Wednesday, May 22, 2024

ਸਿੱਖਿਆ ਸੰਸਾਰ

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ)- ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦੀ ਦਸਵੀਂ ਕਲਾਸ ਦਾ ਨਤੀਜ਼ਾ ਇਸ ਸਾਲ ਵੀ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਦੇ ਨਤੀਜੇ ‘ਚ ਵਿਦਿਆਰਥਣ ਰਵਨੀਤ ਕੌਰ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਅਮਰੀਨ ਕੌਰ 97.4 ਫੀਸਦੀ ਅੰਕਾਂ ਨਾਲ ਦੂਜਾ ਅਤੇ ਸਿਮਰੀਨ ਕੌਰ ਨੇ 96 …

Read More »

ਸੀ.ਬੀ.ਐਸ.ਈ ਦਸਵੀਂ ਦੇ ਨਤੀਜੇ ‘ਚੋਂ ਪੀ.ਪੀ.ਐਸ ਚੀਮਾਂ ਦੇ ਬੱਚੇ ਅੱਵਲ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਦਿੱਲੀ ਵਲੋਂ ਦਸਵੀਂ ਜਮਾਤ ਦੇ ਨਤੀਜੇ ਵਿੱਚ ਪੈਰਾਮਾਊਂਟ ਪਬਲਿਕ ਸਕੂੂਲ ਚੀਮਾਂ ਦੇ ਬੱਚਿਆਂ ਦਾ ਪਾਸ ਪ੍ਰਤੀਸ਼ਤ 100% ਰਿਹਾ।ਨੇਮਦੀਪ ਕੌਰ ਨੇ (98.2%) ਅੰਕ ਪ੍ਰਾਪਤ ਕੀਤੇ, ਜਿਸ ਵਿੱਚ ਉਸ ਨੇ ਪੰਜਾਬੀ ਵਿਚੋਂ 100 ਅੰਕ ਪ੍ਰਾਪਤ ਕੀਤੇ।ਹਸਰਤ ਕੌਰ (97.2%), ਰਵਨੀਤ ਕੌਰ (96.2%), ਕੋਮਲਪ੍ਰੀਤ ਕੌਰ (95.4%), ਲੁਕੇਸ਼ ਸਿੰਗਲਾ (95%), ਅਨੁਰੀਤ ਕੌਰ (92.6%), ਅਮਨਿੰਦਰ ਸਿੰਘ ਧਲਿਓ (91%), ਕੋਮਲਪ੍ਰੀਤ …

Read More »

ਡਾ. ਸੁਖਬੀਰ ਸਿੰਘ ਸੀ.ਕੇ.ਡੀ ਇੰਸਟੀਚਿਉਟ ਦੇ ਨਵੇਂ ਮੈਂਬਰ ਇੰਚਾਰਜ ਨਿਯੁੱਕਤ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕਾਂ ਵਲੋਂ ਡਾ. ਸੁਖਬੀਰ ਸਿੰਘ ਸੀ.ਕੇ.ਡੀ ਇੰਸਟੀਚਿਉਟ ਆਫ਼ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਨਵੇਂ ਮੈਂਬਰ ਇੰਚਾਰਜ ਨਿਯੁੱਕਤ ਕੀਤੇ ਗਏ ਹਨ।ਡਾ. ਸੁਖਬੀਰ ਸਿੰਘ ਐਮ.ਏ, ਐਮ.ਫਿਲ, ਪੀ.ਐਚ ਡੀ) ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਮੁਖੀ ਵਜੋਂ ਰਿਟਾਇਰ ਹੋਏ ਹਨ ਅਤੇ ਖ਼ਾਲਸਾ ਕਾਲਜ ਦੇ ਡੀਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।ਅਕਾਦਮਿਕ ਖੇਤਰ ਵਿੱਚ 31 ਸਾਲ ਦਾ …

Read More »

ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ

ਭੀਖੀ, 14 ਮਈ (ਕਮਲ ਜ਼ਿੰਦਲ) – ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਬਾਰਵੀਂ ਜਮਾਤ ਦੇ ਕਾਮਰਸ ਗਰੁੱਪ ‘ਚੋਂ ਕਾਰਤਿਕੇ ਨੇ 96. 80% ਪਹਿਲਾ, ਹੇਮੰਤ ਜੈਨ ਨੇ 95.80% ਦੂਜਾ, ਸੁਮਨਪ੍ਰੀਤ ਕੌਰ ਨੇ 94.60 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਦਾ ਏਕਮਦੀਪ ਸਿੰਘ ਦੱਸਵੀਂ ਬੋਰਡ ‘ਚ ਬਣਿਆ ਸਿਟੀ ਟਾਪਰ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਚੀਫ਼ ਖਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਦੱਸਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀ ਏਕਮਦੀਪ ਸਿੰਘ ਨੇ 99.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਿਟੀ ਟਾਪਰ ਬਣਿਆ। ਜਪਜੀਤ ਕੌਰ ਨੇ 98.4 % ਅੰਕਾਂ ਨਾਲ ਦੂਸਰਾ, ਜਦੋਂਕਿ ਸੈਣਪ੍ਰੀਤ …

Read More »

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ਼ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ 2023-2024 ‘ਚ 390 ਵਿਦਿਆਰਥੀਆਂ ਇਸ ਪ੍ਰੀਖਿਆ ‘ਚ ਕਾਮਯਾਬ ਰਹੇ।ਭਾਵਿਕਾ ਸ਼ਾਰਦਾ ਨੇ 98.6% ਅੰਕਾਂ ਨਾਲ ਸਕੂਲ ਵਿੱਚ ਪਹਿਲਾ ਅਤੇ ਅੰਮ੍ਰਿਤਸਰ ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਰਿਯਾ ਦੱਤਾ 98.4% ਅੰਕਾਂ ਨਾਲ ਦੂਜੇ ਅਤੇ ਗਰਿਮਾ 98% ਅੰਕਾਂ ਨਾਲ ਤੀਜੇ ਸਥਾਨ …

Read More »

ਸੀ.ਬੀ.ਐਸ.ਈ ਦੇ ਦੱਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ‘ਚ ਡੀ.ਏ.ਵੀ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਪਦਮਸ਼੍ਰੀ ਅਲੰਕ੍ਰਿਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਚੇਅਰਮੈਨ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਦੇ ਅਸ਼ੀਰਵਾਦ ਨਾਲ ਅੱਜ ਸੀ.ਬੀ.ਐਸ.ਈ ਦੇ ਦੱਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਦੱਸਿਆ ਕਿ ਦੱਸਵੀਂ ਜਮਾਤ ਵਿੱਚ ਕੁੱਲ 454 ਵਿਦਿਆਰਥੀ ਹਾਜ਼ਰ ਹੋਏ। 99% ਤੋਂ ਉਪੱਰ …

Read More »

Admission started in Apparel and Textile technology courses

Ensured 100% placement in Textiles  Amritsar, May 13 (Punjab Post Bureau) – Department of Apparel and Textile technology of Guru Nanak Dev University is offering undergraduate as well as post graduate programmes like B.Tech (Textile Processing Technology), M.Sc. Fashion Designing (2 year) and M.Sc. Fashion Designing (FYIP). The programmes running in the department are blend of theory, practical, industrial training …

Read More »

ਅਕਾਲ ਅਕੈਡਮੀ ਕੌੜੀਵਾੜਾ ਦਾ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ

ਸੰਗਰੂਰ, 13 ਮਈ (ਜਗਸੀਰ ਲੌਂਗਵਾਲ) – ਸੀ.ਬੀ.ਐਸ.ਈ ਵਲੋਂ ਬਾਰ੍ਹਵੀਂ ਕਲਾਸ ਦੇ ਨਐਲਾਨੇ ਗਏ ਨਤੀਜੇ ਵਿੱਚ ਅਕਾਲ ਅਕੈਡਮੀ ਕੌੜੀਵਾੜਾ ਦੇ ਬਾਰ੍ਹਵੀਂ ਕਲਾਸ ਦੇ ਆਰਟਸ, ਸਾਇੰਸ ਅਤੇ ਕਾਮਰਸ ਗਰੁੱਪ ਦਾ ਨਤੀਜਾ 100% ਫੀਸਦੀ ਰਿਹਾ।ਸਕੂਲ ਪ੍ਰਿੰਸੀਪਲ ਬਲਜੀਤ ਕੌਰ ਭੱਲਰ ਨੇ ਵਿਦਿਆਰਥੀਆਂ ਤੇ ਉਹਨਾ ਦੇ ਮਾਪਿਆਂ ਨੂੰ ਵਧਾਈ ਦਿੱਤੀ। ਅਕੈਡਮੀ ਦੇ ਆਰਟਸ ਗਰੁੱਪ ਵਿਚੋਂ ਨਵਜੋਤ ਕੌਰ ਨੇ 91 ਫੀਸਦੀ, ਗੁਰਲੀਨ ਕੌਰ ਨੇ 90.6 ਫੀਸਦੀ, …

Read More »

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ

ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਵਲੋਂ ‘ਮਦਰਜ਼ ਡੇ’ ਮਨਾਇਆ ਗਿਆ, ਜਿਸ ਵਿੱਚ 300 ਦੇ ਕਰੀਬ ਮਾਵਾਂ ਨੇ ਭਾਗ ਲਿਆ।ਮੁੱਖ ਮਹਿਮਾਨ ਵਜੋਂ ਪਹੁੰਚੇ ਐਮ.ਐਲ.ਜੀ ਕਾਨਵੈਂਟ ਸਕੂਲ ਦੀ ਸਮੁੱਚੀ ਮੈਨੇਜਮੈਂਟ ਵਲੋਂ ਜੋਤ ਜਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਕਲਾਸ ਨਰਸਰੀ ਤੋਂ ਕਲਾਸ ਤੀਸਰੀ ਦੇ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।ਬੱਚਿਆਂ ਵਲੋਂ ਬੜੇ ਉਤਸ਼ਾਹ ਨਾਲ ਡਾਂਸ, ਮਾਂ …

Read More »