ਪੱਟੀ, 9 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪਿੰਡ ਕੈਰੋਂ ਵਿਖੇ ਪੰਚਾਇਤੀ 39 ਏਕੜ ਜ਼ਮੀਨ ਦੀ ਬੋਲੀ ਬੀ.ਡੀ.ਓ ਪੱਟੀ ਮੇਲਾ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿਚ 39 ਏਕੜ ਜ਼ਮੀਨ ਨੂੰ 19 ਪਲਾਟਾਂ ਵਿਚ ਵੰਡਿਆ ਗਿਆ।ਜਿਨਾਂ ਵਿਚ 13 ਪਲਾਟ ਜਨਰਲ ਕੈਟਾਗਰੀ ਅਤੇ 6 ਪਲਾਟ ਐਸ ਸੀ ਕੈਟਾਗਿਰੀ ਲਈ ਰਾਖਵੇ ਸਨ।ਇਸ ਸਾਰੇ ਰਕਬੇ ਦੀ ਬੋਲੀ 8 ਲੱਖ 91 ਹਜ਼ਾਰ ਰੁਪਏ ਵਿਚ ਹੋਈ। ਜੋ ਕਿ ਮਹਿਕਮੇ ਨੂੰ ਜਮਾਂ ਕਰਵਾ ਦਿੱਤੇ ਗਏ ਹਨ।ਬੋਲੀ ਤੋ ਪਹਿਲਾਂ ਮੌਕੇ ਉਪਰ ਸਾਰੀਆਂ ਸ਼ਰਤਾਂ ਪੜ ਕੇ ਸੁਣਾਈਆਂ ਗਈਆਂ ਤੇ ਬੋਲੀਕਾਰ ਨੇ 5000 ਹਜ਼ਾਰ ਰੁਪਏ ਮੌਕੇ ਤੇ ਜ਼ਮਾਂ ਕਰਵਾਏ ਗਏ।ਬੋਲੀ ਸ਼ੁਰੂ ਹੋਣ ਤੋ ਪਹਿਲਾਂ ਪਹਿਲੀ ਧਿਰ ਜੋ ਇਸ ਜ਼ਮੀਨ ਨੂੰ 45-50 ਸਾਲ ਤੋ ਖੇਤੀ ਕਰਦੇ ਆ ਰਹੇ ਸਨ, ਉਨਾਂ ਨੇ ਬੀ.ਡੀ.ਉ ਪੱਟੀ ਨੂੰ ਅਦਾਲਤ ਵੱਲੋ ਸਟੇਅ ਦੀਆਂ ਕਾਪੀਆਂ ਦਿਖਾਈਆਂ ਗਈਆਂ, ਪਰ ਬੀ.ਡੀ.ਓ ਨਹੀ ਮੰਨਿਆ ਅਤੇ ਬੋਲੀ ਕਰਵਾਉਣੀ ਜਾਰੀ ਰੱਖੀ।
ਪਿੰਡ ਕੈਰੋ ਦੇ ਵਾਸੀ ਸੁਰਿੰਦਰ ਸਿੰਘ, ਜੰਗ ਸਿੰਘ, ਗੁਰਜੰਟ ਸਿੰਘ, ਕੁਲਵੰਤ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਜੁਮਲਾ ਜ਼ਮੀਨ ਹੈ।ਜਿਸ ਦਾ ਕੋਰਟ ਵਿਚ ਸਟੇਅ ਚੱਲ ਰਿਹਾ ਹੈ ਅਤੇ ਉਨਾਂ ਚਿਰ ਪੰਚਾਇਤ ਜਾਂ ਬੀ.ਡੀ.ਉ ਇਸ ਜ਼ਮੀਨ ਦੀ ਬੋਲੀ ਨਹੀ ਕਰਵਾ ਸਕਦਾ।ਉਨਾਂ ਕਿਹਾ ਕਿ ਬੋਲੀ ਕਰਵਾਉਣ ਤੋ ਪਹਿਲਾਂ ਸਟੇਅ ਟੁੱਟਣਾ ਜ਼ਰੂਰੀ ਹੈ।ਉਨਾਂ ਨੇ ਦੋਸ਼ ਲਾਇਆ ਕਿ ਮਹਿਕਮੇ ਨੇ ਕਰੋਟ ਦੇ ਫੈਸਲੇ ਦੀ ਉਲੰਘਣਾ ਕਰਕੇ ਸੱਤਾਧਾਰੀ ਆਗੂਆਂ ਦੇ ਕਹਿਣ ਤੇ ਜ਼ਬਰਦਸਤੀ ਇਹ ਕਦਮ ਚੁੱਕਿਆ ਹੈ, ਜੋ ਸਰਾਸਰ ਗਲਤ ਤੇ ਧੱਕੇਸ਼ਾਹੀ ਕਦਮ ਹੈ। ਉਨਾਂ ਦੱਸਿਆ ਕਿ ਪੱਟੀ ਕੋਰਟ ਵਿਚ ਬੀਤੀ 29 ਅਪਰੈਲ 2017 ਨੂੰ ਹਦਾਇਤ ਕੀਤੀ ਕਿ ਇਸ ਥਾਂ ਦੀ ਪੰਚਾਇਤ ਤੇ ਬੀ.ਡੀ.ਓ ਪੱਟੀ ਬੋਲੀ ਨਹੀ ਕਰਵਾ ਸਕਦਾ।ਇਸ ਮੌਕੇ ਜੇ.ਈ ਰਸ਼ਪਾਲ ਸਿੰਘ, ਸੈਕਟਰੀ ਸੁਖਪਾਲ ਸਿੰਘ ਤੇ ਹੋਰ ਹਾਜ਼ਰ ਸਨ।
ਇਸ ਮਾਮਲੇ ਸਬੰਧੀ ਬੀ.ਡੀ.ਉ ਪੱਟੀ ਮੇਲਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਕੋਰਟ ਵੱਲੋਂ ਬੀ.ਡੀ.ਓ ਪੱਟੀ ਨੂੰ ਪਾਰਟੀ ਨਹੀ ਬਣਾਇਆ ਗਿਆ।ਜਿਸ ਕਰਕੇ ਜ਼ਮੀਨ ਦੀ ਬੋਲੀ ਅਸੀ ਕਰਵਾ ਸਕਦੇ ਹਾਂ।ਉਨਾਂ ਕਿਹਾ ਕਿ ਜੋ ਬੋਲੀ ਹੋਈ ਮਹਿਕਮੇ ਤੇ ਕਾਨੂੰਨ ਮੁਤਾਬਕ ਹੋਈ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media