Sunday, December 22, 2024

ਖੰਡ ਮਿੱਲ ਦੁਰਘਟਨਾ ਲਈ ਮਿੱਲ ਮੈਨੇਜਮੈਂਟ ਜਿੰਮੇਵਾਰ – ਜਮੂਹਰੀ ਅਧਿਕਾਰ ਸਭਾ

PPN2005201821ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਜਮੂਹਰੀ ਅਧਿਕਾਰ ਸਭਾ ਜਿਲ੍ਹਾ ਅੰਮ੍ਰਿਤਸਰ ਇਕਾਈ ਦੀ ਹੋਈ ਇਕੱਤਰਤਾ ਵਿਚ ਪਿੰਡ ਕੀੜੀ ਅਫਗਾਨਾਂ ਨਜ਼ਦੀਕ ਬਟਾਲਾ ਵਿਖੇ ਚੱਢਾ ਖੰਡ ਮਿੱਲ ਵਿਚੋਂ ਰਿਸੇ ਸੀਰੇ ਕਰਕੇ ਬਿਆਸ ਦਰਿਆ ਵਿਚ ਫੈਲੇ ਜ਼ਹਿਰ ਕਰਕੇ ਮਾਰੀਆਂ ਗਈਆਂ ਮੱਛੀਆਂ ਦੇ ਮੁੱਦੇ ਤੇ ਬਹਿਸ ਉਪਰੰਤ ਇਸ ਸਿੱਟੇ `ਤੇ ਪਹੰੁਚਿਆ ਗਿਆ ਕਿ ਇਹ ਦੁਰਘਟਨਾ ਮਿੱਲ ਮੈਨੇਜਮੈਂਟ ਦੀ ਅਪਰਾਧਿਕ ਕੰਮ ਕਰਨ ਦੇ ਢੰਗ ਤਰੀਕਿਆਂ ਕਰਕੇ ਹੋਈ ਹੈ।ਇਹ ਮਸਲਾ ਸਿਰਫ ਮਿੱਲ ਮੈਨੇਜਮੈਂਟ ਦੇ ਪ੍ਰਬੰਧਕਾਂ ਦਾ ਹੀ ਨਹੀਂ ਹੈ।ਇਸ ਪਿੱਛੇ ਉਹਨਾਂ ਦੁਆਰਾ ਆਪਣਾ ਮੁਨਾਫਾ ਵਧਾਉਣ ਲਈ ਮਿਲ ਦੇ ਵੇਸਟ ਪਦਾਰਥਾਂ ਨੂੰ ਦਰਿਆ ਵਿੱਚ ਸੁੱਟਣਾ ਹੀ ਵੱਡਾ ਕਾਰਨ ਹੈ।ਮਿਲ ਮੈਨੇਜਮੈਂਟ ਵਲੋਂ ਇਹ ਮੰਨਣਾ ਕਿ ਮਿੱਲ ਵਿੱਚ ਗੰਨਾ ਇਸ ਦੀ ਸਮਰੱਥਾ ਤੌਂ ਵੱਧ ਪੀੜਿਆ ਗਿਆ, ਅਜਿਹੀ ਘਟਨਾ ਨੂੰ ਸੱਦਾ ਦੇਣ ਦੇ ਤੁੱਲ ਹੈ।ਮਿੱਲ ਦੇ ਪ੍ਰਬੰਧਾਂ ਅਤੇ ਕੰਮ ਦੇ ਢੰਗ ਉੱਪਰ ਸਰਕਾਰ ਦੇ ਮਹਿਕਮਿਆਂ ਵਲੋਂ ਨਿਗਰਾਨੀ ਦੀ ਘਾਟ ਸਰਕਾਰ ਦੇ ਗੈਰ ਜਿੰਮੇਵਾਰਾਨਾ ਰਵਈਏ ਵੱਲ ਇਸ਼ਾਰਾ ਕਰਦੀ ਹੈ।ਜਮੂਹਰੀ ਅਧਿਕਾਰ ਸਭਾ ਨੇ ਇਹ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜਿੰਮੇਵਾਰ ਪ੍ਰਬੰਧਕਾਂ ਅਤੇ ਸਰਕਾਰੀ ਅਫਸਰਾਂ ਉਪਰ ਐਫ.ਆਈ.ਆਰ ਦਰਜ ਕਰਕੇ ਸਜ਼ਾਵਾਂ ਦਿੱਤੀਆਂ ਜਾਣ।
ਜਿਲ੍ਹਾ ਪ੍ਰਧਾਨ ਅਮਰਜੀਤ ਸਿੰੰਘ ਭੱਲਾ ਅਤੇ ਜਿਲ੍ਹਾ ਸਕੱਤਰ ਯਸ਼ਪਾਲ ਝਬਾਲ ਨੇ ਅੱਗੇ ਇਹ ਵੀ ਕਿਹਾ ਕਿ ਖਸਰੇ ਦੀ ਬੀਮਾਰੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਬੱਚਿਆਂ ਦੇ ਟੀਕੇ ਲਾਉਣ ਬਾਰੇ ਡਾ. ਅਮਰ ਸਿੰਘ ਆਜ਼ਾਦ ਦੇ ਬਿਆਨ ਦੇ ਆਧਾਰ ਤੇ ਦਰਜ ਕੇਸ ਦੀ ਨਿਖੇਧੀ ਕੀਤੀ ਹੈ।ਉਹਨਾਂ ਕਿਹਾ ਕਿ ਡਾ. ਅਮਰ ਸਿੰੰਘ ਆਜ਼ਾਦ ਵਲੋਂ ਦਿੱਤਾ ਬਿਆਨ ਉਹਨਾਂ ਦੁਆਰਾ ਲਿਖਣ ਤੇ ਬੋਲਣ ਦੀ ਆਜ਼ਾਦੀ ਦੀ ਦਰੁੱਸਤ ਵਰਤੋਂ ਹੈ।ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਹਰ ਇਕ ਨੂੰ ਆਜ਼ਾਦੀ ਹੈ।ਇਸ ਕਰਕੇ ਇਹ ਮੰਗ ਵੀ ਕੀਤੀ ਗਈ ਹੈ ਕਿ ਡਾ. ਆਜ਼ਾਦ `ਤੇ ਦਰਜ ਕੇਸ ਤੁਰੰਤ ਵਾਪਸ ਲਿਆ ਜਾਵੇ।
ਇਸ ਮੌਕੇ ਰਮੇਸ਼ ਯਾਦਵ, ਸੁਖਰਾਜ ੰਿਸੰਘ ਸਰਕਾਰੀਆ, ਅਸ਼ਵਨੀ ਅਵਸਥੀ, ਬਲਦੇਵ ਰਾਜ, ਸਵਿੰਦਰ ਸਿੰਘ ਭੰਗਾਲੀ, ਗੁਰਬਚਨ ਸਿੰਘ, ਜਨਕ ਰਾਜ, ਅਮਰਜੀਤ ਸਿੰਘ ਵੇਰਕਾ, ਕਰਨ ਰਾਜ ਸਿੰਘ ਗਿੱਲ, ਬਲਬੀਰ ਸਿੰਘ ਮੂਧਲ਼ ਤੇ ਹੋਰ ਹਾਜ਼ਰ ਸਨ।   

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply