
ਮਾਲੇਰਕੋਟਲਾ, 3 ਦਸੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਇਸਲਾਮੀਆ ਕੰਬੋਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਪ੍ਰਿੰਸੀਪਲ ਸ਼੍ਰੀ ਅਸਰਾਰ ਨਿਜ਼ਾਮੀ ਦੀ ਅਗਵਾਈ ਹੇਠ ਵਿਸ਼ਵ ਅਪਹਾਜ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਪੇਟਿੰਗ ਤੇ ਸੱਭਿਆਚਾਰ ਮੁਕਾਬਲਿਆਂ ‘ਚ ਬੱਚਿਆਂ ਨੇ ਵੱਡੀ ਸੰਖਿਆ ‘ਚ ਭਾਗ ਲਿਆ।ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਾਜ਼ੀ ਅਬਦੁਲ ਲਤੀਫ ਥਿੰਦ, ਕਮੇਟੀ ਮੈਂਬਰ ਹਾਜੀ ਵਲੀ ਮੁਹੰਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੇ ਬੱਚਿਆਂ ਦੀ ਹੋਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਇਨਾਮ ਦੇਣ ਦੇ ਨਾਲ-ਨਾਲ, ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸੰਦੀਪ (ਸਕਾਈ ਟੈੱਕ ਕੰਪਿਊਟਰ), ਸਪੈਸ਼ਲ ਟੀਚਰ ਭਾਰਤ ਕਲਿਆਣ ਤੇ ਅਸਿਸਟੈਂਟ ਟੀਚਰ ਮੈਡਮ ਨਜ਼ਮਾ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media