Friday, March 13, 2026

ਚੋਣ ਸਰਗਰਮੀਆਂ

ਕਾਂਗਰਸੀ ਉਮੀਦਵਾਰ ਸ਼ਲਿੰਦਰ ਸ਼ੈਲੀ ਨੇ ਕਾਮਯਾਬੀ ਨੂੰ ਦੱਸਿਆ ਵਾਰਡ ਵਾਸੀਆਂ ਦੀ ਜਿੱਤ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਨਗਰ ਨਿਗਮ ਵਾਰਡ ਨੰਬਰ 46 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਨੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈਲੀ ਨੇ ਕਿਹਾ ਉਹ ਵਾਰਡ ਵਾਸੀਆਂ ਤੇ ਕਾਂਗਰਸੀ ਵਰਕਰਾਂ ਦੇ ਧੰਨਵਾਦੀ ਹਨ, ਜਿੰਨਾਂ ਨੇ ਉਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।ਉਨਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ …

Read More »

ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ ਦੀ ਜਿੱਤ `ਤੇ ਕੀਤਾ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 43 ਤੋਂ ਜੇਤੂ ਰਹੀ ਅਕਾਲੀ ਉਮੀਦਵਾਰ ਬੀਬੀ ਜਸਕਿਰਨ ਕੌਰ (ਪਤਨੀ ਸਾਬਕਾ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ) ਦੀ ਜਿੱਤ `ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਅਕਾਲੀ ਵਰਕਰ ਰਾਮ ਸਿੰਘ ਤੇ ਹੋਰ।

Read More »

ਵੋਟ ਦਾ ਹੱਕ ਅਦਾ ਕੀਤਾ ਅੱਖਾਂ ਤੋਂ ਮਹਿਰੂਮ ਬਜ਼ੁੱਰਗ ਨੇ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 37 ਦੇ ਬੂਥ `ਤੇ ਮਿਲੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਉਪਰੰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੱਖਾਂ ਤੋਂ ਮਹਿਰੂਮ ਬਜ਼ੁੱਰਗ ਅਵਤਾਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ।

Read More »

ਕਾਰਪੋਰੇਸ਼ਨ ਚੋਣਾਂ ਦੌਰਾਨ ਪੁਲਿਸ ਨੇ ਚੈਕ ਕੀਤੇ ਵੋਟਰਾਂ ਦੇ ਸ਼ਨਾਖਤੀ ਕਾਰਡ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਨਗਰ ਨਿਗਮ ਚੋਣਾਂ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਲਈ ਸੁਰੱਖਿਆ ਦੇ ਰਹੇ ਸਖਤ ਇੰਤਜ਼ਾਮ।ਤਸਵੀਰ ਵਿੱਚ ਵਾਰਡ ਨੰਬਰ 46 ਦੇ ਬੂਥ `ਤੇ ਵੋਟਰਾਂ ਦੇ ਸ਼ਨਾਖਤੀ ਕਾਰਡ ਚੈਕ ਕਰਦੇ ਹੋਏ ਪੁਲਿਸ ਮੁਲਾਜ਼ਮ।

Read More »

ਨਗਰ ਨਿਗਮ ਚੋਣਾਂ ਦੌਰਾਨ ਬਜ਼ੁੱਰਗਾਂ ਨੇ ਪਾਈ ਉਤਸ਼ਾਹ ਨਾਲ ਵੋਟ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਨਗਰ ਨਿਗਮ ਵਾਰਡ ਨੰਬਰ 46 ਦੇ ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਸਕੂਲ ਵਿਖੇ ਬਣੇ ਬੂਥ `ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪੁੱਜੀਆਂ ਬਜ਼ੁੱਰਗ ਔਰਤਾਂ।

Read More »

ਅੰਮ੍ਰਿਤਸਰ ਨਗਰ ਨਿਗਮ ਚੋਣਾਂ – 85 ਵਿਚੋਂ 64 ਵਾਰਡਾਂ `ਤੇ ਕਾਂਗਰਸ ਕਾਬਜ਼

ਰਾਜਾਸਾਂਸੀ ਕੌਂਸਲ ਦੀਆਂ ਸਾਰੀਆਂ ਸੀਟਾਂ ’ਤੇ ਕਾਂਗਰਸੀ ਉਮੀਦਵਾਰ ਜਿੱਤੇ ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ਲਈ ਪਈਆਂ ਵੋਟਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜੇਤੂ ਰਹੀ ਹੈ।ਕੁੱਲ 85 ਵਾਰਡਾਂ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ ਨੇ 64 ਸੀਟਾਂ ’ਤੇ ਜਿੱਤ ਦਰਜ਼ ਕੀਤੀ ਹੈ, ਜਦਕਿ ਭਾਰਤੀ ਜਨਤਾ ਪਾਰਟੀ …

Read More »

ਜੰਡਿਆਲਾ ਵਾਸੀਆਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ – ਵਿਧਾਇਕ ਡੈਨੀ

ਜੰਡਿਆਲਾ ਗੁਰੂ, 16 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  – ਜੰਡਿਆਲਾ ਗਰੁੂ ਤੋਂ ਨੌਜਵਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਆਪਣੀ ਕਾਂਗਰਸੀ ਆਗੂਆਂ ਦੀ ਟੀਮ ਨਾਲ ਲਗਾਤਾਰ ਜੰਡਿਆਲਾ ਗੁਰੂ ਦੀ ਜਨਤਾ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ।ਇਸੇ ਲੜੀ ਦੇ ਤਹਿਤ ਉਹ ਅਰੋੜਾ ਕਰਿਆਨਾ ਸਟੋਰ ਵੈਰੋਵਾਲ ਰੋਡ ਵਿਖੇ ਪਹੁੰਚੇ ਅਤੇ ਆਪਣੇ ਚੁਣਾਵੀ ਵਾਅਦਿਆਂ ਅਨੁਸਾਰ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਧਿਆਨ …

Read More »

ਵਾਰਡ ਨੰ: 35 ਤੋਂ ਅਕਾਲੀ ਉਮੀਦਵਾਰ ਗੁਰਮੇਜ਼ ਸਿੰਘ ਬੱਬੀ ਲਈ ਸਾਬਕਾ ਵਿਧਾਇਕ ਨੇ ਕੀਤਾ ਪ੍ਰਚਾਰ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰ: 35 ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਮੇਜ਼ ਸਿੰਘ ਬੱਬੀ ਸਾਬਕਾ ਕੌਂਸਲਰ ਦੇ ਹੱਕ `ਚ ਸਾਬਕਾ ਵਿਧਾਇਕ ਮਲਕੀਅਤ ਸਿੰਘ ਨੇ ਕੀਤਾ।ਉਨਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤੀ ਤੇ ਇਮਾਨਦਾਰ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ।ਇਸ ਮੌਕੇ ਮਿਲਾਪ ਸਿੰਘ ਸਾਬਕਾ ਡਾਇਰੈਕਟਰ, ਮੁਖਤਿਆਰ ਸਿੰਘ ਖਾਲਸਾ, ਮਗਵਿੰਦਰ ਸਿੰਘ ਸੈਕਟਰੀ, ਜਰਮਨਜੀਤ …

Read More »

ਵਾਰਡ ਨੰ: 46 ਤੋਂ ਕਾਂਗਰਸੀ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਨੇ ਕੱਢਿਆ ਰੋਡ ਸ਼ੋਅ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਵਾਰਡ ਨੰ: 46 ਤੋਂ ਕਾਂਗਰਸ ਪਾਰਟੀ ਉਮੀਦਵਾਰ ਸ਼ਲਿੰਦਰ ਸਿੰਘ ਸ਼ੈਲੀ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਆਪਣੇ ਸਮੱਰਥਕਾਂ ਸਮੇਤ ਰੋਡ ਸ਼ੋਅ ਕੱਢਿਆ ਅਤੇ ਚੋਣ ਨਿਸ਼ਾਨ ਹੱਥ ਦੇ ਨਿਸ਼ਾਨ ਵਾਲਾ ਬਟਨ ਦਬਾਅ ਕੇ ਵੋਟਾਂ ਪਾਉਣ ਦੀ ਦੀ ਅਪੀਲ ਕੀਤੀ।ਤਸਵੀਰ ਵਿੱਚ ਕਾਰ `ਤੇ ਸਵਾਰ ਸ਼ਲਿੰਦਰ ਸਿੰਘ ਸ਼ੈਲੀ, ਉਨਾਂ ਦੇ ਨਾਲ ਹਨ ਗਗਨ ਦੂਆ ਤੇ …

Read More »

ਵਾਰਡ ਨੰ: 43 ਤੋਂ ਕਾਂਗਰਸੀ ਉਮੀਦਵਾਰ ਬੀਬੀ ਹਰਮੀਤ ਕੌਰ ਨੇ ਮੰਗੀਆਂ ਵੋਟਾਂ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਵਾਰਡ ਨੰ: 43 ਤੋਂ ਕਾਂਗਰਸ ਪਾਰਟੀ ਉਮੀਦਵਾਰ ਬੀਬੀ ਹਰਮੀਤ ਕੌਰ (ਧਰਮ ਪਤਨੀ ਅਮੀਰ ਸਿੰਘ ਘੁੱਲੀ) ਨੇ ਆਪਣੇ ਸਮੱਰਥਕਾਂ ਸਮੇਤ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਸਾਧਿਆ ਅਤੇ ਵਾਰਡ ਦੇ ਵਿਕਾਸ ਲਈ ਲੋਕਾਂ ਕੋਲੋਂ ਵੋਟਾਂ ਮੰਗੀਆਂ।ਇਸ ਮੌਕੇ ਕਾਂਗਰਸੀ ਆਗੂ ਅਮੀਰ ਸਿੰਘ ਘੁੱਲੀ ਤੋਂ ਇਲਾਵਾ ਵੱਡੀ ਗਿਣਤੀ `ਚ ਕਾਂਗਰਸੀ ਵਰਕਰ ਹਾਜਰ ਸਨ।

Read More »