ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ ਨੰ: ੧੩ ਸੰਧੂ ਕਲੋਨੀ ਵਿੱਚ ਭਾਜਪਾ ਨੇਤਾ ਰਾਕੇਸ਼ ਸ਼ਰਮਾ ਮਿੰਟੂ ਦੀ ਅਗਵਾਈ ਵਿੱਚ ਪੈਨਸ਼ਨ ਧਾਰਕਾਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਜਾਣਕਰੀ ਦਿੱਤੀ ਗਈ। ਵਾਰਡ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਬੁੱਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬਚਿਆਂ ਦੇ ਪੈਨਸ਼ਨ ਦੇ ਫਾਰਮ ਭਰੇ ਗਏ।ਰਾਕੇਸ਼ ਮਿੰਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਿਸ਼ਾ-ਨਿਰਦੇਸ਼ਾਂ …
Read More »ਪੰਜਾਬੀ
ਜੋਧਪੁਰ ਜੇਲ ‘ਚ ਤਸ਼ੱਦਦ ਹੰਡਾਉਣ ਵਾਲਿਆਂ ਨੂੰ 5-5 ਲੱਖ ਗ੍ਰਾਂਟ ਤੇ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ – ਹਰਪਾਲ ਸਿੰਘ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ) – ਜੋਧਪੁਰ ਮੁੜਵਸੇਬਾ ਕਮੇਟੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਮੂਹ ਜੋਧਪੁਰੀਆਂ ਨੂੰ 5-5 ਲੱਖ ਗ੍ਰਾਂਟ ਅਤੇ ਧਰਮ ਯੁੱਧ ਮੋਰਚੇ ਦੌਰਾਨ ਜੋਧਪੁਰ ਜੇਲ ਵਿਚ ਆਪਣੇ ਪਿੰਡੇ ਤੇ ਅਨੇਕਾਂ ਤਸ਼ੱਦਦ ਹੰਡਾਉਣ ਵਾਲਿਆਂ ਨੂੰ ਲਾਲ ਕਾਰਡ ਬਣਵਾ ਕੇ ਦਿੱਤੇ ਜਾਣ।ਮੁਆਵਜ਼ੇ ਸਬੰਧੀ ਕੇਸ ਅੰਮ੍ਰਿਤਸਰ ਦੀਆਂ ਜਿਲਾ ਅਦਾਲਤ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਸ ਦਾ ਹੱਲ …
Read More »ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ
ਜੰਡਿਆਲਾ ਗੁਰੂ, 27 ਦਸੰਬਰ (ਹਰਿੰਦਰ ਪਾਲ ਸਿੰਘ)- ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਵਲੋਂ ਹਰ ਸਾਲ ਦੀ ਤਰਾਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਬੜੀ ਸ਼ਰਧਾ ਤੇ ਧੁਮ-ਧਾਮ ਨਾਲ ਮਨਾਇਆ ਗਿਆ।ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁਲਮਾਲਾ ਪਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਕਲੱਬ …
Read More »ਜੋਸ਼ੀ ਨੇ ਅਤਿ-ਆਧੁਨਿਕ ਸਫਾਈ ਮਸ਼ੀਨਾਂ ਦੀ ਖਰੀਦ ਲਈ ਨਗਰ ਨਿਗਮ ਨੂੰ ਦਿੱਤਾ 4.8 ਕਰੋੜ ਦਾ ਚੈਕ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਪੂਰਨ ਰੂਪ ਵਿਚ ਕੂੜਾ ਮੁਕਤ ਬਣਾਉਣ ਦੀ ਗੱਲ ਦੁਹਰਾਉਂਦਿਆਂ ਅੱਜ ਕਿਹਾ ਕਿ ਆਉਂਦੇ ਡੇਢ ਸਾਲ ‘ਚ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਪਨੀ ਵਲੋਂ ਸਰਵੇ ਜਾਰੀ ਹੈ ਜੋ ਕਿ ਜਲਦ ਹੀ ਘਰ-ਘਰ ਚੋਂ ਕੂੜਾ ਚੁੱਕਣ ਦਾ ਕੰਮ …
Read More »ਭਾਈ ਘਨੱਈਆ ਬਿਰਧ ਘਰ ਵਿਖੇ ਗਰੀਬ ਲੜਕੀਆਂ ਦੇ ਆਨੰਦ ਕਾਰਜ 29 ਨੂੰ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਤਰਨਤਾਰਨ ਰੋਡ ਇਲਾਕੇ ‘ਚ ਭਾਈ ਮੰਝ ਸਾਹਿਬ ਰੋਡ ਸਥਿਤ ਭਾਈ ਘਨੱਈਆ ਜੀ ਬਿਰਧ ਘਰ ਵਿਖੇ ਵਲੋਂ ਹਰ ਸਾਲ ਦੀ ਤਰ੍ਹਾਂ ਗਰੀਬ ਜੋੜਿਆਂ ਦੇ ਆਨੰਦ ਕਾਰਜ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਚਾਹਲ ਦੀ ਅਗਵਾਈ ‘ਚ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।ਇਸ ਬੇ ਜਾਣਕਾਰੀ ਦਿੰਦਿਆਂ ਬਿਰਧ ਘਰ ਦੇ ਸੰਚਾਲਕ ਬਾਬਾ …
Read More »ਸੰਗਰੂਰ ਹਲਕੇ ਦਾ ਕੋਈ ਵੀ ਆਗੂ ਜਾਂ ਵਰਕਰ ਕਾਂਗਰਸ ਵਿਚ ਸ਼ਾਮਲ ਨਹੀਂ ਹੋਇਆ – ਅਬਜਿੰਦਰ ਸੰਘਾ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੀਡੀਆ ਕੋਲ ਸੰਗਰੂਰ ਹਲਕੇ ਦੇ 20 ਦੇ ਕਰੀਬ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਾਂਗਰਸ ਵਿਚ ਸ਼ਾਮਲ ਹੋਣ ਦੀ ਫੈਲਾਈ ਖਬਰ ਨਿਰੀ ਝੂਠ ਦਾ ਪੁਲੰਦਾ ਹੈ ਜਦਕਿ ਸੰਗਰੂਰ ਹਲਕੇ ਤੋਂ ਇਕ ਵੀ ਆਮ ਆਦਮੀ ਪਾਰਟੀ ਦਾ ਵਰਕਰ ਜਾਂ ਆਗੂ ਕਾਂਗਰਸ ਪਾਰਟੀ ਵਿਚ ਸਾਮਲ …
Read More »ਸੰਦੌੜ ਤੋਂ ਫਤਹਿਗੜ੍ਹ ਸਾਹਿਬ ਲਈ ਸੰਗਤਾਂ ਦਾ ਵੱਡਾ ਪੈਦਲ ਜਥਾ ਰਵਾਨਾ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬਾ ਸੰਦੌੜ ਦੇ ਸੰਤ ਬਾਬਾ ਅਤਰ ਸਿੰਘ ਖਾਲਸਾ ਨਗਰ ਤੋਂ ਸੰਗਤਾਂ ਦਾ ਇਕ ਵੱਡਾ ਜਥਾ ਫਤਹਿਗੜ੍ਹ ਸਾਹਿਬ ਸਹੀਦੀ ਜੋੜ ਮੇਲੇ ਦੇ ਲਈ ਅੱਜ ਸਵੇਰੇ 4.00 ਵਜੇ ਪੈਦਲ ਰਵਾਨਾ ਹੋਇਆ।ਯਾਤਰਾ ਸੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ਦੇਗ ਕਰਵਾਈ ਗਈ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਯਾਤਰਾ ਫਤਹਿਗੜ ਸਾਹਿਬ ਲਈ ਰਵਾਨਾ ਹੋਈ।ਇਸ ਮੌਕੇ ਉਘੇ ਸਮਾਜ ਸੇਵੀ …
Read More »ਪਿੰਡ ਕਲਿਆਣ ਵਿਖੇ 125 ਪ੍ਰਾਣੀ ਸਿੰਘ ਸੱਜ ਕੇ ਗੁਰੂ ਦੇ ਜਹਾਜ਼ੇ ਚੜ੍ਹੇ
ਸੰਦੋੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਕਲਿਆਣ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ 7 ਰੋਜਾ ਗੁਰਮਤਿ ਸਮਾਗਮ ਆਯੋਜਿਤ ਕਰਵਾਏ ਗਏ ਸਨ ਜਿੰਨਾਂ ਦੀ ਸਮਾਪਤੀ ਅੱਜ ਰਾਤਰੀ ਦੇ ਦਿਵਾਨਾਂ ਉਪਰੰਤ ਹੋਵੇਗੀ।ਸਮਾਮਗ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ 125 ਪ੍ਰਾਣੀ ਗੁਰੂ ਕੇ …
Read More »ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਸ਼ਹੀਦੀ ਸਮਾਗਮ ਆਯੋਜਿਤ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਉਪਰ ਸਮੇਂ ਦੀਆਂ ਜ਼ਾਲਮ ਸਰਕਾਰ ਵੱਲੋਂ ਪੋਹ ਦੀ ਕੜਾਕੇ ਦੀ ਠੰਢ ਵਿਚ ਢਾਹੇ ਕਹਿਰ ਉਪਰੰਤ ਦੀਵਾਰਾਂ ਵਿਚ ਚਿਣਵਾਏ ਜਾਣ ਦੇ ਹਿਰਦੇਵੇਧਕ ਦਿਹਾੜਿਆਂ ਨੂੰ ਸਮਰਪਿਤ ਸ਼ਬਦ ਗੁਰੂ …
Read More »ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ-ਪਕੌੜਿਆਂ ਦਾ ਲੰਗਰ ਲਗਾਇਆ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਵਿਖੇ ਝੁਨੇਰ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਮਾਤਾ ਗੁਜਰੀ ਜੀ ਦੀ ਅਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਰਾਹਗੀਰਾਂ ਲਈ ਪਕੌੜਿਆਂ ਤੇ ਚਾਹ ਲੰਗਰ ਲਗਾਇਆ ਗਿਆ।ਇਸ ਮੌਕੇ ਡਾ. ਹਰਦੀਪ ਸਿੰਘ ਹੂੰਝਣ, ਡਾ. ਸਤਪਾਲ ਸਿੰਘ ਖ਼ੁਰਦ, ਪਰਮਜੀਤ ਸਿੰਘ ਪੰਮਾ, ਲਵਲੀ, ਅਮਰੀਕ ਸਿੰਘ, ਡਾ. ਜਗਰੂਪ ਸਿੰਘ ਗਿੱਲ, ਮਲਕੀਤ …
Read More »
Punjab Post Daily Online Newspaper & Print Media