Wednesday, November 25, 2026

ਪੰਜਾਬੀ

ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ 27 ਦੇ ਡਵੀਜ਼ਨ ਧਰਨੇ ਦੀਆਂ ਤਿਆਰੀਆਂ ਜਾਰੀ

ਸਮਰਾਲਾ, 20 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੰਮ ਕਰਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਵੱਲੋਂ ਚੱਲ ਰਹੇ ਸੂਬਾਈ ਸੰਘਰਸ਼ ਤਹਿਤ ਮਿਤੀ 27 ਸਤੰਬਰ ਨੂੰ ਸਮਰਾਲਾ ਡਵੀਜ਼ਨ ਅੱਗੇ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਅੱਜ ਡਵੀਜ਼ਨ ਵਰਕਿੰਗ ਕਮੇਟੀ ਦੀ ਜ਼ਰੂਰੀ ਮੀਟਿੰਗ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ …

Read More »

ਪਿੰੰਡ ਬੰਬ ਵਿਖੇ ਵਿਸ਼ਾਲ ਕੁਸ਼ਤੀ ਦੰਗਲ 24 ਸਤੰਬਰ ਨੂੰ

ਸਮਰਾਲਾ, 20 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਬੰਬ ਵਿਖੇ ਗਰਾਮ ਪੰਚਾਇਤ, ਸਪੋਰਟਸ ਕਲੱਬ,  ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਵਿਸ਼ਾਲ ਕੁਸ਼ਤੀ ਦੰਗਲ 24 ਸਤੰਬਰ ਦਿਨ ਐਤਵਾਰ ਨੂੰ ਧੰਨ ਧੰਨ ਬਾਬਾ ਡੇਹਰਾ ਸਾਹਿਬ ਦੇ ਪਵਿੱਤਰ ਸਥਾਨ ਤੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਸੰਧੂ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ …

Read More »

ਖ਼ਾਲਸਾ ਕਾਲਜ ਵਿਖੇ 7 ਰੋਜ਼ਾ ਖੁੰਬਾਂ ਦੀ ਕਾਸ਼ਤ ਸਬੰਧੀ ਕੋਰਸ ਸੰਪੰਨ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਖੁੰਬਾਂ ਦੀ ਕਾਸ਼ਤ ਸਬੰਧੀ 7 ਰੋਜ਼ਾ ਕੋਰਸ ਸੰਪੰਨ ਹੋ ਗਿਆ।ਇਸ ਮੌਕੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਮੁੱਖ ਖੇਤੀਬਾੜੀ ਅਫ਼ਸਰ  ਦਲਬੀਰ ਸਿੰਘ ਛੀਨਾ ਨੇ ਤੂੜੀ, ਪਰਾਲੀ ਨੂੰ ਸਾੜਨ ਨਾਲੋਂ ਖੁੰਬਾਂ ਦੀ ਖੇਤੀ ਵਿੱਚ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਗੀਤਕ ਸ਼ਾਮ ‘ਸਵਰ ਸਾਂਝ’ ਦਾ ਆਯੋਜਨ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)   ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਸਪਿਕ ਮੈਕੇ ਅੰਮ੍ਰਿਤਸਰ ਚੈਪਟਰ ਦੇ ਸਹਿਯੋਗ ਨਾਲ ਇਕ ਸੰਗੀਤਕ ਸ਼ਾਮ ‘ਸਵਰ ਸਾਂਝ’ ਦਾ ਆਯੋਜਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ।ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਖੋਜਾਰਥੀ, ਅਧਿਆਪਕ ਅਤੇ ਕਰਮਚਾਰੀ ਹਾਜ਼ਰ ਸਨ। ਡੀਨ ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੂਰਜੀ ਊਰਜਾ ਪਲਾਂਟ ਲਾਉਣ ਦਾ ਫੈਸਲਾ

ਸਾਲਾਨਾ 1.08 ਕਰੋੜ ਰੁਪਏ ਦੀ ਹੋਵੇਗੀ ਬਚਤ ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਇਕ ਮਹੱਤਪੂਰਨ ਉਪਰਾਲੇ ਸਦਕਾ ਯੂਨੀਵਰਸਿਟੀ ਦੇ ਵਾਤਾਵਰਣ ਨੂੰ ਹੋਰ ਸੁਖਾਵਾਂ ਬਣਾਉਣ ਅਤੇ ਯੂਨੀਵਰਸਿਟੀ ਦਾ ਵਿਤੀ ਬੋਝ ਘਟਾਉਣ ਲਈ ਸੋਲਰ ਊਰਜਾ ਪ੍ਰਣਾਲੀ ਲਾਉਣ ਦਾ ਫੈਸਲਾ ਕੀਤਾ ਹੈ। ਇਸ ਕਾਰਜ ਅਧੀਨ ਯੂਨੀਵਰਸਿਟੀ ਨੂੰ ਗਰਮੀ …

Read More »

