Monday, July 14, 2025
Breaking News

ਗੁ: ਬਾਬਾ ਗੁਰਦਾਸ ਜੀ ਵਿਖੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ

PPN030605
ਵਲਟੋਹਾ, 3 ਜੂਨ (ਗੁਰਪ੍ਰੀਤ ਸਿੰਘ)-  ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿਲ੍ਹਾ ਤਰਨਤਾਰਨ, ਤਹਿਸੀਲ ਪੱਟੀ ਤੇ ਬਲਾਕ ਵਲਟੋਹੇ ਦੇ ਪਿੰਡ ਮਾਹਣੇਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁ: ਬਾਬਾ ਗੁਰਦਾਸ ਜੀ ਵਿਖੇ ਬੜੀ ਸ਼ਰਧਾ ਭਾਵਨਾ 13-14 ਹਾੜ (27-28 ਜੂਨ 2014) ਨੂੰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸ੍ਰ. ਲਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ।ਉਹਨਾਂ ਦੱਸਿਆ ਕਿ ਇਸ ਮੌਕੇ ਮਿਤੀ 25 ਜੂਨ (੧੧ ਹਾੜ ਨਾਨਕਸ਼ਾਹੀ ਸੰਮਤ 546) ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ ਮਿਤੀ 27 ਜੂਨ (13 ਹਾੜ) ਨੂੰ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਵੇਗਾ। ਉਪਰੰਤ ਦੀਵਾਨ ਆਰੰਭ ਹੋਣਗੇ। ਦੀਵਾਨ ਦੋਵੇਂ ਦਿਨ ਚਲਣਗੇ।ਜਿਸ ਵਿੱਚ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਦੋਵੇਂ ਦਿਨ ਚਲਣਗੀਆਂ। ਦੋਵੇਂ ਦਿਨ ਸ਼ਾਮ ਨੂੰ ਕਬੱਡੀ ਦੇ ਮੈਚ ਵੀ ਹੋਣਗੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply