Thursday, April 30, 2026

ਆਪ ਦੇ ਹਲਕਾ ਦੱਖਣੀ ਉਮੀਦਵਾਰ ਡਾ. ਨਿੱਜਰ ਨੇ ਭਰੇ ਕਾਗਜ਼ਾਤ

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਾਰਪੋਰੇਸ਼ਨ ਦੇ ਦਫਤਰ ਵਿਖੇ ਅਸੀਸਟੈਂਟ ਕਮਿਸ਼ਨਰ ਮੈਡਮ ਅਕਲਾ ਦੇ ਕੋਲ ਸੋਮਵਾਰ ਨੂੰ ਉਮੀਦਵਾਰੀ ਦੇ ਕਾਗਜ਼ ਭਰੇ ਹਨ।ਉਨ੍ਹਾਂ ਦੇ ਨਾਲ ਕਵਰਿੰਗ ਕੈਂਡੀਡੇਟ ਵਜੋਂ ਉਨ੍ਹਾਂ ਦੀ ਪਤਨੀ ਗੁਰਬੀਰ ਕੌਰ ਨੇ ਫਾਰਮ ਭਰੇ ਹਨ।

PPN1601201703
ਨਿੱਜਰ ਸਕੈਨ ਸੈਂਟਰ ਦੇ ਮਾਲਕ ਡਾ. ਨਿੱਜਰ ਦੀ ਵਿਦਿਅਕ ਯੋਗਤਾ ਐਮ.ਬੀ.ਬੀ.ਐਸ/ ਐਮ.ਡੀ (ਰੇਡੀਉਲਾਜੀ) ਹੈ।ਡਾ. ਨਿੱਜਰ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸੋਸ਼ਲ ਐਕਟੀਵਿਟੀ ਵਿਚ ਭਾਗ ਲੈਦੇ ਰਹੇ ਹਨ। ਝਾੜੂ ਦੇ ਨਿਸ਼ਾਨ ‘ਤੇ ਹਲਕਾ ਦੱਖਣੀ ਤੋ ਚੌਣ ਲੜਣ ਵਾਲੇ ਡਾ. ਨਿੱਜਰ ਦਾ ਮੰਨਣਾ ਹੈ ਕਿ ਸਾਡੇ ਦੇਸ਼ ਦੀ ਕਮਾਨ ਸੁਰੱਕਿਅਤ ਹੱਥਾਂ ਵਿਚ ਦੇਣ ਦੀ ਸਖਤ ਜ਼ਰੂਰਤ ਹੈ ਤਾਂ ਹੀ ਦੇਸ਼ ਤਰੱਕੀ ਦੇ ਰਾਹ ਤੇ ਅੱਗੇ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆ ਦੇ 70 ਸਾਲਾਂ ਦੇ ਰਾਜ ਵਿਚ ਦੇਸ਼ ਮਹਿੰਗਾਈ ਅਤੇ ਬੇਰੁਜ਼ਗਾਰੀ ਵੱਲ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਲਈ ਆਮ ਆਦਮੀ ਪਾਰਟੀ ਸਵਰਾਜ ਦੇ ਰੂਪ ਵਿਚ ਤਿਆਰ ਹੋਈ ਹੈ। ਜਿਸ ਵਿਚ ਉਨ੍ਹਾਂ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਨਾਲ ਹੀ ਦੇਸ਼ ਦੀ ਜਨਤਾ ਦਾ ਵੱਡਾ ਯੋਗਦਾਨ ਹੈ। ਜਿਸ ਸਦਕਾ ‘ਆਪ’ ਨੇ 70 ‘ਚੋਂ 67 ਸੀਟਾਂ ਪ੍ਰਾਪਤ ਕੀਤੀਆਂ। ਜਨਤਾ ਵੱਲੋਂ ਮਿਲੀ ਇਸ ਜਿੱਤ ਨੇ ਹੀ ਸਾਡੇ ਹੌਂਸਲੇ ਬੁਲੰਦ ਕੀਤੇ ਹਨ ਅਤੇ ਹੁਣ ਪੰਜਾਬ ਤੋਂ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚਣਗੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply