ਫਾਜ਼ਿਲਕਾ, 1 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਅੱਜ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਚ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਮਜ਼ਦੂਰਾਂ ਦੀਆਂ ਸਮਸਿਆਵਾਂ ਨੂੰ ਜਾਨਣ ਅਤੇ ਉਨ੍ਹਾਂ ਦੇ ਹੱਲ ਲਈ ਭਰੋਸਾ ਦਿੱਤਾ।
ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਚਦੇਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨਰਲ ਸਕੱਤਰ ਕੋਸ਼ਲ ਬੂਕ, ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ, ਜ਼ਿਲਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਵਿਪਨ ਕੁਮਾਰ, ਮਾਰਕੀਟ ਕਮੇਟੀ ਸਕੱਤਰ ਪ੍ਰੀਤ ਕੰਵਰ ਸਿੰਘ ਬਰਾੜ, ਸੁਪ੍ਰੀਟੈਂਡੈਂਟ ਰੋਸ਼ਨ ਲਾਲ ਸ਼ਰਮਾ, ਆੜ੍ਹਤੀਆ ਐਸੋਸੀੲੈਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਠਪਾਲ, ਰੋਸ਼ਨ ਲਾਲ ਖੁੰਗਰ, ਡੀਐਫਐਸਓ ਹਿਮਾਂਸ਼ੂ ਕੁੱਕੜ, ਲੇਬਰ ਯੁਨੀਅਨ ਦੇ ਬਖ਼ਤਾਵਰ ਸਿੰਘ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਮਜ਼ਦੂਰ ਸਮਾਜ ਦਾ ਮਹੱਤਵਪੂਰਨ ਰੋਲ ਹੈ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਮਜ਼ਦੂਰਾਂ ਦੀ ਕਿਸੇ ਵੀ ਸਮਸਿਆ ਦੇ ਹੱਲ ਲਈ ਪੰਜਾਬ ਸਰਕਾਰ ਹਮੇਸ਼ਾਂ ਕੋਸ਼ਿਸ਼ਾਂ ਵਿਚ ਹੈ।ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਜਦੋਂ ਵੀ ਚਾਹੇ ਆਪਣੀਆਂ ਸਮਸਿਆਵਾਂ ਦੇ ਲਈ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਈ ਦਿਵਸ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ ਜੋ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕੀਤੇ ਜਾਣ ਦੇ ਰੂਪ ਵਿਚ ਮਈ ਦਿਵਸ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਸਮਸਿਆਵਾਂ ਨੂੰ ਭਲੀਭਾਂਤੀ ਜਾਣਦੀ ਹੈ ਅਤੇ ਮੌਜ਼ੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਜ਼ਦੂਰ ਹਿੱਤ ਵਿਚ ਨਵੀਂ ਪਾਲਸੀ ਬਣਾਉਣ ਜਾ ਰਹੀ ਹੈ।
ਇਸ ਮੋਕੇ ਮਜ਼ਦੂਰ ਯੂਨੀਅਨ ਦੇ ਬਲਵੰਤ ਸਿੰਘ, ਪਿਆਰਾ ਸਿੰਘ, ਸਾਹਿਬ ਸਿੰਘ ਤੋਂ ਇਲਾਵਾ ਬੁਧੀਜੀਵੀ ਸੈਲ ਦੇ ਜ਼ਿਲ੍ਹਾ ਚੇਅਰਮੈਨ ਸਤਪਾਲ ਪੁਜਾਨੀ, ਜ਼ਿਲ੍ਹਾ ਕਨਵੀਨਰ ਸੰਦੀਪ ਭੁਸਰੀ, ਅਸ਼ੋਕ ਸੋਨੀ, ਡਾ. ਕੇ.ਕੇ. ਸੇਠੀ, ਮੰਗਤ ਕਚੂਰਾ, ਖਰੈਤ ਸੇਠੀ ਕੌਂਸਲਰ ਮਹਾਵੀਰ ਪ੍ਰਸਾਦ, ਸਾਬਕਾ ਕੌਂਸਲਰ ਗੁਲਸ਼ਨ ਕਾਲੜਾ, ਉਤਮ ਸੈਨ, ਹਰੀਸ਼ ਠਾਕੁਰ, ਅਸ਼ੋਕ ਸ਼ਰਮਾ, ਵਿਜੈ ਸਭਰਵਾਲ, ਆੜ੍ਹਤੀਆਂ ਐਸੋਸੀਏਸ਼ਨ ਦੇ ਸੁਨੀਲ ਦੱਤ ਮਦਾਨ, ਸ਼ਾਮ ਸੁੰਦਰ ਅਗਰਵਾਲ, ੋਲਡੀ ਬਜਾਜ, ਸ਼ਾਮ ਲਾਲ ਗਾਂਧੀ, ਵਰਿੰਦਰ ਖੁਰਾਣਾ ਤੋਂ ਇਲਾਵਾ ਕਾਗਰਸ ਪਾਰਟੀ ਦੇ ਅਹੁੱਦੇਦਾਰ ਅਤੇ ਲੇਬਰ ਯੂਨੀਅਨ ਤੋਂ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media