Wednesday, November 25, 2026

ਪੰਜਾਬੀ

ਐਸ.ਜੀ.ਏ.ਡੀ ਕਾਲਜ ਨੇ ਲਗਾਇਆ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸ੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਪਿੰਗ ਕੰਪਲੈਕਸ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਐਮ.ਡੀ ਡਾ. ਐਲ.ਐਸ ਰਾਜਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਚਾਰਜ ਡਾ. ਮੈਡਮ ਪੂਜਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਮਹੀਨਾਵਾਰੀ ਮੁਫਤ ਫ੍ਰੀ ਮੈਡੀਕਲ ਚੈਕਅੱਪ, ਫ੍ਰੀ ਲੈਬ ਟੈਸਟ ਤੇ ਫ੍ਰੀ ਦਵਾਈਆਂ ਵੰਡਣ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਮਹਿਲਾ …

Read More »

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਧੀਨ ਤਿੰਨ ਰੋਜਾ ਵਿਗਿਆਨ ਮੇਲਾ ਆਯੋਜਿਤ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਅਧੀਨ ਮਾਨਯੋਗ ਕ੍ਰਿਸ਼ਨ ਕੁਮਾਰ ਸਿਖਿਆ ਸਕਤਰ ਪੰਜਾਬ ਅਤੇ ਰਜੇਸ਼ ਜੈਨ ਸਟੇਟ ਪ੍ਰੋਜੈਕਟ ਕੁਆਰਡੀਨੇਟਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ.ਕੰ.ਸ.ਸ ਸਕੂਲ, ਮਹਾਂ ਸਿੰਘ ਗੇਟ ਵਿਖੇ ਦੂਜੇ ਫੇਜ਼ ਦੀ ਟਰੇਨਿੰਗ ਕਰਵਾਈ ਗਈ ਅਤੇ ਵਿਗਿਆਨ ਮੇਲਾ ਸ.ਕੰ.ਸ.ਸ ਸਕੂਲ, ਮਾਲ ਰੋਡ ਵਿਖੇ ਲਗਾਇਆ ਗਿਆ।ਇਹ ਟ੍ਰੇਨਿੰਗ ਰਜਨੀਸ਼ ਕੁਮਾਰ ਡੀ.ਐਮ, ਦਿਨੇਸ਼ …

Read More »

ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਧੀਨ 30 ਅਕਤੂਬਰ ਤੱਕ ਕਰੋ ਆਨਲਾਈਨ ਅਪਲਾਈ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਨੇ ਐਸ.ਸੀ ਅਤੇ ਓ.ਬੀ.ਸੀ ਵਿਦਿਆਰਥੀਆਂ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਨੂੰ ਵਧਾ ਕੇ 30 ਅਕਤੂਬਰ ਕਰ ਦਿੱਤਾ ਹੈ।ਯੋਗ ਵਿਦਿਆਰਥੀਆਂ ਕੋਲੋਂ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਲਈ ਭਲਾਈ ਵਿਭਾਗ ਦੀ ਵੈਬਸਾਈਟ ਅਤੇ ਪੋਰਟਲ ਚੱਲ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਭਲਾਈ ਅਫ਼ਸਰ ਨੇ ਦੱਸਿਆ ਕਿ ਇਸ …

Read More »

ਮਾਸਿਕ ਲੋਕ ਅਦਾਲਤ ਵਿੱਚ ਲੱਗੇ 70 ਕੇਸਾਂ `ਚੋਂ 54 ਦਾ ਨਿਪਟਾਰਾ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਮਨਾਯੋਗ ਜਿਲਾ ਸ਼ੈਸ਼ਨ ਜੱਜ ਅਤੇ ਚੇਅਰਮੈਨ ਜਿਲਾ ਲੀਗ ਸਰਵਿਸਜ਼ਿ ਅਥਾਰਟੀ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਮਾਸਿਕ ਲੋਕ ਅਦਾਲਤ ਸਥਾਨਕ ਜਿਲਾ ਕਚਿਹਰੀਆਂ ਵਿਖੇ ਲਗਾਈ ਗਈ।ਜਿਸ ਵਿੱਚ ਦਿਵਾਨੀ ਅਤੇ ਫੌਜਦਾਰੀ ਕੇਸਾਂ ਅਤੇ ਟ੍ਰੈਫਿਕ ਚਲਾਨ, ਫੁਟਕਲ ਮਸਲੇ ਅਤੇ ਮਿਊਂਸੀਪਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਗਿਆ। ਡਿਸਟ੍ਰਿਕਟ ਲੀਗਲ ਅਥਾਰਟੀ ਤੋਂ ਮੈਡਮ ਮੋਨਿਕਾ ਸ਼ਰਮਾ …

