Friday, February 27, 2026

ਵਲਟੋਹਾ ਦੇ ਹੱਕ ’ਚ ਘਰਿਆਲਾ ਤੋਂ ਕੱਢਿਆ ਵਿਸ਼ਾਲ ਰੋਡ ਸ਼ੋਅ

ਅਲਗੋੋਂ ਕੋਠੀ/ ਘਰਿਆਲਾ, 29 ਜਨਵਰੀ (ਪੰਜਾਬ ਪੋਸਟ- ਹਰਦਿਆਲ ਭੈਣੀ, ਰਾਜਵਿੰਦਰ ਸਿੰਘ ਰਾਜੂ)- ਖੇਮਕਰਨ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਪਿੰਡ ਘਰਿਆਲਾ ਤੋਂ ਉਨ੍ਹਾਂ ਦੇ ਫਰਜ਼ੰਦ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਸਾਰਜ ਸਿੰਘ ਪ੍ਰਧਾਨ ਬਾਬਾ ਸ਼ੇਰ ਸ਼ਾਹ ਵਲੀ, ਸਰਪੰਚ ਬਿਹਾਰੀ ਸ਼ਾਹ ਯੂ.ਕੇ, ਸਰਪੰਚ ਗੁਰਚਰਨ ਸਿੰਘ ਘਰਿਆਲੀ, ਸਰਪੰਚ ਤਾਰਾ ਸਿੰਘ, ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਨਿਸ਼ਾਨ ਸਿੰਘ, ਸਾਬਕਾ ਸਰਪੰਚ ਗੁਰਮੁੱਖ ਸਿੰਘ ਗਿਆਨੀ, ਸਾਬਕਾ ਸਰਪੰਚ ਰਸ਼ਪਾਲ ਸਿੰਘ, ਸਰਵਨ ਸਿੰਘ ਪੱਪੂ ਐਸ.ਸੀ ਵਿੰਗ ਮਾਝਾ ਜੋਨ ਜਨਰਲ ਸਕੱਤਰ, ਸਰਪੰਚ ਡਾ: ਹਰਦਿਆਲ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਅਤੇ ਡਾ: ਮਨਜੀਤ ਸਿੰਘ ਭੋਲਾ ਵੱਲੋਂ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਜੋ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਸ਼ਕਤੀ ਪ੍ਰਦਰਸ਼ਨ ਕਰਦਾ ਹੋਇਆ ਲੰਘਿਆ। ਰੋਡ ਸ਼ੋਅ ਦਾ ਥਾਂ-ਥਾਂ ’ਤੇ ਅਕਾਲੀ ਦਲ ਅਤੇ ਪ੍ਰੋ: ਵਲਟੋਹਾ ਦੇ ਸਮਰਥਕਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ।

PPN2901201703
ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ  ਕਾਂਗਰਸ ਦਾ ਅਧਾਰ ਪੰਜਾਬ ਅਤੇ ਹਲਕੇ ਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਅਤੇ ਹਰ ਪਾਸੇ ਸਿਰਫ਼ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਹੀ ਹਨ ਜਦੋਂ ਕਿ ‘ਆਪ’ ਪਾਰਟੀ ਤਾਂ ਮੁਕਾਬਲੇ ਚੋਂ ਹੀ ਬਾਹਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਰੀਬ ਅਤੇ ਲੋੜਵੰਦਾਂ ਲਈ ਸ਼ੁਰੂ ਕੀਤੀ ਗਈ ਆਟਾ-ਦਾਲ ਯੋਜਨਾ, ਬੁਢ੍ਹਾਪਾ ਪੈਨਸ਼ਨ, ਸ਼ਗਨ ਸਕੀਮ, ਕਿਸਾਨਾਂ, ਗਰੀਬਾਂ, ਮਜਦੂਰਾਂ ਅਤੇ ਵਪਾਰੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ, ਐਸ.ਸੀ ਭਾਈਚਾਰੇ ਨੂੰ 200 ਯੂਨਿਟ ਮੁਫਤ ਬਿਜਲੀ ਕੁੱਝ ਅਜਿਹੀਆਂ ਭਲਾਈ ਯੋਜਨਾਵਾਂ ਹਨ ਜਿਨ੍ਹਾਂ ਦਾ ਲਾਭ ਖੇਮਕਰਨ ਹਲਕੇ ਦੇ ਲੋਕਾਂ ਨੂੰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੀ ਛਤਰ ਛਾਇਆ ਹੇਠ ਪਹਿਲ ਦੇ ਅਧਾਰ ’ਤੇ ਮਿਲਿਆ ਹੈ।ਉਨ੍ਹਾਂ ਕਿਹਾ ਕਿ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕ ਪਰਿਵਾਰਾਂ ਸਮੇੇਤ ਅਕਾਲੀ ਦਲ ਦਾ ਪੱਲਾ ਫੜ ਰਹੇ ਹਨ।
ਇਸ ਮੌਕੇ ਮੈਂਬਰ ਗੁਰਚਰਨ ਸਿੰਘ, ਪ੍ਰਿੰਸੀਪਲ ਸਤਨਾਮ ਸਿੰਘ ਮਨਾਵਾ, ਸਰਪੰਚ ਅੰਗਰੇਜ਼ ਸਿੰਘ ਠੱਠਾ, ਗੁਰਪ੍ਰੀਤ ਸਿੰਘ ਸੋਈ ਪ੍ਰਧਾਨ, ਮੈਂਬਰ ਕੁਲਵਿੰਦਰ ਸਿੰਘ, ਮੈਂਬਰ ਲਖਬੀਰ ਸਿੰਘ, ਮੈਂਬਰ ਜਗਤਾਰ ਸਿੰਘ, ਮੈਂਬਰ ਗੁਰਸੇਵਕ ਸਿੰਘ, ਜਨਕ ਰਾਜ, ਮੈਂਬਰ ਮਨਦੀਪ ਸਿੰਘ, ਬਲਜੀਤ ਸਿੰਘ ਲੱਧੂ, ਬਾਬਾ ਕਸ਼ਮੀਰ ਸਿੰਘ, ਮੈਂਬਰ ਸਵਰਨ ਸਿੰਘ ਨਵਾਦਾ, ਸਾਬਕਾ ਮੈਂਬਰ ਭੁਪਿੰਦਰ ਸਿੰਘ ਅਤੇ ਵੱਡੀ ਗਿਣਤੀ ’ਚ ਵਲਟੋਹਾ ਦੇ ਸਮਰਥਕ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply