Wednesday, November 25, 2026

ਪੰਜਾਬੀ

ਸਿਲਾਈ-ਕਢਾਈ ਤੇ ਕੰਪਿਊਟਰ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫੀਕੇਟ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਬੀਬੀ ਕੌਲਾਂ ਜੀ ਫ੍ਰੀ ਸਿਲਾਈ-ਕਢਾਈ ਅਤੇ ਕੰਪਿਊਟਰ ਸੈਂਟਰ ਵਿਖੇ ਲੜਕੀਆਂ ਨੂੰ ਕਰਵਾਏ ਜਾਂਦੇ ਕੋਰਸਾਂ ਦੇ 31ਵੇਂ ਬੈਚ ਦੀਆਂ ਲੜਕੀਆਂ ਨੂੰ ਅੱਜ ਸਰਟੀਫਿਕੇਟ ਦਿੱਤੇ ਗਏ ਅਤੇ 32ਵੇਂ ਬੈਚ ਦੀ ਅਰਦਾਸ ਕਰਕੇ ਆਰੰਭਤਾ ਕੀਤੀ ਗਈ।ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 15 ਸਾਲ …

Read More »

ਬੀ.ਬੀ.ਕੇ ਡੀ.ਏ.ਵੀ ਵਿਖੇ ਆਈ.ਕਿਉ.ਏ.ਸੀ ਵਲੋਂ ਮੂਕ ਕੋਰਸਾਂ `ਤੇ ਇੰਟਰਐਕਟਿਵ ਸੈਸ਼ਨ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ ਆਈ.ਕਿਉ.ਏ.ਸੀ ਦੁਆਰਾ ਡਾ. ਗੁਰਵਿੰਦਰ ਸਿੰਘ ਡੀਨ ਫੈਕਲਟੀ ਆਫ ਇੰਜ਼ੀਨੀਰਿੰਗ ਐਂਡ ਟੈਕਨੋਲੋਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਮੂਕ ਕੋਰਸਾਂ ਤੇ ਗਿਆਨ ਭਰਪੂਰ ਲੈਕਚਰ ਅਤੇ ਪੀ.ਪੀ.ਟੀ ਦਾ ਆਯੋਜਨ ਕੀਤਾ ਗਿਆ।ਤੇਜੀ ਨਾਲ ਬਦਲਦੇ ਸੰਸਾਰ ਵਿਚ ਪ੍ਰੰਪਰਾਗਤ ਸਿੱਖਿਆ ਸੰਸਥਾਵਾਂ ਦੇ ਸਾਹਮਣੇ ਉਤਪੰਨ ਚਣੌਤੀਆਂ ਨੂੰ ਗਿਣਾਉਂਦੇ ਹੋਏ ਡਾ. ਗੁਰਵਿੰਦਰ …

Read More »

ਬੱਚੇ ਦੀ ਸ਼ਖਸੀਅਤ ਉਸਾਰੀ ਤੇ ਤਰੱਕੀ `ਚ ਮਾਂ ਦੀ ਭੂਮਿਕਾ ਅਹਿਮ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਤਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ‘ਮਾਂ-ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦਾ ਆਗਾਜ਼ ਸਕੂਲ ਦੇ ਬੱਚਿਆਂ ਦੀ ਟੀਮ ਨੇ ‘ਸ਼ਬਦ ਗਾਇਨ’ ਨਾਲ ਕੀਤਾ।ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਬੱਚਿਆਂ ਨੇ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਲਾਕਾਰੀ ਦੀਆਂ ਵੱੱਖ-ਵੱਖ ਵੰਨਗੀਆਂ ਗੀਤ, ਨਾਚ, ਨਾਟਕ, ਸਮੂਹ-ਨਾਚ ਰਾਹੀਂ ਕੀਤਾ।ਸਕੂਲ …

Read More »

ਭਾਰਤ ਤੋਂ ਪਾਕਿਸਤਾਨ ਪੁੱਜੇ 7 ਮੈਂਬਰੀ ਵਫਦ ਨੇ ਵਕੀਲ ਆਸਮਾਂ ਜਹਾਂਗੀਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਨੂੰ ਟਾਲਣ ਅਤੇ ਇਸ ਖਿੱਤੇ ਵਿਚ ਅਮਨ-ਸ਼ਾਂਤੀ ਸਥਾਪਿਤ ਕਰਨ, ਦੋਹਾਂ ਮੁਲਕਾਂ ਵਿਚ ਰਿਸ਼ਤਿਆਂ ਦੀ ਬਿਹਤਰੀ ਲਈ ਜੂਝਦੀ ਰਹੀ, ਪਾਕਿਸਤਾਨ ‘ਚ ਵੱਸਦੀਆਂ ਘੱਟ-ਗਿਣਤੀ ਕੌਮਾਂ, ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਯਤਨਸ਼ੀਲ ਉਘੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਜਕਰਤਾ, ਪਾਕਿ ਸੁਪਰੀਮ ਕੋਰਟ ਦੀ ਉਘੀ ਵਕੀਲ ਆਸਮਾਂ ਜਹਾਂਗੀਰ ਨੂੰ ਸ਼ਰਧਾਂਜਲੀ …

Read More »

ਖੰਡ ਮਿੱਲ ਦੁਰਘਟਨਾ ਲਈ ਮਿੱਲ ਮੈਨੇਜਮੈਂਟ ਜਿੰਮੇਵਾਰ – ਜਮੂਹਰੀ ਅਧਿਕਾਰ ਸਭਾ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਜਮੂਹਰੀ ਅਧਿਕਾਰ ਸਭਾ ਜਿਲ੍ਹਾ ਅੰਮ੍ਰਿਤਸਰ ਇਕਾਈ ਦੀ ਹੋਈ ਇਕੱਤਰਤਾ ਵਿਚ ਪਿੰਡ ਕੀੜੀ ਅਫਗਾਨਾਂ ਨਜ਼ਦੀਕ ਬਟਾਲਾ ਵਿਖੇ ਚੱਢਾ ਖੰਡ ਮਿੱਲ ਵਿਚੋਂ ਰਿਸੇ ਸੀਰੇ ਕਰਕੇ ਬਿਆਸ ਦਰਿਆ ਵਿਚ ਫੈਲੇ ਜ਼ਹਿਰ ਕਰਕੇ ਮਾਰੀਆਂ ਗਈਆਂ ਮੱਛੀਆਂ ਦੇ ਮੁੱਦੇ ਤੇ ਬਹਿਸ ਉਪਰੰਤ ਇਸ ਸਿੱਟੇ `ਤੇ ਪਹੰੁਚਿਆ ਗਿਆ ਕਿ ਇਹ ਦੁਰਘਟਨਾ ਮਿੱਲ ਮੈਨੇਜਮੈਂਟ ਦੀ ਅਪਰਾਧਿਕ ਕੰਮ ਕਰਨ ਦੇ ਢੰਗ …

Read More »

ਘੱਲੂਘਾਰੇ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈਡ ਕੁਆਟਰ ਹੋਈ ਇਕੱਤਰਤਾ

ਚੌਕ ਮਹਿਤਾ, 20 ਮਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਘੱਲਘੂਾਰਾ ਦਿਵਸ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈਡ ਕੁਆਟਰ ਚੌਕ ਮਹਿਤਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਦੀ ਤਿਆਰੀ ਸੰਬੰਧੀ ਸੰਤ ਸਮਾਜ ਅਤੇ ਦਮਦਮੀ ਟਕਸਾਲ ਨਾਲ ਜੁੜੀਆਂ …

Read More »

ਪ੍ਰਦੂਸ਼ਣ ਕੰਟਰੋਲ ਬੋਰਡ ਸਨਅਤਾਕਰਾਂ ਨੂੰ 15 ਦਿਨ `ਚ ਦੇਵੇਗਾ ਐਨ.ਓ.ਸੀ – ਸੋਨੀ

ਪੰਜਾਬ ਦੇ ਵਪਾਰੀਆਂ ਤੇ ਸਨਅਤਕਾਰਾਂ ਵੱਲੋਂ ਓ.ਪੀ ਸੋਨੀ ਦੇ ਸਨਮਾਨ `ਚ ਸਮਾਗਮ   ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ‘ਕਿਸੇ ਵੀ ਦੇਸ਼ ਜਾਂ ਖਿੱਤੇ ਦੀ ਤਰੱਕੀ ਵਿਚ ਉਥੋਂ ਦੀ ਸਨਅਤ ਅਤੇ ਵਪਾਰ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੀ ਇੰਨਾਂ ਦਾ ਮਜ਼ਬੂਤ ਅਧਾਰ ਹੋਣਾ ਜ਼ਰੂਰੀ ਹੈ।ਇਸ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ …

Read More »

`ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਦਾ ਸੁਨੇਹਾ ਦਿੰਦੀ ਸਰਤਾਜ ਨਾਈਟ ਆਯੋਜਿਤ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ, ਮਨਜੀਤ ਸਿੰਘ)- ਕਮਿਸ਼ਨਰੇਟ ਪੁਲਿਸ, ਅੰਮਿ੍ਰਤਸਰ ਵਲੋਂ ਪੰਜਾਬ ਦੀ ਲੱਚਰ ਗਾਇਕੀ, ਪੰਜਾਬ ਦੇ ਸਭਿਆਚਾਰ, ਨੌਜਵਾਨ ਪੀੜੀ ਨੂੰ ਸਿੱਧੇ ਰਸਤੇ ਪਾਉਣ ਦੇ ਮੰਤਵ ਨਾਲ ਪਹਿਲ ਕਦਮੀ ਕਰਦੇ ਹੋਏ ਦੀ ਸ਼ਾਮ ਗੁਰੂ ਨਾਨਕ ਸਟੇਡੀਅਮ ਵਿਖੇ `ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਸੰਦੇਸ਼ ਰਾਹੀਂ ਨੌਜਵਾਨ ਪੀੜੀ, ਨੂੰ ਸਨੇਹਾ ਦਿੱਤਾ ਕਿ ਉਹ ਅਜਿਹੇ ਭੜਕੀਲੇ ਗੀਤਾਂ ਵਿੱਚ …

Read More »

ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ- ਡਾ. ਅਮਰੀਕ ਸਿੰਘ

ਪਿੰਡ ਲਾਹੜੀ ਗੁਜਰਾਂ ਵਿੱਚ ਦੂਜੇ ਫਾਰਮ ਸਕੂਲ ਦੀ ਸ਼ੁਰੂਆਤ ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਖੇਤੀ ਸਮੱਗਰੀ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਦਿਆਂ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਧਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਲਾਹੜੀ ਗੁਜਰਾਂ ਫਾਰਮ ਸਕੂਲ ਦੀ ਸ਼ੁਰੂਆਤ ਕੀਤੀ ਗਈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ …

Read More »

ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਯੋਗਾ ਕੈਪ

ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਧਿਕਾਰੀ ਡਾ. ਕੁਲਵੰਤ ਕੋਰ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਵਿਖੇ ਡਾ. ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਯੋਗਾ ਕੈਪ ਲਗਾਇਆ ਗਿਆ। ਜਿਸ ਵਿੱਚ ਡਾ. ਰਾਜਨ ਚੋਘਰੀ ਅਤੇ ਡਾ. ਵਿਪਨ ਕੁਮਾਰ ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ ਅਤੇ ਵੱਖ-ਵੱਖ ਯੋਗ ਕ੍ਰਿਆਵਾਂ ਦੇ ਬਾਰੇ ਵਿੱਚ ਦੱਸਿਆ।ਯੋਗ ਦੇ ਮਾਹਿਰ ਡਾ. ਸੈਫਾਲੀ ਨੇ ਆਯੂਰਵੈਦਿਕ ਦੇ …

Read More »