ਅੰਮ੍ਰਿਤਸਰ, 11 ਸਤੰਬਰ (ਗੁਰਪ੍ਰੀਤ ਸਿੰਘ ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਵਿੱਚ ਸ. ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਤੇ ਇਕ ਗੋਰੇ ਟੈਕਸੀ ਡਰਾਈਵਰ ਵੱਲੋਂ ਸ਼ਿਕਾਗੋ ਵਿਖੇ ਨਸਲੀ ਹਮਲਾ ਬਹੁਤ ਦੁ’ਖਦਾਈ ਤੇ ਮੰਦਭਾਗਾ ਦੱਸਿਆ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਸ ਗੋਰੇ ਨੇ ਜਾਣੁਬੁੱਝ ਕੇ ਇਸ ਸਿੱਖ ਨੂੰ ਗਾਲ੍ਹਾਂ ਕੱਢੀਆਂ, ਜ਼ਖਮੀ ਕੀਤਾ ਤੇ …
Read More »ਪੰਜਾਬੀ
ਸ਼ੋ੍ਰਮਣੀ ਕਮੇਟੀ ਵੱਲੋਂ ਸਵੱਛ ਭਾਰਤ ਮੁਹਿੰਮ ਵਿੱਚ ਸੰਗਤਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇਗਾ – ਬੇਦੀ
ਅੰਮ੍ਰਿਤਸਰ, 11 ਸਤੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਅਸਥਾਨਾਂ ਨੇੜੇ ਸਵੱਛ ਭਾਰਤ ਮੁਹਿੰਮ ਵਿੱਚ ਸਿੱਖ ਸੰਗਤਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਆ ਜਾਵੇਗਾ। ਇਥੋਂ ਜਾਰੀ ਪੈ੍ਰੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਕਾਰਜ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ …
Read More »ਪੰਜਾਬ ਨੂੰ ਨਸ਼ੇ ਅਤੇ ਕੈਂਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ – ਭਗਵੰਤ ਮਾਨ
ਪੰਜਾਬ ਦੀਆਂ 75 ਫੀਸਦੀ ਉਦਯੋਗ ਬਾਹਰਲੇ ਸੂਬਿਆਂ ਵਿੱਚ ਚਲੇ ਗਏ – ਛੋਟੇਪੁਰ ਪੱਟੀ, 11 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਜੋੜੋ ਤਹਿਤ ਵਿਸ਼ਾਲ ਰੈਲੀ ਦਾਣਾ ਮੰਡੀ ਪੱਟੀ ਵਿਖੇ ਕੀਤੀ ਗਈ ਜਿਸ ਵਿੱਚ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਅਤੇ ਸੁੱਚਾ ਸਿੰਘ ਛੋਟੇਪੁਰ ਕੁਆਰਡੀਨੇਟਰ ਸ਼ਾਮਿਲ ਹੋਏ।ਇਸ ਮੌਕੇ ਤਿੰਨ ਹਲਕੇ ਵਿਧਾਨ ਸਭਾ ਹਲਕਾ ਜੀਰਾ, ਖੇਮਕਰਨ, ਅਤੇ ਪੱਟੀ ਤੋਂ …
Read More »ਡਾ. ਪੂਰਨਿਮਾ ਨੂੰ ਆਲਮੀ ਵਿਰਾਸਤ ਫਾਊਂਡੇਸ਼ਨ ਨੇ ਕੀਤਾ ਸਨਮਾਨਿਤ
ਚੌਂਕ ਮਹਿਤਾ, 11 ਸਤੰਬਰ (ਜੋਗਿੰਦਰ ਪੁਰਬਾ, ਸਿੰਕਦਰ ਸਿੰਘ ਖਾਲਸਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ-ਰਾਜਪੂਤਾਂ ਵਿੱਚ ਕਾਰਜਰਤ ਅਧਿਆਪਕਾ ਡਾ. ਪੂਰਨਿਮਾ ਨੂੰ ਆਲਮੀ ਵਿਰਾਸਤ ਫਾਊਂਡੇਸ਼ਨ ਵੱਲੋਂ ਕਨੇਡਾ ਦੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਸਦਕਾ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿਖੇ ਕੌਮੀ ਅਧਿਆਪਕ ਦਿਵਸ ਮੌਕੇ ਵਿੱੱਦਿਆ ਦੇ ਖੇਤਰ ਵਿੱਚ ਬਹੁਮੁੱਲੀਆਂ ਸੇਵਾਵਾਂ ਦੇਣ ਲਈ ਸਿਰੜੀ, ਸੂਝਵਾਨ ਅਤੇ ਸਤਿਕਾਰਤ ਅਧਿਆਪਕਾ ਵਜੋਂ ਸਨਮਾਨਿਤ ਕੀਤਾ ਗਿਆ। ਫਾਊਂਡੇਸ਼ਨ ਦੇ …
Read More »ਆਲ ਇੰਡੀਆ ਐਟੀ-ਕੁਰੱਪਸ਼ਨ ਮੋਰਚਾ ਨੇ ਐਸ.ਪੀ.ਡੀ ਨੂੰ ਦਿੱਤਾ ਮੰਗ ਪੱਤਰ
ਖਾਲੜਾ, 11 ਸਤੰਬਰ (ਲਖਵਿੰਦਰ ਗੋਲਣਫ਼ਰਿੰਪਲ ਗੌਲਣ)- ਆਲ ਇੰਡੀਆ ਐਟੀ-ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਅਤੇ ਮੁੱਖ ਸਲਾਹਕਾਰ ਪੰਜ਼ਾਬ ਪਰਮਿੰਦਰ ਸਿੰਘ ਹੀਰਾ ਨੇ ਅੱਜ ਮਹੰਤ ਰਮੇਸ਼ਾ ਨੰਦ ਸਰਸਵਤੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ.ਪੀ (ਡੀ) ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੋਪਿਆ।ਇਸ ਮੰਗ ਪੱਤਰ ਵਿਚ ਉਹਨਾ ਗੱਡੀਆਂ ਉੱਪਰ ਲੱਗੀਆਂ ਨਜਾਇਜ਼ ਨੰਬਰ ਪਲੇਟਾਂ, ਲਾਲ ਬੱਤੀਆਂ-ਨੀਲੀਆਂ ਬੱਤੀਆਂ ਅਤੇ ਜਿਨਾਂ ਵਾਹਨਾ ਉਪਰ ਪ੍ਰੈਸ …
Read More »ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਦੀ ਪ੍ਰਸੰਗਿਕਤਾ’ ਵਿਸ਼ੇ ‘ਤੇ ਸੈਮੀਨਾਰ
ਅੰਮ੍ਰਿਤਸਰ, 11 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੌਜਵਾਨ ਪੀੜ੍ਹੀ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਰਾਹੀਂ ਪ੍ਰੇਰਿਤ ਕਰਨ ਲਈ 21ਵੀਂ ਸਦੀ ਵਿੱਚ ‘ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਦੀ ਪ੍ਰਸੰਗਿਕਤਾ’ ਵਿਸ਼ੇ ‘ਤੇ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਗੈਸਟ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਭਜਨ ਸਿੰਘ ਦੀ ਅਗਵਾਈ ਹੇਠ ਕਰਵਾਏ ਭਾਸ਼ਣ ਵਿੱਚ ਸਵਾਮੀ ਵਿਵੇਕਾਨੰਦ ਸਟੱਡੀਜ਼ ਸੈਂਟਰ ਦੇ ਡਾਇਰੈਕਟਰ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸੈਮੀਨਾਰ
ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ) ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨੌਜਵਾਨਾਂ ਨੂੂੰ ਸਮੇਂ ਦੇ ਹਾਣ ਦੀ ਵਿਦਿਆ ਪ੍ਰਦਾਨ ਕਰ ਰਹੇ ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਯੋਗ ਅਗਵਾਈ ਅਤੇ ਕਨਵੀਨਰ ਧਰਮ ਪ੍ਰਚਾਰ …
Read More »ਫੁੱਟਬਾਲ ਅੰਡਰ 17 ‘ਚ ਜਲਵਾਣਾ ਸਕੂਲ ਬਣਿਆ ਜਿਲ੍ਹਾ ਜੇਤੂ
ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਜਲਵਾਣਾ ਦੀ ਲੜਕੀਆਂ ਦੀ ਅੰਡਰ 17 ਸਾਲਾਂ ਫੁੱਟਬਾਲ ਟੀਮ ਨੇ ਜਿਲ੍ਹੇ ਵਿਚੋਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਲੜਕੀਆਂ ਦੀ ਇਸ ਟੀਮ ਨੇ ਭਵਾਨੀਗੜ੍ਹ ਅਤੇ ਸੰਗਰੂਰ ਜੋਨ ਨੂੰ ਹਰਾਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਅਤੇ ਫਾਈਨਲ ਵਿਚ ਭਸੌੜ ਜੋਨ ਨਾਲ ਹੋਏ ਫਸਵੇਂ ਮੁਕਾਬਲੇ ਵਿਚ ਹਰਾਕੇ ਪਹਿਲਾ ਸਥਾਨ ਹਾਸਲ …
Read More »ਛੋਟਾ ਚੈਂਪ ਮੁਕਾਬਲੇ ਦੇ ਫਾਈਨਲ ਵਿਚ ਪਹੁੰਚੇ ਨਵਦੀਪ ਝਨੇਰ ਦਾ ਪਿੰਡ ਪੁੱਜਣ ‘ਤੇ ਜੋਰਦਾਰ ਸਵਾਗਤ
ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਝਨੇਰ ਦੇ ਜੰਮਪਲ ਨਵਦੀਪ ਸਿੰਘ ਝਨੇਰ ਦੀ ਬਦੌਲਤ ਅੱਜ ਝਨੇਰ ਪਿੰਡ ਪੂਰੇ ਪੰਜਾਬ ਵਿਚ ਛਾ ਗਿਆ, ਜਦੋਂ ਪੀਟੀਸੀ ਚੈਨਲ ‘ਤੇ ਚੱਲਦੇ ਬੱਚਿਆਂ ਦੇ ਸੰਗੀਤਕ ਸੋਅ ਛੋਟਾ ਚੈਂਪ ਦੇ ਗਰੈਂਡ ਫਾਈਨਲ ਵਿਚ ਉਹ ਦਾਖਲ ਹੋ ਗਿਆ ਜਿਥੇ ਉਸਦਾ ਮੁਕਾਬਲਾ 4 ਹੋਰ ਫਾਈਨਲਲਿਸਟ ਨਾਲ ਹੋਵੇਗਾ।ਛੋਟੀ ਉਮਰ ਵਿਚ ਇਸ ਵੱਡੇ ਪਲੇਟ ਫਾਰਮ ਤੇ ਪਹੁੰਚੇ ਨਵਦੀਪ …
Read More »ਮੁਸਕਾਨ ਕਲੱਬ ਦੇ ਮੈਂਬਰਾ ਵੱਲੋ ਵਣ ਮਹਾਂਉਤਵ ਮਨਾਇਆ ਗਿਆ
ਬਟਾਲਾ, 11 ਸਤੰਬਰ (ਨਰਿੰਦਰ ਸਿੰਘ ਬਰਨਾਲ)- 321-ਡੀ ਲਾਇੰਨਜ਼ ਕਲੱਬ ਬਟਾਲਾ (ਮੁਸਕਾਨ) ਦੇ ਪ੍ਰਧਾਨ ਲਾਇੰਨ ਡਾ ਰਣਜੀਤ ਸਿੰਘ ਤੇ ਮੁਸਕਾਨ ਕਲੱਬ ਦੇ ਮੈਂਬਰਾ ਵੱਲੋ ਵਣ ਮਹਾਂਉਤਵ ਮਨਾਇਆ ਗਿਆ।ਜਿਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋ ਵੱਖ ਵੱਖ ਸਕੂਲਾਂ ਵਿੱਚ ਛਾਂ ਦਾਰ ਦਰੱਖਤ ਲਗਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਵਿਖੇ ਦਰੱਖਤ ਲਗਾਉਦੇ ਹੋਏ। ਡਾ. ਰਣਜੀਤ ਸਿੰਘ,ਲਾਇੰਨ ਭਾਰਤ ਭੂਸ਼ਨ, ਹਰਦੀਪ ਸਿੰਘ ਚਾਹਲ ਸਾਬਕਾ ਡੀ.ਈ.ਓ …
Read More »
Punjab Post Daily Online Newspaper & Print Media