ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ ਦੇ ਪਿਤਾ ਸਵ. ਰਾਮਸ਼ਰਨ ਦਾਸ ਗੁਪਤਾ ਅਤੇ ਮਾਤਾ ਸਵ. ਰਾਮਲੀਲਾ ਵੰਤੀ ਦੀ ਯਾਦ ਵਿਚ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ-2 ਅਤੇ ਸਰਕਾਰੀ ਐਲੀਮੈਂਟਰੀ ਸਕੂਲ-2 ਵਿਚ ਲੰਗਰ ਵੰਡਿਆ ਗਿਆ। ਇਸ ਮੌਕੇ ਗੁਪਤਾ ਪਰਿਵਾਰ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਅਤੇ ਬੂਟ ਵੰਡੇ ਗਏ।
ਜਾਣਕਾਰੀ ਦਿੰਦੇ ਹੋਏ ਬਜਰੰਗ ਲਾਲ ਗੁਪਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਗੋਦ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਪੂਰਾ ਖਰਚ ਉਹ ਦੇਣਗੇ। ਇਸ ਮੌਕੇ ਐਸਡੀ ਹਾਈ ਸਕੂਲ ਦੇ ਡਾਇਰੈਕਟਰ ਰਜਿੰਦਰ ਪ੍ਰਸਾਦ ਗੁਪਤਾ, ਮਦਨ ਮੋਹਨ ਕਾਲੜਾ, ਕੌਸਲਰ ਸੁਰਕਸ਼ਾ ਗੁਪਤਾ ਅਤੇ ਹੋਰ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media