Sunday, February 22, 2026

ਮਲੂਕੇ ਦਾ ਪਰਿਵਾਰ ਸਮੇਤ ਬਾਈਕਾਟ ਕੀਤਾ ਜਾਵੇ- ਸਰਨਾ

Paramjit Singh Sarna

ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸਿਕੰਦਰ ਸਿੰਘ ਮਲੂਕਾ ਵੱਲੋ ਰਾਮਪੁਰਾ ਫੂਲ ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਸਿੱਖ ਪੰਥ ਦੀ ਪਵਿੱਤਰ ਅਰਦਾਸ ਦਾ ਮਜ਼ਾਕ ਉਡਾਉਣ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਮਲੂਕੇ ਵਰਗੇ ਬੰਦੇ ਬਿਨਾਂ ਕਿਸੇ ਦੇਰੀ ਤੋ ਪੰਥ ਵਿੱਚੋ ਤੇ ਅਕਾਲੀ ਦਲ ਵਿੱਚੋ ਬਾਹਰ ਦਾ ਰਸਤਾ ਵਿਖਾਇਆ ਜਾਵੇ।
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰ ਸਿਰਫ ਬਾਦਲ ਦੇ ਹੱਥਠੋਕੇ ਤੇ ਬਾਦਲ ਦਲ ਦੇ ਕਾਰਕੁੰਨ ਬਣ ਕੇ ਰਹਿ ਗਏ ਹਨ, ਜਿਹਨਾਂ ਵੱਲੋ ਹਾਲੇ ਤੱਕ ਕੋਈ ਠੋਸ ਕਦਮ ਨਹੀ ਚੁੱਕਿਆ ਗਿਆ।ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਨੂੰ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਯਾਦ ਆ ਰਿਹਾ ਹੈ ਜਿਹੜਾ ਮਲੂਕੇ ਵਰਗੇ ਦੀਆ ਮੁਸ਼ਕਾਂ ਬੰਨ ਕੇ ਅਕਾਲ ਤਖਤ ਤੇ ਖੜਾ ਕਰਨ ਦੀ ਜੁਅੱਰਤ ਰੱਖਦਾ ਸੀ।ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੇ ਆਪਣੇ ਸਿਰੋ ਮਾਮਲਾ ਲਾਹ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦ ਕਿ ਮਾਮਲਾ ਪੂਰੀ ਤਰ੍ਹਾ ਧਾਰਮਿਕ ਹੈ ਤੇ ਸਪੱਸ਼ਟ ਹੈ ਕਿ ਮਲੂਕੇ ਨੇ ਬੱਜਰ ਗਲਤੀ ਕੀਤੀ।ਉਹਨਾਂ ਕਿਹਾ ਕਿ ਜੇਕਰ ਮਲੂਕਾ ਬਾਦਲ ਦਲ ਦਾ ਆਗੂ ਨਾ ਹੁੰਦਾ ਤਾਂ ਹੁਣ ਨੂੰ ਬਾਦਲ ਦਲੀਆਂ ਤੇ ਜਥੇਦਾਰਾਂ ਨੇ ਅਸਮਾਨ ਸਿਰ `ਤੇ ਚੁੱਕ ਲੈਣਾ ਸੀ ।
ਉਹਨਾਂ ਕਿਹਾ ਕਿ ਜੇਕਰ ਜਥੇਦਾਰਾਂ ਨੇ ਮਲੂਕਾ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਸਿੱਖ ਪੰਥ ਵਿਧਾਨ ਸਭਾ ਚੋਣਾਂ ਵਿੱਚ ਮਲੂਕੇ ਦਾ ਬਾਈਕਾਟ ਕਰਕੇ ਉਸ ਨੂੰ ਸਬਕ ਹੀ ਨਹੀ ਸਿਖਾਏਗਾ ਸਗੋ ਉਸ ਨੂੰ ਪੰਥ ਵਿੱਚੋ ਵੀ ਖਾਰਜ ਕਰਨ ਲਈ ਉਪਰਾਲੇ ਕਰੇਗਾ।ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਿੰਨਾ ਚਿਰ ਮਲੂਕਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੇ ਕੀਤੀ ਬੱਜਰ ਗਲਤੀ ਮੁਆਫੀ ਨਹੀ ਮੰਗ ਲੈਦਾ ਉਸ ਵੇਲੇ ਤੱਕ ਮਲੂਕੇ ਦਾ ਸਮੇਤ ਪਰਿਵਾਰ ਬਾਈਕਾਟ ਕੀਤਾ ਜਾਵੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply