ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ) – ਸ਼ਹਿਰ ਵਿੱਚ ਵਿਸ਼ੇਸ ਬੱਚਿਆਂ ਦੇ ਲਈ ਚਲ ਰਹੇ ਇਬਾਦਤ ਸਕੂਲ ਦੇ ਬੱਚਿਆਂ ਲਈ ਸ਼ਨੀਵਾਰ ਦਾ ਦਿਨ ਖਾਸ ਸੀ।ਇਸ ਸਕੂਲ ਦੇ ਕਰੀਬ 30 ਬੱਚਿਆਂ ਨੇ ਪਾਈਟੈਕਸ ਮੇਲੇ ਵਿੱਚ ਖੂਬ ਮੌਜ ਮਸਤੀ ਕੀਤੀ ਅਤੇ ਇਥੇ ਆਉਣ ਵਾਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ।ਇਬਾਦਤ ਸਕੂਲ ਦੇ ਮੁਖੀ ਮੋਹਿਤ ਕਪੂਰ ਅਤੇ ਪ੍ਰਿੰਸੀਪਲ ਸ਼ਿਲਪੀ ਗਾਂਗੂਲੀ ਦੀ ਅਗਵਾਈ ਹੇਠ ਇਥੇ ਪੁੱਜੇ ਵਿਸ਼ੇਸ ਬਚਿਆਂ ਦਾ ਸਵਾਗਤ ਕਰਦੇ ਹੋਏ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਰੈਜੀਡੈਂਟ ਡਾਇਰੈਕਟਰ ਮਧੂ ਪਿੱਲੇ ਨੇ ਕਿਹਾ ਕਿ ਚੈਂਬਰ ਵਲੋਂ ਪਾਈਟੈਕਸ ਮੇਲੇ ਦੌਰਾਨ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਮਾਜਿਕ ਗਤੀਵਿਧੀਆਂ ਨੂੰ ਵੀ ਅੱਗੇ ਵਧਾਇਆ ਜਾ ਰਿਹਾ ਹੈ।ਇਸ ਵਾਰ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਅੰਗਦਾਨ ਨੂੰ ਅੱਗੇ ਵਧਾਉਣ ਲਈ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ।ਮਧੂ ਪਿੱਲੇ ਨੇ ਦੱਸਿਆ ਕਿ ਅੱਜ ਇਸੇ ਕੜੀ ਵਿੱਚ ਇਬਾਦਤ ਸਕੂਲ ਦੇ 30 ਬਚਿੱਆਂ ਨੇ ਪਾਈਟੈਕਸ ਮੇਲੇ ਵਿੱਚ ਲੱਗੇ ਸਟਾਲਾਂ ਦਾ ਦੌਰਾ ਕੀਤਾ।ਸਪੈਸ਼ਲ ਬਚਿਆਂ ਦੇ ਇਥੇ ਆਉਣ ਨਾਲ ਪਾਈਟੈਕਸ ਵੀ ਖਾਸ ਬਣ ਗਿਆ, ਸਗੋਂ ਬਚਿੱਆਂ ਨੇ ਇਥੇ ਕਾਫੀ ਦੇਰ ਤੱਕ ਮੌਜ ਮਸਤੀ ਕੀਤੀ।ਬਚਿਆਂ ਨੇ ਪਵੇਲੀਅਨ ਵਿੱਚ ਲਗੇ ਸਟਾਲਾਂ ਵਿੱਚ ਵੀ ਖਾਸੀ ਦਿਲਚਸਪੀ ਦਿਖਾਈ।ਚੈਂਬਰ ਵਲੋਂ ਇਨ੍ਹਾਂ ਬਚਿੱਆਂ ਲਈ ਵਖਰੇ ਪ੍ਰਬੰਧ ਕੀਤੇ ਗਏ ਸਨ।ਇਸ ਮੌਕੇ ਪੀ.ਐਚ.ਡੀ ਚੈਂਬਰ ਦੇ ਸਥਾਨਕ ਕੁਆਰਡੀਨੇਟਰ ਜੈਦੀਪ ਸਿੰਘ, ਚੈਂਬਰ ਦੇ ਸਥਾਨ ਸਹਾਇਕ ਡਾਇਰੈਕਟਰ ਆਰ.ਸੀ ਪਾਹੁਜਾ, ਚੈਂਬਰ ਦੀ ਰੈਜੀਡੈਂਟ ਮੈਨੇਜਰ ਰਮਨੀਤ ਕੌਰ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media