Read More »

ਕਣਕ ਦੇ ਬੀਜ ‘ਤੇ ਸਬਸਿਡੀ ਸਿੱਧੀ ਕਿਸਾਨ ਦੇ ਖਾਤੇ ‘ਚ ਆਵੇਗੀ

ਫਾਰਮ ਜਮਾਂ ਕਰਵਾਉਣ ਦੀ ਅੰਤਿਮ ਮਿਤੀ 3 ਨਵੰਬਰ ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਹਾੜੀ ਦੀ ਫਸਲ ਕਣਕ ਦੇ ਬੀਜ਼ ਉਪਰ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦਾ ਫੈਸਲਾ ਕੀਤਾ ਗਿਆ ਹੈ।ਸੂਬੇ ਦੇ ਕਿਸਾਨ ਹੁਣ ਪੰਜਾਬ ਸਰਕਾਰ ਵਲੋਂ ਰਜਿਸਟਰਡ ਕੀਤੀਆਂ ਬੀਜ਼ ਪ੍ਰਮਾਣਿਤ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਂਵਾਂ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪਨਸੀਡ, …

Read More »

ਰੋਜ਼ਗਾਰ ਮੇਲੇ `ਚ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲਿਆ ਰੋਜ਼ਗਾਰ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਅਕਤੂਬਰ (ਪੰਜਬਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਵੱਲੋਂ ਆਈ ਟੀ ਆਈ ਰਣਜੀਤ ਐਵੀਨਿਊ ਵਿਖੇ ਲਗਾਏ ਗਏ ਜਿਲਾ ਪੱਧਰੀ ਜ਼ਗਾਰ ਮੇਲੇ ਵਿਚ ਅੱਜ 1015 ਨੌਜਵਾਨਾਂ ਤੇ ਮੁਟਿਆਰਾਂ ਨੂੰ ਰੋਜ਼ਗਾਰ ਦੇ ਮੌਕੇ ਵੱਖ-ਵੱਖ ਕੰਪਨੀਆਂ ਨੇ ਦਿੱਤੇ। ਇਹ ਜਾਣਕਾਰੀ ਦਿੰਦੇ ਜਨਰਲ ਮੈਨੇਜਰ ਭੋਲਾ ਸਿੰਘ ਬਰਾੜ ਨੇ ਦੱਸਿਆ ਕਿ ਡਾਇਰੈਕਟਰ ਸਨਅਤ ਅਤੇ ਰੋਜ਼ਗਾਰ ਉਤਪਾਦਨ ਡੀ.ਪੀ.ਐਸ ਖਰਬੰਦਾ ਦੇ ਆਦੇਸ਼ਾਂ ’ਤੇ ਲਗਾਏ ਗਏ …

Read More »

ਲੋਕਾਂ ਦੀਆਂ ਅੱਖਾਂ `ਚੋਂ ਹੰਝੂ ਕੱਢਣਗੇ ਪਿਆਜ਼ ਦੇ ਵੱਧ ਰਹੇ ਭਾਅ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਆਜ ਇਸ ਵਾਰ ਫ਼ਿਰ ਲੋਕਾਂ ਦੇ ਅੱਥਰੂ ਕੱਢੇਗਾ, ਜਿਸ ਦੇ ਭਾਅ ਇੱਕ ਵਾਰ ਫ਼ਿਰ ਅਸਮਾਨੀ ਚੜਨ ਲੱਗੇ ਹਨ।ਕੁੱਝ ਦਿਨ ਪਹਿਲਾਂ 18 ਰੁਪਏ ਕਿੱਲੋ ’ਚ ਵਿਕਣ ਵਾਲਾ ਪਿਆਜ 40 ਤੋਂ 50 ਰੁਪਏ `ਚ ਵਿਕਣ ਲੱਗ ਪਿਆ ਹੈ। ਪਿਆਜ਼ ਦੇ ਅੱਜ ਦੇ ਭਾਅ ’ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ ਦੋ ਹਫ਼ਤਿਆਂ ’ਚ ਪਿਆਜ …

Read More »

63ਵੀਆਂ ਪੰਜਾਬ ਸਕੂਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਜਮਾਲਪੁਰਾ ਦਾ ਸ਼ਾਨਦਾਰ ਪ੍ਰਦਸ਼ਰਨ

ਮਾਲੇਰਕੋਟਲਾ ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਗਰੂਰ ਵਿਖੇ ਸਮਾਪਤ ਹੋਈਆਂ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਜ਼ਿਲਾ ਸੰਗਰੂਰ ਨੇ 17 ਸਾਲਾਂ ਲੜਕੀਆਂ ਥ੍ਰੋ ਬਾਲ ‘ਚ ਤੀਸਰਾ ਸਥਾਨ ਜਦੋਂਕਿ 17 ਸਾਲਾਂ ਲੜਕਿਆਂ ਨੇ ਥ੍ਰੋ ਬਾਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਮੁਹੰਮਦ ਰਫੀਕ ਥਿੰਦ ਨੇ ਦੱਸਿਆ …

Read More »

ਸਾਬਕਾ ਮਲੇਰੀਆ ਅਫਸਰ ਸਕੂਲਾਂ ਵਿੱਚ ਜਾ ਵਿਦਿਆਰਥੀਆਂ ਨੂੰ ਕਰ ਰਹੇ ਹਨ ਜਾਗਰੂਕ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਜਿਲ੍ਹੇ ਵਿੱਚ ਡੇਂਗੂ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਜਿਥੇ ਸਮੁੱਚਾ ਸਿਹਤ ਵਿਭਾਗ ਪੱਭਾ ਭਾਰ ਹੈ, ਉਥੇ ਸਾਬਕਾ ਸਹਾਇਕ ਮਲੇਰੀਆ ਅਫਸਰ ਰਜਿੰਦਰਪਾਲ ਧੂਰੀ ਨੇ ਆਪਣਾ ਫਰਜ ਸਮਝਦੇ ਹੋਏ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਹਿੱਤ ਸਕੂਲਾਂ ਵਿੱਚ ਜਾ ਕੇ ਡੇਂਗੂ ਜਾਗਰੂਕਤਾ ਅਭਿਆਨ ਸੁਰੂ ਕਰ ਦਿੱਤਾ ਹੈ।ਇਸ ਕੜੀ ਤਹਿਤ ਉੇਹਨਾਂ ਨੇ ਪਿੰਡ ਪੰਜਗਰਾਈਆਂ ਦੇ …

Read More »

ਪਿੰਡ ਪੰਜਗਰਾਈਆਂ `ਚ ਭਾਜਪਾ ਨੇ 25 ਲੋੜਵੰਦਾਂ ਨੂੰ ਗੈਸ ਕੁਨੈਕਸ਼ਨ ਵੰਡੇ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਲੋੜਵੰੰਦ ਪਰਿਵਾਰਾਂ ਦੀ ਹਰ ਲੋੜ ਪੂਰੀ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸ਼ਕੀਮ ਤਹਿਤ ਭਾਜਪਾ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਿੰਡ ਪੰਜਗਰਾਈਆਂ ਵਿਖੇ 25 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੈਸ ਕੁਨੈਕਸ਼ਨ ਅਤੇ ਚੁੱਲੇ, ਸਿਲੰਡਰ ਵੰਡੇ ਹਨ।ਇਸ ਮੌਕੇ ਬੀ.ਜੇ.ਪੀ ਕਿਸਾਨ ਮੋਰਚਾ ਸੈਲ ਦੇ ਪੰਜਾਬ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ …

Read More »