ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਧ ਰਹੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ
ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਡਰੀਂਮਲੈਂਡ ਪਬਲਿਕ ਸਕੂਲ ਮੋਤੀ ਨਗਰ ਲੁਧਿਆਣਾ ਨੇ ਪੰਛੀਆਂ ਦੀ ਸੇਵਾ ਸੰਭਾਲ ਸੁਰੂ ਕਰ ਦਿੱਤੀ ਹੈ ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸੋਨੀਆਂ ਤੇ ਡਾਇਰੈਕਟਰ ਮੈਡਮ ਮਿਸਜ ਸੁਰੇਸ਼ ਅਤੇ ਨੇ ਕਿਹਾ ਕਿ ਵਾਤਾਵਰਣ ਨੂੰ ਸੰਭਾਲਣਾ ਬਹੁਤ ਜਰੂਰੀ ਹੈ ਹੁਣ ਜਿਥੇ ਅਸੀਂ ਆਪਣਾ ਤੇ ਬੱਚਿਆਂ ਦਾ ਧਿਆਨ ਰੱਖਣਾ ਹੈ ਉੱਥੇ ਪੰਛੀਆਂ ਦਾ ਧਿਆਨ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ। ਇਸ ਮੌਕੇ ਸਕੂਲ਼ ਦੇ ਬੱਚਿਆਂ ਨੂੰ ਜੀਵਾਂ ਪ੍ਰਤੀ ਤੇ ਖਾਸ ਕਰ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਸਕੂਲ਼ ਦੀਆਂ ਛੱਤਾਂ ਤੇ ਪਾਣੀ ਦੇ ਕਟੋਰੇ ਰੱਖੇ ਗਏ।ਪੰਛੀਆਂ ਨੂੰ ਛੋਟੇ-ਛੋਟੇ ਆਲ੍ਹਣੇ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੇ ਪਾਲਣ ਦਾ ਜਿੰਮਾ ਲੈਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ।ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media