Wednesday, November 25, 2026

ਪੰਜਾਬੀ

ਆਰੀਆ ਸਮਾਜ ਵਿਖੇ ਰਿਸ਼ੀ ਬੋਧ ਉਤਸਵ ਮਨਾਇਆ

ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਆਰੀਆ ਸਮਾਜ ਮੰਦਰ ਵਿਚ ਅੱਜ ਸਵਾਮੀ ਦਇਆਨੰਦ ਦਾ ਰਿਸ਼ੀ ਬੋਧੋਉਤਸਵ ਮਨਾਇਆ ਗਿਆ। ਇਸ ਮੌਕੇ ਪੰਚ ਕੁੰਡੀ ਯੱਗ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਆਰੀਆ ਸਮਾਜ ਦੀ ਸਰਪ੍ਰਸਤ ਸ਼੍ਰੀਮਤੀ ਸੁਦੇਸ਼ ਨਾਗਪਾਲ, ਪ੍ਰਿੰਸੀਪਲ ਡਾ. ਅਨੀਤਾ ਅਰੋੜਾ, ਪ੍ਰਿੰਸੀਪਲ ਡਾ. ਸਰੀਤਾ ਗਿਜਵਾਨੀ, ਪ੍ਰਿੰਸੀਪਲ ਮਧੂ ਸ਼ਰਮਾ ਦੀ ਨੁਮਾਇੰਦਗੀ ਦੇ ਰੂਪ ਵਿਚ ਸੁਨੀਤਾ ਮਨਚੰਦਾ, ਪ੍ਰਿੰਸੀਪਲ ਕਵੀਤਾ ਸਪੜਾ …

Read More »

ਏਕਲ ਵਿਦਿਆਲਿਆ ਅਭਿਆਨ ਨੇ ਅਰਧ ਸਲਾਨਾ ਕੈਂਪ ਲਗਾਇਆ

ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ-ਵਿਨੀਤ ਅਰੋੜਾ) – ਏਕਲ ਵਿਦਿਆਲਿਆ ਅਭਿਆਨ ਦੇ ਫਾਜ਼ਿਲਕਾ ੰਸਭਾਗ ਵੱਲੋਂ ਸਥਾਨਕ ਸੁੰਦਰ ਆਸ਼ਰਮ ਵਿਚ ਆਚਾਰੀਆਂ ਦਾ ਅਰਧ ਸਲਾਨਾ ਅਭਿਆਸ ਵਰਗ ਸ਼ੁਰੂ ਕੀਤਾ ਗਿਆ। ਇਸ ਮੌਕੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ, ਮਹੇਸ਼ ਨਾਗਪਾਲ ਨੇ ਦੀਪ ਜਗਾਕੇ ਕੈਂਪ ਦੀ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦੇ ਹੋਏ ਅਭਿਆਨ ਦੇ ਜ਼ਿਲ੍ਹਾ …

Read More »

ਬ੍ਰਹਮਕੁਮਾਰੀ ਆਸ਼ਰਮ ਵਿਚ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਗਿਆ

ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ-ਵਿਨੀਤ ਅਰੋੜਾ) – ਸਥਾਨਕ ਜੰਗਲੀਆਂ ਗਲੀ ਵਿਚ ਸਥਿਤ ਸ਼੍ਰੀ ਪ੍ਰਜਾਪਿਤਾ ਬ੍ਰਹਮਕੁਾਰੀ ਆਸ਼ਰਮ ਵਿਚ ਮਹਾਸ਼ਿਵਰਾਤਰੀ ਦੇ ਤਿਓਹਾਰ ਮੌਕੇ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸੈਨਾ ਦੇ ਬ੍ਰਿਗੇਡੀਅਰ ਗੋਰਵ ਸ਼ਰਮਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਿਤਪਾਲ ਸਿੰਘ, ਫਾਜਿਲਕਾ ਦੇ ਐਸ.ਪੀ. ਅਮਰਜੀਤ ਸਿੰਘ ਮੋਟਵਾਨੀ ਨੇ ਓਮ ਸ਼ਾਂਤੀ ਦਾ ਝੰਡਾ ਲਹਿਰਾਇਆ। ਵਿਸ਼ਵ ਸ਼ਾਂਤੀ ਲਈ ਰੰਗ ਬਿਰੰਗੇ ਗੁਬਾਰੇ ਛੱਡਣ ਤੋਂ ਬਾਅਦ …

Read More »

ਦੋ ਰੋਜ਼ਾ ਰਾਸ਼ਟਰੀ ਰੰਗਮੰਚ ਸੈਮੀਨਾਰ ਵਿਰਸਾ ਵਿਹਾਰ ਵਿਖੇ ਅੱਜ ਤੋਂ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਪੰਜਾਬੀ ਅਕਾਦਮੀ ਦਿੱਲੀ, ਵਿਰਸਾ ਵਿਹਾਰ ਸੋਸਾਇਟੀ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਭਾਰਤੀ ਰੰਗਮੰਚ ਨੂੰ ਕੇਂਦਰ ’ਚ ਰੱਖ ਕੇ ਦੋ ਰੋਜਾ ਰੰਗ ਮੰਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨ: ਸਕੱਤਰ ਸ਼ੁਸ਼ੀਲ ਦੁਸਾਂਝ …

Read More »

ਪਿੰਡ ਘਨੌਰ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ 26 ਫਰਵਰੀ ਨੂੰ

ਸੰਦੌੜ, 24 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਘਨੌਰ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਧੰਨਾ ਜੀ ਦੇ 601 ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਦੂਸਰਾ ਵਿਸ਼ਾਲ ਨਗਰ ਕੀਰਤਨ ਉਦਾਸੀਨ ਡੇਰਾ ਬਾਬ ਸ੍ਰੀ ਚੰਦ ਜੀ ਤਪ ਅਸਥਾਨ ਬਾਬਾ ਗਣੇਸ਼ ਦਾਸ ਜੀ ਦੇ ਮੁੱਖ ਸੇਵਾਦਾਰ ਬਾਬਾ ਭਰਪੂਰ …

Read More »

ਲਿਬਰਟੀ ਇਨੋਵੇਟਿਵ ਆਊਟਫਿੱਟਸ ਲਿਮ. ਨੇ ਐਮ.ਬੀ.ਏ ਦੇ 3 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ, 24 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਾਫ਼ਟ ਸਕਿੱਲਜ਼ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ ਜਿਸ ਸਦਕਾ ਵਿਦਿਆਰਥੀ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣ ਕੇ ਰੁਜ਼ਗਾਰ ਹਾਸਲ ਕਰਨ ਦੇ ਸਮਰੱਥ ਬਣ ਰਹੇ ਹਨ।ਇਸ ਦੇ ਨਾਲ ਹੀ ਸੰਸਥਾ ਦੇ ਟਰੇਨਿੰਗ ਐਂਡ …

Read More »

ਬੱਚੇ ਦੀ ਦਸਤਾਰ ਸਜਾਉਣ ਸਬੰਧੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 24 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ਼ੁਕਰਵਾਰ ਵਾਲੇ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਵਾਸੀ ਗਗਨਦੀਪ ਸਿੰਘ ਦੇ ਲੜਕੇ ਸਾਈਦੀਪ ਸਿੰਘ ਦੇ ਜਨਮ ਦਿਨ ਅਤੇ ਦਸਤਾਰ ਸਜਾਉਣ (ਬੰਦੀ) ਦੀ ਖੁਸ਼ੀ ਸਬੰਧੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ …

Read More »

ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਆਰਟ ਗੈਲਰੀ ਵਿਖੇ ਪ੍ਰਦਰਸ਼ਿਤ ਪੇਂਟਿੰਗਾਂ ਨਿਹਾਰੀਆਂ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ‘ਯੂਨੀਕ ਐਕਸਪ੍ਰੈਸਨਜ’ ਦੇ ਨਾਮ ਹੇਠ ਲੱਗੀ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਨੂੰ ਕਲਾ ਪ੍ਰੇਮੀਆਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਟਿਆਲਾ ਦੇ ਪ੍ਰਸਿੱਧ ਚਿੱਤਰਕਾਰ ਅਵਿਨਾਸ਼ ਗਗੇਟ ਦੀ ਅਗਵਾਈ ਵਿੱਚ ਲੱਗੀ ਇਸ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੇ ਚਿੱਰਾਂ ਨੂੰ ਨਿਹਾਰਣ ਲਈ ਅੱਜ ਪ੍ਰੋ. ਕਮਲਜੀਤ ਕੌਰ ਅਤੇ ਪ੍ਰੋ. ਸ਼ੈਲੀ ਅਰੋੜਾ ਦੀ …

Read More »

ਮਹਾਸ਼ਿਵਰਾਤਰੀ ਮੌਕੇ ਕਸਬਾ ਅਮਰਕੋਟ ਵਿਖੇ ਖੀਰ ਕੜਾਹ ਤੇ ਦਾਲ ਫੁਲਕੇ ਦਾ ਲੰਗਰ ਲਾਇਆ

ਅਲਗੋਕੋਠੀ/ ਅਮਰਕੋਟ, 24 ਫਰਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸੰਬਧ ਵਿਚ ਅੱਜ ਕਸਬਾ ਅਮਰਕੋਟ ਵਿਖੇ ਖੀਰ ਕੜਾਹ ਅਤੇ ਦਾਲ ਫੁਲਕੇ ਦਾ ਲੰਗਰ ਲਗਾਇਆ ਗਿਆ।ਕਸਬਾ ਅਮਰਕੋਟ ਵਿਖੇ ਦੂਕਾਨਦਾਰਾਂ ਨੇ ਕਿਹਾ ਕਿ ਉਨਾਂ ਵਲੋਂ ਹਰ ਸਾਲ ਮਹਾਂਸ਼ਿਵਰਾਤਰੀ ਦੇ ਪਵਿਤੱਰ ਤਿਉਹਾਰ ਦੇ ਸੰਬਧ ਵਿਚ ਬੜੀ ਸ਼ਰਧਾ ਭਾਵਨਾ ਨਾਲ  ਲੰਗਰ ਲਗਾਇਆ ਜਾਂਦਾ ਹੈ।ਇਸ ਮੋਕੇ ਕੇਵਲ ਕ੍ਰਿਸ਼ਨ, ਗੰਗਾ ਰਾਮ, ਰਾਜੂ, ਦਲਜਿੰਦਰ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਿਸ਼ੀ ਬੋਧ ਦਿਵਸ ਨੂੰ ਸਮਰਪਿਤ ਹਵਨ ਯੱਗ ਦਾ ਅਯੋਜਨ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਿਸ਼ੀ ਬੋਧ ਦਿਵਸ ਨੰ ਸਮਰਪਿਤ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਕੂਲ  ਪ੍ਰਿੰਸੀਪਲ ਅੰਜਨਾ ਗੁਪਤਾ, ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਸਟਾਫ ਮੈਂਬਰਾਂ ਨੇ ਯੱਗ ਦੀ ਪਵਿੱਤਰ ਅਗਨੀ ਵਿੱਚ ਸਮੱਗਰੀ ਦੀਆਂ ਆਹੂਤੀਆਂ ਪਾਈਆਂ ਅਤੇ ਵੈਦਿਕ ਭਜਨਾਂ ਦਾ ਗਾਇਨ ਕੀਤਾ ਗਿਆ। ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ …

Read More »