ਅੰਮ੍ਰਿਤਸਰ, 22 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵੱਲੋਂ ਦੋ ਦਿਨਾਂ ਲੈਕਚਰ ਵਰਕਸ਼ਾਪ ਸੰਪੰਨ ਹੋ ਗਈ। ਭੌਤਿਕ ਵਿਗਿਆਨ ਦੇ ਖੇਤਰ ਵਿਚ ਨਵੇਂ ਰੁਝਾਨ ਵਿਸ਼ੇ ‘ਤੇ ਸ਼ੁਰੂ ਹੋਈ ਇਸ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਵੱਲੋਂ ਸਾਂਝੇ ਤੌਰ ‘ਤੇ ਯੂਨੀਵਰਸਿਟੀ ਦੇ ਸ੍ਰੀ ਗੁਰੂ …
Read More »ਪੰਜਾਬੀ
ਦੂਸਰੀ ਕਲਾਸ ‘ਚ ਪੜ੍ਹਦੀ ਨਾਬਾਲਿਗ ਲੜਕੀ ਨਾਲ ਜਬਰ ਜ਼ਿਨਾਹ
ਅਕਾਲੀ ਆਗੂ ਕੰਵਰਬੀਰ ਸਿੰਘ ਦੇ ਦਖਲ ‘ਤੇ ਪਰਚਾ ਦਰਜ਼ ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਪੁਲਿਸ ਥਾਣਾ ਗੇਟ ਹਕੀਮਾਂ ਅਧੀਨ ਪੈਂਦੀ ਅਬਾਦੀ ਅਨਗੜ੍ਹ ਵਿਖੇ ਦੂਸਰੀ ਕਲਾਸ ਵਿੱਚ ਪੜ੍ਹਦੀ ਇੱਕ ਨਾਬਾਲਿਗ ਲੜਕੀ ਨਾਲ ਦੋ ਵਿਅੱਕਤੀਆਂ ਵਲੋਂ ਜਬਰ ਜਿਨਾਹ ਕੀਤੇ ਜਾਣ ਦੀ ਖਬਰ ਹੈ।ਇਸ ਘਟਨਾ ਦੇ ਬਾਅਦ ਲੜਕੀ ਦੀ ਹਾਲਤ ਵਿਗੜ ਜਾਣ ‘ਤੇ ਉਸ ਦੇ ਪਰਿਵਾਰ ਵਲੋਂ ਲੜਕੀ ਨੂੰ ਇਲਾਜ਼ ਲਈ …
Read More »ਜ਼ਿਲ੍ਹਾ ਖੇਡ ਅਫ਼ਸਰ ਵੱਲੋਂ 6ਵੇਂ ਵਿਸ਼ਵ ਕਬੱਡੀ ਕੱਪ ਸਬੰਧੀ ਮੀਟਿੰਗ
ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਵੇਗੀ ਸਟੇਡੀਅਮ ਦੀ ਤਿਆਰੀ ਅੰਮ੍ਰਿਤਸਰ, 21 ਸਤੰਬਰ (ਗੁਰਚਨ ਸਿੰਘ, ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ 15 ਨਵੰਬਰ ਤੋਂ 28 ਨਵੰਬਰ ਤੱਕ ਕਰਵਾਏ ਜਾ ਰਹੇ 6ਵੇਂ ਵਿਸ਼ਵ ਕਬੱਡੀ ਕੱਪ ਤਹਿਤ ਅੰਮ੍ਰਿਤਸਰ ਦੇ ਕਸਬਾ ਅਟਾਰੀ ਵਿਖੇ ਸਥਿਤ ਸ਼ਹੀਦ ਦਲਬੀਰ ਸਿੰਘ ਰਣੀਕੇ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਮੈਚਾਂ ਦੀ …
Read More »ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਯੋਜਨਾਬੱਧ ਢੰਗ ਨਾਲ ਸਰਗਰਮ
ਅੰਮ੍ਰਿਤਸਰ, 21 ਸਤੰਬਰ (ਗੁਰਚਰਨ ਸਿੰਘ)-ਜ਼ਿਲ੍ਹੇ ਵਿਚ ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਯੋਜਨਾਬੱਧ ਢੰਗ ਨਾਲ ਡੇਂਗੂ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਤੋਂ ਬਚਾਅ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਬੁਖਾਰ ਹੋਣ ਦੀ ਹਾਲਤ ਵਿਚ ਮਰੀਜ਼ ਨੂੰ ਨੇੜ੍ਹੇ ਦੀ ਸਰਕਾਰੀ …
Read More »ਇਹ ਬੱਚੀ ਕਿਸਦੀ ਹੈ?
ਅੰਮ੍ਰਿਤਸਰ, 21 ਸਤੰਬਰ (ਗੁਰਚਰਨ ਸਿੰਘ) – ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮ੍ਰਿਤਸਰ ਨੂੰ ਇਕ ਛੇ ਕੁ ਸਾਲ ਦੀ ਬੱਚੀ ਮਿਲੀ ਹੈ, ਜਿਹੜੀ ਕਿ ਆਪਣਾ ਨਾਂਅ ਦੀਪਿਕਾ ਅਤੇ ਮਾਂ ਦਾ ਨਾਂਅ ਸੁਸ਼ਮਾ ਦੱਸਦੀ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਪਰਨੀਤ ਸੰਧੂ ਨੇ ਦੱਸਿਆ ਕਿ 5 ਸਤੰਬਰ ਨੂੰ ਜਨਮ ਅਸ਼ਟਮੀ ਵਾਲੇ ਦਿਨ ਇਸ ਬੱਚੀ ਨੂੰ ਬਿੱਟੂ ਨਾਂਅ ਦਾ ਵਿਅਕਤੀ ਮੰਦਰ ਸ਼ਿਵਾਲਾ …
Read More »ਸ਼ਾਇਰ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਣ ‘ਤੇ ਲੇਖਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ) – ਨਾਮਵਰ ਪੰਜਾਬੀ ਸ਼ਾਇਰ ਅਤੇ ਜਨਵਾਦੀ ਲੇਖਕ ਸੰਘ ਦੇ ਸਰਪ੍ਰਸਤ ਸ੍ਰੀ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੇ ਬਹੁ-ਚਰਚਿਤ ਨਾਵਲ ‘ਪੁਲ ਕੰਜਰੀ’ ਤੇ ਸz. ਨਾਨਕ ਸਿੰਘ ਪੁਰਸਕਾਰ ਵਰਗੇ ਵਕਾਰੀ ਸਨਮਾਨ ਨਾਲ ਨਿਵਾਜਣ ਲਈ ਹੋਈ ਚੋਣ ‘ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ …
Read More »ਮੇਲਾ ਛਪਾਰ ਦੀ ਕਾਨਫ਼ਰੰਸ ਮੀਟਿੰਗ ਸੰਬੰਧੀ ਪਿੰਡ ਰਛੀਨ ਵਿਖੇ ਮੀਟਿੰਗ
ਕਾਂਗਰਸ ਦੀ ਕਾਨਫ਼ਰੰਸ ਦੂਜੀਆਂ ਪਾਰਟੀਆਂ ਨੂੰ ਪਾਵੇਗੀ ਬਿਪਤਾ – ਬੋਪਾਰਾਏ/ਰਛੀਨ ਸੰਦੌੜ, 21 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਪ੍ਰਸਿੱਧ ਮੇਲਿਆਂ ਵਿਚੋਂ ਛਪਾਰ ਦਾ ਮੇਲਾ ਜੋ ਕਿ 28 ਸਤੰਬਰ ਨੂੰ ਹੋਣ ਵਾਲਾ ਹੈ ਉਸ ਵਿਚ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿਚ ਹੋਣ ਵਾਲਾ ਇਕੱਠ ਅਤੇ ਪਾਰਟੀ ਦੀ ਏਕਤਾ ਨੂੰ ਮਜ਼ਬੂਤ ਦਰਸਾਉਂਦਾ ਹੋਇਆ 2017 ਦੀਆਂ ਵੋਟਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ …
Read More »ਰਾਜ ਪੁਰਸਕਾਰ ਜੇਤੂ ਪ੍ਰਿੰ. ਜੁਗਿੰਦਰ ਸਿੰਘ ਸਨਮਾਨਿਤ
ਸੰਦੌੜ, 21 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਹੋਏ ਇਕ ਸਮਾਗਮ ਦੌਰਾਨ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਜੁਗਿੰਦਰ ਸਿਘ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੋ. ਦਲਜੀਤ ਸਿੰਘ, ਇੰਦਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਜੁਗਿੰਦਰ ਸਿੰਘ ਨੂੰ ਸਨਮਾਨ ਮਿਲਣਾ ਪੂਰੇ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਜੁਗਿੰਦਰ ਸਿੰਘ ਨੇ ਆਪ …
Read More » ਪੱਤਰਕਾਰ ਤੇ ਹੋਏ ਹਮਲੇ ਸਬੰਧੀ ਥਾਣਾ ਭਿੱਖੀਵਿੰਡ ਵਲੋਂ 10 ਦਿਨ ਬੀਤਣ ‘ਤੇ ਵੀ ਨਹੀਂ ਹੋਈ ਕਾਰਵਾਈ
ਭਿੱਖੀਵਿੰਡ/ਖਾਲੜਾ, 21 ਸਤੰਬਰ (ਕੁਲਵਿੰਦਰ ਕੰਬੋਕੇ, ਰਿੰਪਲ ਖਾਲੜਾ) – ਜਿਲਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੀ ਵਾਰਡ ਨੰ: 9 ਵਿਚ ਮਾਮੂਲੀ ਤਕਰਾਰ ਤੋ ਬਾਅਦ ਅਕਾਲੀ ਆਗੂ ਵੱਲੋ ਪੰਜਾਬੀ ਅਖਬਾਰ ਦੇ ਪੱਤਰਕਾਰ ‘ਤੇ ਪਿਸਤੋਲ ਤਾਣ ਕੇ ਜਾਨੋ ਮਾਰਨ ਦੀ ਕੋਸ਼ਿਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ 11ਫ਼09ਫ਼2015 ਨੂੰ ਦਰਖਾਸ਼ਤ ਦਿੱਤੀ ਗਈ ਸੀ, ਜਿਸ ਦਾ ਦਸਤੀ ਨੰ. 127 ਹੈ ਅਤੇ ਇਸ ਦੀ ਕਾਰਵਾਈ ਏ.ਐਸ.ਆਈ ਲਖਵਿੰਦਰ ਸਿੰਘ …
Read More »
Punjab Post Daily Online Newspaper & Print Media