Sunday, April 5, 2026

ਕਾਂਗਰਸ ਦੇ ਸਾਬਕਾ ਨਿਗਮ ਕੌਂਸਲਰ ਗੋਸਵਾਮੀ ਨੇ ਰਾਣਾ ਨੂੰ ਦਿੱਤਾ ਸਮਰਥਨ

ਰਾਣਾ ਨੇ ਲੋਕਾਂ ਵੱਲੋਂ ਮਿਲ ਰਹੇ ਭਰਵੇ ਹੁੰਗਾਰੇ ਦੇ ਆਧਾਰ `ਤੇ ਆਪਣੀ ਜਿੱਤ ਦਾ ਕੀਤਾ ਦਾਅਵਾ
ਨਵੀਂ ਦਿੱਲੀ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN2104201708ਰਜਿੰਦਰ ਨਗਰ ਵਾਰਡ ਤੋਂ ਨਗਰ ਨਿਗਮ ਦੀ ਚੋਣ ਲੜ ਰਹੇ ਅਕਾਲੀ-ਭਾਜਪਾ ਉਮੀਦਵਾਰ ਪਰਮਜੀਤ ਸਿੰਘ ਰਾਣਾ ਦੇ ਸਮਰਥਨ ’ਚ ਦੂਜੀ ਪਾਰਟੀਆਂ ਦੇ ਆਗੂਆਂ ਵੱਲੋਂ ਸਮਰਥਨ ਦੇਣ ਦੀ ਮੁਹਿੰਮ ਛਿੜ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਡਾ. ਸੁਰਿੰਦਰ ਸਿੰਘ ਰਾਜਪੂਤ ਦੇ ਨਾਲ ਹੀ ਦਿੱਲੀ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਨਿਗਮ ਪਾਰਸ਼ਦ ਗੋਸਵਾਮੀ ਐਸ.ਕੇ ਪੁਰੀ ਵੀ ਅੱਜ ਰਾਣੇ ਦੇ ਸਮਰਥਨ ਵਿਚ ਚੋਣ ਮੈਦਾਨ ’ਚ ਖੁਲ ਕੇ ਨਿੱਤਰ ਆਏ।ਉਕਤ ਆਗੂਆਂ ਨੇ ਰਾਣਾ ਦੀ ਧਾਰਮਿਕ ਅਤੇ ਸਮਾਜਿਕ ਆਗੂ ਦੀ ਬੇਦਾਗ ਛਵੀ ਨੂੰ ਆਧਾਰ ਬਣਾਉਂਦੇ ਹੋਏ ਸਮਰਥਨ ਦੇਣ ਦਾ ਦਾਅਵਾ ਕੀਤਾ।ਆਗੂਆਂ ਦਾ ਕਹਿਣਾ ਸੀ ਕਿ ਨਿਗਮ ਪਾਰਸ਼ਦ ਦਾ ਕਾਰਜ ਖੇਤਰ ਸਫਾਈ, ਸਿਹਤ, ਸਿੱਖਿਆ ਅਤੇ ਸਮਾਜਿਕ ਭਲਾਈ ਦੀਆਂ ਬਿਹਤਰ ਸੁਵੀਧਾਵਾਂ ਆਪਣੇ ਹੱਲਕੇ ਨੂੰ ਉਪਲਬਧ ਕਰਾਉਣ ਦਾ ਹੈ।ਸਮੂਹ ਉਮੀਦਵਾਰਾਂ ’ਚੋਂ ਇਨ੍ਹਾਂ ਮਸਲਿਆਂ ’ਤੇ ਕੰਮ ਕਰਨ ਲਈ ਰਾਣਾ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਫਿਟ ਬੈਠਦਾ ਨਜਰ ਨਹੀਂ ਆਊਂਦਾ।ਰਾਣਾ ਨੇ ਲੋਕਾਂ ਵੱਲੋਂ ਮਿਲ ਰਹੇ ਭਰਵੇ ਹੁੰਗਾਰੇ ਦੇ ਆਧਾਰ `ਤੇ ਆਪਣੀ ਜਿੱਤ ਦਾ ਦਾਅਵਾ ਕੀਤਾ।ਇਸ ਦੇ ਨਾਲ ਹੀ ਦਲਗਤ ਸਿਆਸਤ ਤੋਂ ਉਪਰ ਉਠ ਕੇ ਉਨ੍ਹਾਂ ਨੂੰ ਮਿਲ ਰਹੇ ਸਮਰਥਨ ਨੂੰ ਰਾਣਾ ਨੇ ਬੇਮਿਸ਼ਾਲ ਦੱਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply