ਗੁਰਦਾਸਪੁਰ, 21 ਫਰਵਰੀ (ਗਗਨਦੀਪ ਸਿੰਘ ਰਿਆੜ)- ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਗੁਰਦਸਪੁਰ ਵਿਖੇ ਸੂਮਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਜਿਲਾ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੋਰਾਨ ਜਨਵਰੀ ਮਹੀਨੇ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ।ਪੀ.ਐਚ.ਸੀ / ਸੀ.ਐਚ.ਸੀ ਪੱਧਰ `ਤੇ ਕੀਤੇ ਗਏ ਖਰਚੇ ਅਤੇ ਫੰਡਾਂ ਸਬੰਧੀ ਸਿਵਲ ਸਰਜਨ ਡਾ. ਹਰਦੀਪ ਸਿੰਘ ਨੇ ਸੀਨੀਅਰ ਮੈਡੀਕਲ ਅਫਸਰਾਂ ਤੋ ਜਾਣਕਾਰੀ ਹਾਸਿਲ ਕੀਤੀ।ਉਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਹੋਮ ਡਲਿਵਰੀ ਘਟਾਉਣ ਲਈ ਅਤੇ ਸਰਕਾਰੀ ਸੰਸਥਾਗਤ ਜਣੇਪੇ ਵਧਾਉਣ ਦੀ ਹਦਾਇਤ ਕੀਤੀ ।ਉਹਨਾ ਨੇ ਕਿਹਾ ਕਿ ਨਾਰਮਲ ਡਲਿਵਰੀ ਹੋਣ `ਤੇ ਮਾਂ ਨੂੰ 48 ਘੰਟੇ ਹਸਪਤਾਲ ਵਿਚ ਰੱਖਣਾ ਯਕੀਨੀ ਬਣਾਇਆ ਜਾਵੇ।ਸੀਨੀਅਰ ਮੈਡੀਕਲ ਅਫਸਰਾਂ ਨੂੰ ਏ.ਐਨ.ਸੀ-3 ਚੈਕਅੱਪ 1009 ਪ੍ਰਤੀਸ਼ੱਤ ਕਰਨ ਦੀ ਹਦਾਇਤ ਕੀਤੀ।ਉਹਨਾ ਨੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਹਰ ਨਵਜੰਮੇ ਬੱਚੇ ਨੂੰ ਹੈਪਾਟਾਈਟਸ-ਬੀ ਅਤੇ ਬੀ.ਸੀ.ਜੀ ਦਾ ਟੀਕਾ ਲਗਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਤੇ ਡਾ. ਸਵਿੰਦਰ ਕੁਮਾਰ ਹੰਸ, ਸਹਾਇਕ ਸਿਵਲ ਸਰਜਨ, ਡਾ. ਚਰਨਜੀਤ ਸਿੰਘ ਕਾਹਲੋ ਜਿਲਾ ਪਰਿਵਾਰ ਭਲਾਈ ਅਫਸਰ, ਡਾ. ਭਾਵਗ਼ਨਾ ਸ਼ਰਮਾ ਸਕੂਲ ਹੈਲਥ ਮੈਡੀਕਲ ਅਫਸਰ, ਅਮਰਜੀਤ ਸਿੰਘ ਦਾਲਮ ਮਾਸ ਮੀਡੀਆ ਅਫਸਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜਰ ਸਨ ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media