Wednesday, December 18, 2024

ਤਸਵੀਰਾਂ ਬੋਲਦੀਆਂ

ਬਾਸਰਕੇ ਤੇ ਜਗਜੀਤ ਗਿੱਲ ਨੇ ਕੀਤੀ ਸਾਹਿਤਕ ਚਰਚਾ

ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ)- ਲੇਖਕ ਮਨਮੋਹਨ ਸਿੰਘ ਬਾਸਰਕੇ ਅਤੇ ਦਸਤਾਵੇਜ਼ ਦੇ ਸੰਪਾਦਕ ਤੇ ਕਵੀ ਜਗਜੀਤ ਗਿੱਲ ਨੇ ਸਾਹਿਤਕ ਚਰਚਾ ਕੀਤੀ।ਜਿਸ ਦੌਰਾਨ ਉਨਾਂ ਨੇ ਸਾਹਿਤਕਾਰ ਸਭਾ ਛੇਹਰਟਾ ਅਤੇ ਸਰਹੱਦੀ ਸਾਹਿਤ ਸਭਾ ਦੀਆਂ ਸਰਗਰਮੀਆਂ ਅਤੇ ਸਵਰਗੀ ਲੇਖਕਾਂ ਤੇ ਕਵੀਆਂ ਅਜੀਤ ਸਿੰਘ ਆਸ, ਪਾਂਧੀ ਸਤਿਨਾਮ ਸਿੰਘ, ਜਸਬੀਰ ਸਿੰਘ ਜੱਸ, ਦਰਸ਼ਨ ਧੰਜ਼ਲ ਨੂੰ ਯਾਦ ਕਰਦਿਆਂ ਪ੍ਰੋ. ਵਰਿਆਮ ਸੰਧੂ, ਮੁਖਤਾਰ ਗਿੱਲ, ਨਿਰਮਲ ਅਰਪਣ, ਹਰਭਜਨ ਖੇਮਕਰਨੀ …

Read More »

ਪੁਲਿਸ ਨੇ ਬਿਨਾਂ ਮਾਸਕ ਵਾਲੇ 624 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ – 83 ਦੇ ਕੱਟੇ ਚਲਾਨ

ਨਵਾਂਸ਼ਹਿਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 624 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ …

Read More »

ਨਵੇਂ ਕੌਂਸਲਰ ਨੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਸੰਗਰੂਰ, 19 ਅਪੈਲ (ਜਗਸੀਰ ਲੌਂਗੋਵਾਲ) – ਸਥਾਨਕ ਜੈਨ ਮੰਦਰ ਚੌਕ ਨੇੜੇ ਵੱਡੇ ਵਿਹੜੇ ਵਿੱਚ ਇੰਟਰਲਾਕਿੰਗ ਟਾਈਲਾਂ ਦਾ ਫਰਸ਼ ਲਗਾਉਣ ਦਾ ਕੰਮ ਵਾਰਡ ਨੰਬਰ 1 ਤੋਂ ਨਵੇੰ ਕੌਂਸਲਰ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਕਾਂਗਰਸੀ ਆਗੂ ਡਾ. ਬਲਵੰਤ ਸਿੰਘ ਗੁੰਮਟੀ ਨੇ ਸ਼ੁਰੂ ਕਰਵਾਇਆ। ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੱਡੇ ਵਿਹੜੇ ਵਿੱਚ ਮੇਨ ਰੋਡ ‘ਤੇ ਇੱਕ ਪਾਸੇ ਇੰਟਰਲਾਕਿੰਗ ਹੁਣੇ ਜਦਕਿ ਦੂਜੇ …

Read More »

ਖ਼ਾਲਸਾ ਕਾਲਜ ਦੇ ਖੇਡ ਮੈਦਾਨ ’ਚ ਕਰਵਾਏ ਲੜਕੀਆਂ ਦੇ ਹਾਕੀ ਟਰਾਇਲ

90 ਦੇ ਕਰੀਬ ਖਿਡਾਰਣਾਂ ਨੇ ਦਿੱਤੇ ਟਰਾਇਲ – ਡਾਇਰੈਕਟਰ ਅਕੈਡਮੀ ਡਾ. ਕੰਵਲਜੀਤ ਸਿੰਘ ਅੰਮ੍ਰਿਤਸਰ, 19 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਦਮੀ (ਭਾਰਤ ਸਰਕਾਰ ਦੁਆਰਾ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਮੰਜ਼ੂਰਸ਼ੁਦਾ) ਵੱਲੋਂ ਅੱਜ ਅੰਡਰ 14,17,19 ਵਰਗ ਤਹਿਤ ਕਾਲਜ ਵਿਦਿਆਰਥਣਾਂ ਦੇ ਹਾਕੀ ਟਰਾਇਲ ਕਰਵਾਏ ਗਏ।ਵੱਖ-ਵੱਖ ਜ਼ਿਲ੍ਹਿਆਂ ਤੋਂ 90 ਦੇ ਕਰੀਬ ਹਾਕੀ ਖਿਡਾਰਣਾਂ ਨੇ ਸ਼ਮੂਲੀਅਤ ਕੀਤੀ।   …

Read More »

ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਾ ਬਹਿੰਦੀ

ਅੰਮ੍ਰਿਤਸਰ, 12 ਅਪ੍ਰੈਲ (ਸੰਧੂ) – ਪੰਜਾਬੀਆਂ ਦੇ ਹਰਮਨ ਪਿਆਰੇ ਤਿਉਹਾਰ ਵਿਸਾਖੀ ਮੌਕੇ ਪੱਕੀ ਹਾੜੀ ਦੀ ਫਸਲ ਕਣਕ ਦੇ ਖੇਤਾਂ ਵਿੱਚ ਰਵਾਇਤੀ ਪੰਜਾਬੀ ਪਹਿਰਾਵਾ ਪਾ ਕੇ ਲੋਕ ਗੀਤ ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਾ ਬਹਿੰਦੀ’ ਪੇਸ਼ ਕਰਕੇ ਖੁਸ਼ੀ ਦਾ ਇਜ਼ਹਾਰ ਕਰਦੀ ਇੱਕ ਪੰਜਾਬੀ ਮੁਟਿਆਰ।

Read More »

ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਨੀਲੋਂ ਪੁਲ ‘ਤੇ 21ਵਾਂ ਸਲਾਨਾ ਵਿਸਾਖੀ ਮੇਲਾ

ਸਮਰਾਲਾ, 12 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜ਼ਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 21ਵਾਂ ਸਲਾਨਾ ਵਿਸਾਖੀ ਮੇਲਾ ਅਤੇ ਭੰਡਾਰਾ ਸੰਤ ਬਾਬਾ ਮਨਜੋਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਵਾਰ ਦਾ ਇਹ ਸਲਾਨਾ …

Read More »

ਪੁਸ਼ਪਾ ਰਾਣੀ ਤਾਇਲ ਬਣੀ ਨਗਰ ਕੌਂਸਲ ਪ੍ਰਧਾਨ

ਸਰਕਾਰ ਤੋਂ ਫੰਡ ਲਿਆ ਕੇ ਕਰਵਾਏ ਜਾਣਗੇ ਸ਼ਹਿਰ ਦੇ ਵਿਕਾਸ ਕਾਰਜ਼ – ਗੋਲਡੀ ਧੂਰੀ, 12 ਅਪ੍ਰੈਲ (ਪ੍ਰਵੀਨ ਗਰਗ) – ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਅਗੁਵਾਈ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਦੀ ਹੋਈ ਪਲੇਠੀ ਮੀਟਿੰਗ ਵਿੱਚ ਕੌਂਸਲਰ ਪੁਸ਼ਪਾ ਰਾਣੀ ਤਾਇਲ ਧਰਮ ਪਤਨੀ ਸੰਦੀਪ ਤਾਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ ਨੂੰ ਨਗਰ ਕੌਂਸਲ ਧੂਰੀ …

Read More »

ਨਿੱਜੀ ਸਕੂਲਾਂ ਦੇ 1790 ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਨਾਲ ਜੋੜਿਆ ਨਾਤਾ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।ਜ਼ਿਲ਼੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੇ ਮਾਪਿਆਂ ਵਲੋਂ ਨਿੱਜੀ ਸਕੂਲਾਂ ਤੋੋਂ ਮੁੱਖ ਮੋੜਦਿਆਂ ਸਰਕਾਰੀ ਸਕੂਲਾਂ ਵੱਲ ਚਾਲੇ ਪਾਏ ਜਾ ਰਹੇ ਹਨ। ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ …

Read More »

ਰਾਜਵੰਤ ਰਾਜ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

ਧੂਰੀ, 9 ਅਪ੍ਰੈਲ (ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੈਂਬਰਾਂ ਤੋਂ ਇਲਾਵਾ ਤ੍ਰੈ ਭਾਸ਼ੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਮਰ ਗਰਗ ਕਲਮਦਾਨ ਅਤੇ ਮਲੇਰਕੋਟਲਾ ਤੋਂ ਵਿਸ਼ੇਸ਼ ਤੌਰ `ਤੇ ਪਹੁੰਚੇ ਸਥਾਪਿਤ ਗੀਤਕਾਰ ਜੱਗਾ ਗਿੱਲ ਨੱਥੋਹੇੜੀ ਸ਼ਾਮਲ ਹੋਏ।                  ਸਭ ਤੋਂ ਪਹਿਲਾਂ ਬੀਤੇ …

Read More »

ਸਮਾਜਿਕ, ਧਾਰਮਿਕ ਤੇ ਰਾਜਨੀਤਕ ਆਗੂਆਂ ਵਲੋਂ ਇੰਦਰਜੀਤ ਸਿੰਘ ਨੂੰ ਸ਼ਰਧਾਜਲੀ ਭੇਂਟ

ਸੰਗਰੂਰ, 8 ਅਪ੍ਰੈਲ (ਲੌਂਗੋਵਾਲ) – ਪੱਤਰਕਾਰ ਜਗਸੀਰ ਲੌਂਗੋਵਾਲ ਦੇ ਛੋਟੇ ਭਰਾ ਇੰਦਰਜੀਤ ਸਿੰਘ ਜੋ ਕੇ 36 ਸਾਲ ਦੀ ਨੌਜਵਾਨ ਅਵਸਥਾ ਵਿੱਚ ਸੰਖੇਪ ਬਿਮਾਰੀ ਕਾਰਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਥਾਨਕ ਗੁਰਦਵਾਰਾ ਸਾਹਿਬ ਬਾਬਾ ਆਲਾ ਸਿੰਘ ਦੀ ਢਾਬ ਪੱਤੀ ਵਡਿਆਣੀ ਵਿਖੇ ਹੋਇਆ।ਬਾਬਾ ਧਰਮ ਸਿੰਘ ਲੱਡਾ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ …

Read More »