Friday, February 27, 2026

ਕਿਸਾਨ ਸੰਘਰਸ਼ ਕਮੇਟੀ ਵਲੋਂ ਅੰਗਰੇਜ ਸਿੰਘ ਬਾਕੀਪੁਰ ਸ਼ਹੀਦ ਦੀ ਬਰਸੀ ਮਨਾਈ

ਅਲਗੋਕੋਠੀ / ਅਮਰਕੋਟ, 29 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਕਿਸਾਨ ਸਘੰਰਸ਼ ਕਮੇਟੀ ਵਲੋਂ  ਅੱਜ ਉਸ ਸ਼ਹੀਦ ਅੰਗਰੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਰਸੀ ਮੋਕੇ ਪਿੰਡਾਂ ਵਿਚੋਂ ਮੋਟਰਸਾਈਕਲਾਂ `ਤੇ ਕਿਸਾਨ ਝੰਡਾ ਮਾਰਚ ਕਢਿਆ ਗਿਆ, ਜੋ ਕਸਬਾ ਅਲਗੋਕੋਠੀ ਵਿਖੇ ਪਹੁੰਚਿਆ।PPN2903201707ਕਸਬਾ ਅਲਗੋ ਕੋਠੀ ਵਿਖੇ ਇਕੱਠ ਨੂੰ  ਸਬੋਧਨ ਕਰਦਿਆਂ ਕਿਸਾਨ ਆਗੂ ਸੁੱਚਾ ਸਿੰਘ ਲੱਧੂ ਅਤੇ ਦਲੇਰ ਸਿੰਘ ਰਾਜੋਕੇ ਨੇ ਕਿਹਾ ਕਿ ਆਪਣੇ ਕਿੱਤੇ ਦੀ ਰਾਖੀ ਕਰਨ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣ ਵਾਸਤੇ ਅੰਗਰੇਜ ਸਿੰਘ ਦਾ ਸ਼ਹੀਦ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾਵੇ, ਜੋ ਸਾਰਿਆਂ ਵਲੋਂ ਸ਼ਹੀਦ ਨੂੰ ਸੱਚੀ ਸ਼ਰਧਾਜਲੀ ਹੋਵੇਗੀ।ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਕਿੱਤੇ ਨੂੰ ਬਚਾਇਆ ਜਾਵੇ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਐਫ.ਸੀ.ਆਈ ਨੂੰ ਤੋੜਣ ਦਾ ਜੋ ਵਿਚਾਰ ਬਣਾਇਆ ਹੈ ਉਹ ਕਿਸਾਨ ਵਿਰੋਧੀ ਹੈ ਅਤੇ ਜੇਕਰ ਮੋਦੀ ਸਰਕਾਰ ਨੇ ਇਹ ਫੈਸਲਾ ਵਾਪਿਸ ਨਾ ਲਿਆ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੀਆਂ।ਇਸ ਮੋਕੇ ਨਿਰਮਲ ਸਿੰਘ, ਸੂਬਾ ਸਿੰਘ, ਦਿਦਾਰ ਸਿੰਘ ਲਾਖਣਾ, ਲਹੋਰਾ ਸਿੰਘ,ਸੁੱਚਾ ਸਿੰਘ,ਬਲਕਾਰ ਸਿੰਘ ਫੋਜੀ ਲੱਧੁ, ਤਰਸੇਮ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਕੁਲਬੀਰ ਸਿੰਘ, ਲਖਵਿੰਦਰ ਸਿੰਘ ਪ੍ਰਧਾਨ, ਲਾਲ ਸਿੰਘ, ਧਰਮ ਸਿੰਘ, ਬਲਜੀਤ ਸਿੰਘ, ਪ੍ਰੀਤਮ ਸਿੰਘ, ਸੂਰਤਾ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਨਿਸ਼ਾਨ ਸਿੰਘ, ਗੁਰਲਾਲ ਸਿੰਘ, ਬੂਟਾ ਸਿੰਘ ਆਦਿ ਹਾਜਰ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply