ਰਾਜਾਸਾਂਸੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜਗਜੋਤ ਸਿੰਘ ਦੀ ਅਗਵਾਈ ਵਿਚ ਇਕ ਰੋਡ ਮਾਰਚ ਰਾਜਾਸਾਂਸੀ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਮੱਲੂ ਨੰਗਲ, ਜਗਦੇਵ ਕਲਾ, ਕੁੱਕੜਵਾਲਾ, ਓਠੀਆ, ਭਿੰਡੀ ਸੈਦਾ, ਸੋੜੀਆਂ, ਲੋਪੋਕੇ ਦੇ ਪਿੰਡਾਂ ਵਿੱਚੋ ਹੁੰਦਾ ਹੋਇਆ ਚੋਗਾਵਾਂ ਆ ਕੇ ਆਪਣੇ ਮੁੱਖ ਦਫ਼ਤਰ ਵਿਖੇ ਸਮਾਪਤ ਹੋਇਆ।ਇਸ ਕਾਫਲੇ ਵਿੱਚ ਮੋਟਰਸਾਈਕਲ, ਕਾਰਾਂ, ਜੀਪਾਂ, ਟਰੈਕਟਰਾਂ ਦੇ ਨਾਲ ਹਲਕੇ ਦੀ ਸੰਗਤ ਨੇ ਹਿੱਸਾ ਲਿਆ।ਹਜਾਰਾਂ ਦੀ ਗਿਣਤੀ ਵਿਚ ਹਲਕੇ ਦੀਆਂ ਸੰਗਤਾਂ ਨੇ ਜਗਜੋਤ ਸਿੰਘ ਖਾਲਸਾ ਦੀ ਅਗਵਾਈ ਵਿਚ ਇਸ ਮਾਰਚ ਦਾ ਹਿੱਸਾ ਬਣ ਕੇ ਵਿਰੋਧੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।ਚੋਗਾਵਾਂ ਵਿਖੇ ਆ ਕੇ ਹਲਕੇ ਦੀ ਸੰਗਤ ਨੇ ਜਗਜੋਤ ਸਿੰਘ ਖਾਲਸਾ ਨੂੰ ਸਿੱਕਿਆਂ ਨਾਲ ਤੋਲ ਕੇ ਸਨਮਾਨਿਤ ਕੀਤਾ।ਹਲਕੇ ਦੇ ਲੋਕਾਂ ਵੱਲੋਂ ਮਿਲੇ ਮਾਣ ਸਤਿਕਾਰ ਅਤੇ ਪਿਆਰ ਦਾ ਧੰਨਵਾਦ ਕਰਦਿਆਂ ਹੋਇਆ ਜਗਜੋਤ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੇ ਇਸ ਹੁੰਗਾਰੇ ਤੋਂ ਇਸ ਸਾਬਤ ਹੋ ਗਿਆ ਹੈ ਕਿ ਲੋਕ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਅਤਿਆਚਾਰ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਉਹਨਾਂ ਨੇ ਅਰਵਿੰਦ ਕੇਜ਼ਰੀਵਾਲ ਦੀ ਸੋਚ ਨਾਲ ਸਹਿਮਤੀ ਪ੍ਰਗਟ ਕਰਦਿਆਂ ਹੋਇਆ 2017 ਵਿਚ ਆਮ ਆਦਮੀ ਦੀ ਸਰਕਾਰ ਬਨਾਉਣ ਦਾ ਮਨ ਬਣਾ ਲਿਆ ਹੈ।ਇਸ ਮੌਕੇ ਪ੍ਰਿਤਪਾਲ ਸਿੰਘ ਕੰਪੇਨ ਮੈਨੇਜਰ, ਸੁਖਜਿੰਦਰ ਸਿੰਘ ਲੋਪੋ, ਗੁਰਨਾਮ ਸਿੰਘ ਬੋਪਾਰਾਏ, ਕੁਲਦੀਪ ਸਿੰਘ ਧਾਲੀਵਾਲ, ਸਨੀ ਰੰਧਾਵਾ ਉਮੀਦਵਾਰ ਹਲਕਾ ਅਜਨਾਲਾ, ਡਾਕਟਰ ਇੰਦਰਜੀਤ ਸਿੰਘ ਉਮੀਦਵਾਰ ਅੰਮ੍ਰਿਤਸਰ ਦੱਖਣੀ, ਸਰਬਜੀਤ ਸਿੰਘ ਜੋਨਲ ਇੰਚਾਰਜ, ਰਾਹੁਲ, ਸੁਖਜਿੰਦਰ ਸਿੰਘ ਪੰਨੂੰ, ਨਰਿੰਦਰ ਸਿੰਘ ਜੋਹਲ, ਅਮਰੀਕ ਸਿੰਘ ਛੀਨਾ, ਬਾਬਾ ਰਾਜਨ ਸਿੰਘ, ਸਨਦੀਪ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media