ਡੀ.ਸੀ ਵਲੋਂ ਜਿਲਾ ਅੰਮ੍ਰਿਤਸਰ ਵਿੱਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਹਰ ਕਿਸਾਨ ਆਪਣੇ ਟਿਊਬਵੈਲ ‘ਤੇ ਫਲਦਾਰ ਬੂਟੇ ਜਰੂਰ ਲਾਵੇ ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਆਮ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਅੱਜ ਬਲਾਕ ਚੌਗਾਵਾਂ ਵਿਖੇ ਫਲਦਾਰ ਬੂਟਿਆਂ ਦੀ ਵੰਡ ਸਬੰਧੀ ਇੱਕ ਵਿਸ਼ੇਸ਼ ਸਮਾਗਮ ਕਰਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕੀਤੀ।ਉਨਾਂ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) …

Read More »

ਨਵੀਂ ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ ਤੋਂ ਲਵੋ ਤੇ ਉਥੇ ਹੀ ਜਮਾ ਕਰਵਾਓ- ਡੀ.ਸੀ

ਨਵੀਆਂ ਪੈਨਸ਼ਨ ਲਗਾਉਣ ਲਈ ਹੁਣ ਸਵੈ ਘੋਸ਼ਣਾ ਪੱਤਰ ਹੀ ਕਾਫੀ ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ ਹਨ, ਲਗਾਉਣ ਲਈ ਹੁਣ ਕਿਸੇ ਪੰਚ, ਸਰਪੰਚ ਜਾਂ ਕੌਸ਼ਲਰ ਦੇ ਸਿਫਾਰਸ਼ੀ ਪੱਤਰ ਦੀ ਲੋੜ ਨਹੀਂ, ਕੇਵਲ ਯੋਗ ਵਿਅਕਤੀ ਵੱਲੋਂ ਸਵੈ ਘੋਸ਼ਣਾ ਪੱਤਰ ਦੇਣਾ ਹੀ ਕਾਫੀ ਹੈ।ਪਿੰਡਾਂ ਵਿਚ ਇਸ ਫਾਰਮ …

Read More »

ਹੁਣ ਨਹੀਂ ਵੱਜਣਗੇ ਬੁਲਟ ਦੇ ਪਟਾਕੇ………….

ਪ੍ਰੈਸ਼ਰ ਹਾਰਨ ਵੇਚਣ ਤੇ ਫਿਟ ਕਰਨ ਵਾਲਿਆਂ ਨੂੰ ਹੋ ਸਕਦੀ ਹੈ 6 ਸਾਲ ਕੈਦ ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਵੰਨ-ਸੁਵੰਨੀਆਂ ਅਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ।ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂ ਨੇ ਇੰਨਾਂ ਬੇਅਰਾਮ …

Read More »

ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਦਿਆਰਥੀਆਂ ਨੇ ਕੀਤਾ ਰੋਡ ਜਾਮ

ਧੂਰੀ, 20 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗੁਵਾਈ ਵਿੱਚ ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਕਾਲਜ ਬਾਹਰ ਨਾ ਰੋਕਣ ਦੇ ਵਿਰੋਧ ਵਜੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮਸਲੇ ਨੂੰ ਲੈ ਕੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ਨੇ ਦੱਸਿਆ ਕਿ ਬੀਤੀ ਕੱਲ ਪੀ.ਆਰ.ਟੀ.ਸੀ ਦੀ ਇੱਕ ਬੱਸ ਨੇ ਲੜਕੀਆਂ ਨੁੰ ਬੇਨੜਾ …

Read More »

ਮੁਹੰਮਦ ਹਬੀਬ ਨੇ ਮਾਲੇਰਕੋਟਲਾ ਸਟੇਡੀਅਮ ਵਿਖੇ ਬਤੌਰ ਬਾਕਸਿੰਗ ਕੌਚ ਅਹੁੱਦਾ ਸੰਭਾਲਿਆ

ਮਾਲੇਰਕੋਟਲਾ (ਸੰਦੌੜ), 20 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਡਾ. ਜ਼ਾਕਿਰ ਹੂਸੈਨ ਸਟੇਡੀਅਮ ‘ਚ ਮਾਲੇਰਕੋਟਲਾ ਦੇ ਵਸਨੀਕ ਮੁਹੰਮਦ ਹਬੀਬ ਨੇ ਬਤੌਰ ਬਾੱਕਸਿੰਗ ਕੋਚ ਅਹੁੱਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਮੁਹੰਮਦ ਹਬੀਬ ਪਟਿਆਲਾ ਵਿਖੇ ਬਤੌਰ ਬਾੱਕਸਿੰਗ ਕੌਚ ਨਿਯੁੱਕਤ ਸਨ।ਮਾਲੇਰਕੋਟਲਾ ਵਿਖੇ ਬਦਲੀ ਹੋਣ ਉਪਰੰਤ ਸ਼ਹਿਰ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਕਿਉਂਕਿ ਲੰਮੇ ਸਮੇਂ ਤੋਂ ਮਾਲੇਰਕੋਟਲਾ ਵਿਚ ਬਾੱਕਸਿੰਗ ਕੌਚ ਦੀ …

Read More »