Thursday, March 27, 2025

ਸਿੱਖਿਆ ਸੰਸਾਰ

‘ਵਿਰਾਸਤੇ ਪੰਜਾਬ’ ਅੰਤਰ-ਕਾਲਜ ਮੁਕਾਬਲੇ ’ਚ ਖ਼ਾਲਸਾ ਕਾਲਜ ਵੁਮੈਨ ਦੀ ਗਿੱਧਾ ਟੀਮ ਰਹੀ ਅੱਵਲ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗਿੱਧੇ ’ਚ ਆਪਣਾ ਸ਼ਾਨਦਾਰ ਮੁਜ਼ਾਹਰਾ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਗਿੱਧੇ ’ਚ ਜੇਤੂ ਰਹੀ ਕਾਲਜ ਦੀ ਟੀਮ ਨੂੰ ਨਗਦ ਇਨਾਮ, ਟਰਾਫ਼ੀ ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਾਲਜ ਦੀ ਗਿੱਧਾ ਨੂੰ ਟੀਮ ਮੁਬਾਰਕਬਾਦ ਦਿੰਦਿਆ ਦੱਸਿਆ ਕਿ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰ-ਸਕੂਲ ਮੁਕਾਬਲੇ `ਚ ਹਾਸਲ ਕੀਤੀਆਂ ਅਹਿਮ ਪੁਜੀਸ਼ਨਾਂ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 29ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਪੁਲਿਸ ਕਮਿਸ਼ਨਰੇਟ ਵਲੋਂ ਰੋਡ ਸੇਫਟੀ ਵਿਸ਼ੇ `ਤੇ ਸ੍ਰੀ ਰਾਮ ਆਸ਼ਰਮ ਸਕੂਲ ਵਿਖੇ ਅੰਤਰ-ਸਕੂਲ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਅਹਿਮ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।ਪੰਜਾਬੀ ਭਾਸ਼ਣ ਮੁਕਾਬਲੇ ਵਿੱਚ ਨੌਵੀਂ ਜਮਾਤ ਦੀ ਰਵਬੀਰ ਕੌਰ ਨੇ ਪਹਿਲਾ ਅਤੇ ਪੋਸਟਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਵਿਖੇ ਮਨਾਇਆ `ਮਾਂ ਦਿਵਸ`

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਵਿਖੇ `ਮਾਂ ਦਿਵਸ` ਮਨਾਇਆ ਗਿਆ।ਮੈਂਬਰ ਇੰਚਾਰਜ ਸ੍ਰੀਮਤੀ ਹਰਸੋਹਨ ਕੌਰ ਸਰਕਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਡਾ. ਮਨਮੋਹਨ ਸਿੰਘ ਖੰਨਾ ਤੇ ਨਰਿੰਦਰ ਸਿੰਘ ਸਭਰਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਪ੍ਰੋਗਰਾਮ ਦਾ ਅਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ।ਨੰਨੇ ਮੁੰਨੇ ਬੱਚਿਆਂ ਨੇ ਸਵਾਗਤੀ ਗੀਤ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ, …

Read More »

ਸਰਸਵਤੀ ਪਬਲਿਕ ਸੀਨੀ.ਸੈਕੰ. ਸਕੂਲ ਦਾ 100 ਫੀਸਦ ਰਿਹਾ ਨਤੀਜਾ

ਭੀਖੀ, 10 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਰਸਵਤੀ ਪਬਲਿਕ ਸੀਨੀ.ਸੈਕੰ. ਸਕੂਲ ਦੇ ਬੱਚਿਆਂ ਨੇ 10ਵੀਂ ਦੇ ਨਤੀਜੇ ਵਿੱਚੋਂ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਕਮੇਟੀ ਦੇ ਚੇਅਰਮੈਨ ਸ਼ੁਰੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਸਕੂਲ ਦੇ 38 ਬੱਚਿਆਂ ਨੇ ਪ੍ਰੀਖਿਆ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਵਿਸ਼ਵ ਡਾਂਸ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਡਾਂਸ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ’ਚ ਕਾਲਜ ਦੇ ਲਗਭਗ 17 ਵਿਦਿਆਰਥੀਆਂ ਨੇ ਡਾਂਸ ਦੀਆਂ ਵੱਖ-ਵੱਖ ਕਿਸਮਾਂ ਦੀ ਪੇਸ਼ਕਾਰੀ ਕਰਦੇ ਹੋਏ ਡਾਂਸ ਮੁਕਾਬਲੇ ’ਚ ਉਤਸ਼ਾਹ ਨਾਲ ਭਾਗ ਲਿਆ।ਪ੍ਰਿੰਸੀਪਲ ਡਾ. ਢਿੱਲੋਂ ਦੁਆਰਾ ਲਏ ਗਏ ਉਸਾਰੂ ਕਦਮ ਤਹਿਤ …

Read More »

ਗ੍ਰੇਸ ਪਬਲਿਕ ਸਕੂਲ ਦਾ ਦੱਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਜੰਡਿਆਲਾ ਗੁਰੂ, 9 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) –  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ ਵਿੱਚ ਗ੍ਰੇਸ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਸਕੂਲ ਦੀ ਵਿਦਿਆਰਥਣ ਕ੍ਰਿਸ਼ਮਾ ਨੇ 81 ਫੀਸਦ ਅੰਕ ਲੈ ਕੇ ਪਹਿਲਾ ਸਥਾਨ, ਹਰਮਨਪੀਤ ਸਿੰਘ ਨੇ 78 ਫੀਸਦ ਨਾਲ ਦੂਸਰਾ ਸਥਾਨ ਅਤੇ ਜਸਮੀਤ ਕੌਰ ਨੇ 76 ਫੀਸਦ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ।ਸਕੂਲ …

Read More »

DAV Public School Shines At State Level

Amritsar, May 9 (Punjab Post Bureau) – A State Level Yoga Championship – 2018  was organised  by Everest Yoga Institute and Yoga Society of Punjab. The Competition was held at Ludhiana where 500 participants participated from all over the state.  The students of DAV Public School Lawrence Road, Amritsar performed brilliantly in this championship and brought laurels for the school. …

Read More »

ਵਿਦਿਆ ਭਾਰਤੀ ਸਕੂਲ ਦਾ ਨਤੀਜਾ 100 ਫੀਸਦ ਰਿਹਾ

ਭੀਖੀ, 9 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀ.ਸੈਕੰ. ਸਕੂਲ ਦੇ ਬੱਚਿਆਂ ਨੇ 10ਵੀਂ ਦੇ ਨਤੀਜੇ ਵਿਚਂ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਸਕੂਲ ਦੇ ਪ੍ਰਿਸੀਪਲ ਰਿਤੇਸ਼ ਸਿੰਘ ਜਸਵਾਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਵਿਨੋਦ ਕੁਮਾਰ ਗਾਂਧੀ ਨੇ 93.07% ਅੰਕ ਹਾਸਿਲ ਕਰ ਕੇ ਪਹਿਲਾ, ਕੁਸਮ ਖੰਨਾ ਪੁੱਤਰੀ ਰੋਹਤਾਸ਼ ਕੁਮਾਰ ਨੇ 91.53% ਅੰਕ ਹਾਸਿਲ ਕਰ ਕੇ …

Read More »

ਵਧੀਕ ਡਿਪਟੀ ਕਮਿਸ਼ਨਰ ਨੇ ਆਪਣੀ ਬੱਚੇ ਨੂੰ ਲਵਾਇਆ ਐਮ.ਆਰ ਦਾ ਟੀਕਾ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲ੍ਹੇ ਵਿੱਚ ਵੱਖ-ਵੱਖ ਸਕੂਲਾ ਵਿੱਚ ਖਸਰਾ ਅਤੇ ਰੁਬੈਲਾ ਦੇ ਟੀਕੇ ਲਗਵਾਏ ਗਏ ਅਤੇ ਸਾਰੇ ਸਕੂਲਾਂ ਵਲੋਂ ਇਸ ਮੁਹਿੰਮ ਨੂੰ ਭਰਵਾਂ ਹੂੰਗਾਰਾ ਮਿਲਿਆ।ਇੰਨਾਂ ਸਕੂਲਾਂ ਵਿੱਚ ਆਰਮੀ ਪਬਲਿਕ ਸਕੂਲ, ਦਰਸ਼ਨ ਸਿੰਘ ਫੇਰੂਮਾਨ ਹਾਈ ਸਕੂਲ, ਡੇਰਾ ਬਿਆਸ ਪਬਲਿਕ ਸਕੁਲ, ਸਪਰਿੰਗ ਡੇਲ ਸਕੂਲ, ਡੀ.ਏ.ਵੀ ਪਬਲਿਕ ਸਕੂਲ, …

Read More »

ਸਕੂਲੀ ਬੱਚਿਆਂ ਦਾ ਕੀਤਾ ਐਮ.ਆਰ ਟੀਕਾਕਰਨ

ਧੂਰੀ, 8 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਵਲ ਸਰਜ਼ਨ ਸੰਗਰੂਰ ਡਾ. ਮਨਜੀਤ ਸਿੰਘ, ਐਸ.ਐਮ.ਓ ਸ਼ੇਰਪੁਰ ਡਾ. ਗੁਰਸ਼ਰਨ ਸਿੰਘ ਅਤੇ ਮੈਡੀਕਲ ਅਫਸਰ ਡਾ. ਰਜੀਵ ਚੈਬਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੇ 33 ਬੱਚਿਆਂ ਅਤੇ ਸਰਕਾਰੀ ਮਿਡਲ ਸਕੂਲ ਪੇਧਨੀ ਕਲਾਂ ਦੇ 18 ਬੱਚਿਆਂ ਦਾ ਐਮ.ਆਰ ਟੀਕਾਕਰਨ ਕੀਤਾ ਗਿਆ।ਇਸ ਮੌਕੇ ਅਵਤਾਰ ਸਿੰਘ ਹੈਲਥ ਇੰਸਪੈਕਟਰ, ਮੀਨੋ ਰਾਣੀ ਐਮ.ਪੀ.ਡਬਲਯੂ (ਫੀਮੇਲ), ਮਨਜੀਤ ਕੌਰ …

Read More »