
ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ) – ਹਾੜ ਮਹੀਨੇ ਦੀ ਸ਼ੁਰੂਆਤ ਮੌਕੇ ਹੀ ਪੰਜਾਬ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ । ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਸਮਾਜ ਸੇਵੀ ਸ਼ਹਿਰੀਆਂ ਅਤੇ ਦਾਨੀ ਸੱਜਣਾਂ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਜਨ- ਜਨ ਨੂੰ ਪਾਣੀ ਪਿਆ ਕੇ ਗਰਮੀ ਤੋਂ ਰਾਹਤ ਦਿਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਪੁਰਾਣੇ ਬੱਸ ਸਟੈਂਡ ਦੇ ਦੁਕਾਨਦਾਰਾਂ ਵਲੋਂ ਲਗਾਈਆਂ ਛਬੀਲਾਂ ‘ਚ ਛੋਟੇ ਛੋਟੇ ਬੱਚੇ ਗਰਮੀਆ ਦੀਆਂ ਛੁੱਟੀਆਂ ਕਾਰਨ ਅਤੇ ਨੌਜਵਾਨਾਂ ਵੀਰਾਂ ਵਲੋਂ ਰਾਹਗੀਰਾਂ ਨੂੰ ਰੋਕ-ਰੋਕ ਕੇ ਠੰਢੇ ਜਲ ਦੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਕੋਰਟ ਰੋਡ ਦੁਕਾਨਦਾਰਾਂ ਵੀਰਾਂ ਵਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ।
Punjab Post Daily Online Newspaper & Print Media