ਧੂਰੀ, 1 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਨੇੜਲੇ ਪਿੰਡ ਬੇਨੜਾ ਵਿਖੇ ਕ੍ਰਾਂਤੀਕਾਰੀ ਗਰਾਮੀਣ ਮਜ਼ਦੂਰ ਯੂਨੀਅਨ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਮਜ਼ਦੂਰ ਦਿਵਸ ਮਨਾਇਆ।ਯੂਨੀਅਨ ਦੇ ਪੰਜਾਬ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲਾ੍ਹ ਪ੍ਰਧਾਨ ਨਰੇਂਦਰ ਨਿੰਦੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਕਿਰਤ ਕਲਾ ਮੰਚ ਮਾਲਵਾ ਵੱਲੋਂ ਇਨਕਲਾਬੀ ਗੀਤ ਗਾਉਣ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਮਜ਼ਦੂਰ ਭਾਈਚਾਰੇ ਨੇ ਆਪਣੀਆਂ ਜਾਇਜ਼ ਮੰਗਾਂ ਜਿੰਨਾਂ ਵਿੱਚੋਂ ਪੰਚਾਇਤੀ ਜ਼ਮੀਨ ਦੇ ਰਿਜ਼ਰਵ ਕੋਟੇ ਦੀ ਜ਼ਮੀਨ ਨੂੰ ਮਜ਼ਦੂਰਾਂ ਵਿੱਚ ਵੰਡਣ, 5-5 ਮਰਲੇ ਦੇ ਪਲਾਟ ਦੇਣ, ਨਰੇਗਾ ਯੋਜਨਾ ਮੁਤਾਬਿਕ ਸਾਲ ਭਰ ਕੰਮ ਦੇਣ, ਕਰਜ਼ਾ ਰਾਸ਼ੀ ਮੁਆਫ ਕਰਨੇ ਆਦਿ ਮੰਗਾਂ ਨੂੰ ਮੰਨਣ ਲਈ ਸੂਬਾ ਸਰਕਾਰ ਨੂੰ ਅਪੀਲ ਵੀ ਕੀਤੀ।ਇਸ ਮੌਕੇ ਕੁਲਵਿੰਦਰ ਸਿੰਘ ਬੰਟੀ, ਰਜਪਿੰਦਰ ਸਿੰਘ ਜਿੰਮੀ ਆਦਿ ਵੀ ਹਾਜ਼ਰ ਸਨ। ਸਟੇਜ਼ ਸੰਚਾਲਨ ਦੀ ਭੂਮਿਕਾ ਰਾਮ ਸਿੰਘ ਬੇਨੜਾ ਨੇ ਬਾਖੂਬੀ ਨਿਭਾਈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media