Saturday, August 2, 2025
Breaking News

ਨਰਕ ਭਰਿਆ ਜੀਵਨ ਬਿਤਾ ਰਹੇ ਹਨ ਸਾਊਥ ਸਿਟੀ ਬਟਾਲਾ ਵਾਸੀ – ਸੀਵਰੇਜ ਬੰਦ, ਫੈਲੀ ਗੰਦਗੀ ਤੇ ਬਦਬੋ

PPN040718
ਬਟਾਲਾ, 4  ਜੁਲਾਈ (ਨਰਿੰਦਰ ਬਰਨਾਲ) –  ਬਟਾਲਾ ਸਹਿਰ ਦੀ ਮਹਿੰਗੀ ਤੇ ਮਸਹੂਰ ਕਲੌਨੀ ਸਾਊਥ ਸਿਟੀ ਫੇਜ-੧ ਵਿਚ ਕਲੌਨੀ ਵਾਸੀਆਂ ਦਾ ਜੀਵਨ ਨਰਕ ਤੋ  ਵੀ ਭੈੜਾ ਹੈ ਕਿਉ ਕਿ ਵੈਸੇ ਤਾ ਕਲੌਨੀ ਵਿਚ ਸੀਵਰੇਜ ਦੀ ਵਿਵਸਥਾ ਹੈ ਪਰ ਪਿਛਲੇ ਕਈ ਮਹੀਨਿਆਂ ਤੋ ਇਹ ਸੀਵਰੇਜ ਬੰਦ ਪਿਆ ਹੈ, ਕਲੌਨੀ ਵਾਸੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਈ ਵਾਰ ਇਸ ਦੀ ਸਿਕਾਇਤ ਕਮੇਟੀ ਘਰ ਵਿਚ ਕੀਤੀ ਹੈ ।ਪਰ ਅਧਿਕਾਰੀਆਂ ਉਪਰ ਕੋਈ ਅਸਰ ਨਹੀ ਹੋਇਆ ।ਦੂਜੇ ਪਾਸੇ ਸੀਵਰੇਜ ਬੰਦ ਹੋਣ ਨਾਲ ਜਿਹੜੇ ਪਲਾਟ ਖਾਲੀ ਘਰਾਂ ਦਾ ਪਾਣੀ ਪਲਾਟਾ ਵਿਚ ਪਈਆਂ ਜਾ ਰਿਹਾ ਜਿਸ ਨਾਲ ਨਜਦੀਕੀ ਕੋਠੀਆਂ ਵਿਚ ਸਿਲ ਕਾਰਨ ਕੀੜੇ ਮਕੌੜੇ ਆਮ ਹੀ ਘਰਾਂ ਵਿਚ ਆ ਜਾਦੇ ਹਨ ਤੇ ਸਿਲ ਲਗਾ ਤਾਰ ਘਰਾਂ ਦਾ ਨੂਕਸਾਨ ਕਰੀ ਜਾ ਰਹੀ ਹੈ । ਕਲੌਨੀ ਵਾਸੀਆਂ ਵਿਚ ਅਨੰਦ ਸਰੂਪ ਅਗਰਵਾਲ ਸਮੇਤ ਪਰਮਜੀਤ ਚਾਂਡੇ, ਸੁਰੇਸ ਮਹਾਜਨ, ਮੰਗਲ ਦਾਸ ਸਰਮਾ, ਰਾਜੇਸ ਮਹਾਜਨ, ਦਿਨੇਸ ਗੁਪਤਾ, ਰਜਨੀਸ ਕੁਮਾਰ, ਸੁਨੀਲ ਅਗਰਵਾਲ, ਰਮੇਸ ਮਹਾਜਨ, ਐਸ ਪੀ ਅਗਰਵਾਲ, ਅਸਵਨੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਈ ਵਾਰ ਪ੍ਰਸਾਸਨ ਨੂੰ ਮਿਲ ਕੇ ਸੀਵਰੇਜ ਦੀ ਸਮੱਸਿਆ ਤੋ ਜਾਣੂ ਕਰਵਾਇਆ ਗਿਆ ਹੈ ਪਰ ਪ੍ਰਸਾਸਨ ਦੇ ਕੰਨ ਤੇ ਜੂੰ ਨਹੀ ਸਰਕਦੀ ।ਜਿਕਰ ਯੌਗ ਹੈ ਕਿ ਅਜੇ ਬਰਸਾਤ ਸੁਰੂ ਨਹੀ ਹੋਈ, ਭਾਰ ਬਰਸਾਤ ਪੈਣ ਨਾਂਲ ਗਲੀਆਂ ਵਿਚਲਾ ਪਾਣੀ ਘਰਾਂ ਵਿਚ ਵੀ ਜਰੂਰ ਆਵੇਗਾ, ਪ੍ਰਸਾਸਨ ਦਾ ਫਰਜ ਬਣਦਾ ਹੈ ਕਿ ਭਿਆਨਕ ਆਫਤ ਆਉਣ ਤੋ ਪਹਿਲਾਂ ਸੀਵਰੇਜ ਦੀ ਸਫਾਈ ਕਰਵਾਕੇ ਸਮੱਸਿਆ ਦਾ ਹੱਲ ਕੀਤਾ ਕੀਤਾ ਜਾਵੇ । 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply