ਐਨਮ ਸੰਧੂ, ਸਿਮਰਨਪ੍ਰੀਤ, ਹਰਪ੍ਰੀਤ, ਰੁਪਿੰਦਰ ਤੇ ਸਵਿਤਾ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 15 ਮਈ (ਗੁਰਚਰਨ ਸਿੰਘ) – ਜਿਲ੍ਹਾ ਜੁੱਡੋ ਐਸੋਸ਼ੀਏਸ਼ਨ ਦੇ ਪ੍ਰਧਾਨ ਚਮਨ ਲਾਲ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਨਰਲ ਸਕੱਤਰ ਕੋਚ ਜੀ.ਐੱਸ ਭੱਲਾ ਦੀ ਦੇਖ-ਰੇਖ ਤੇ ਅੰਤਰ-ਰਾਸ਼ਟਰੀ ਜੂੱਡੋ ਕੋਚ ਕਰਮਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਐਸਜੀਆਰਡੀ ਜੁੱਡੋ ਸੈਂਟਰ, ਰਾਮਸਰ ਰੋਡ ਵਿਖੇ ਲੜਕੇ ਲੜਕੀਆਂ ਦੀ 20ਵੀਂ ਓਪਨ ਡਿਸਟ੍ਰਿਕ ਚੈਂਪੀਅਨਸ਼ਿਪ ਸ਼ੁਰੂ ਹੋ …
Read More »ਪੰਜਾਬੀ
ਕਾਵਿ ਸੰਗ੍ਰਹਿ ‘ਹਵਾਵਾਂ ਨੂੰ ਕਹੋ’ ਲੋਕ ਅਰਪਣ ਸਮਾਰੋਹ 17 ਨੂੰ
ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਨੌਜਵਾਨ ਕਲਮਕਾਰ ਮਹਾਂਬੀਰ ਸਿੰਘ ਗਿੱਲ ਦੀ ਨਵ-ਪ੍ਰਕਾਸ਼ਿਤ ਪੁਸਤਕ ”ਹਵਾਵਾਂ ਨੂੰ ਕਹੋ 17 ਮਈ ਐਤਵਾਰ ਨੂੰ ਸ਼ਾਮ 4 ਵਜੇ ਵਿਰਸਾ ਵਿਹਾਰ ਦੇ ਸ. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਲੋਕ ਅਰਪਣ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਤੇ …
Read More »ਗੁਰੂ ਗੋਬਿੰਦ ਸਿੰਘ ਗੁ: ਬੈਡਫੋਰਡ ਯੂ.ਕੇ ਦੇ ਪ੍ਰਧਾਨ ਵੱਲੋਂ ਨੇਪਾਲ ਦੇ ਭੁਚਾਲ ਪੀੜਤਾਂ 3000 ਪੋਂਡ ਦਾ ਚੈੱਕ ਭੇਟ
ਅੰਮ੍ਰਿਤਸਰ, 15 ਮਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਸਕੱਤਰੇਤ ਵਿਖੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ ਯੂ.ਕੇ ਦੇ ਪ੍ਰਧਾਨ ਸz: ਰਣਬੀਰ ਸਿੰਘ ਵੱਲੋਂ 3000 ਪੋਂਡ ਦਾ ਚੈੱਕ ਨੇਪਾਲ ਦੇ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਅਤੇ ਸ: ਜਸਵੰਤ ਸਿੰਘ ਪੂਨੀਆਂ ਪ੍ਰਧਾਨ ਉਤਰਾਖੰਡ ਸਿੱਖ ਪ੍ਰਤੀਨਿਧੀ ਬੋਰਡ ਵੱਲੋਂ ਗਿਆਰਾਂ ਹਜਾਰ ਰੁਪਏ ਨਕਦ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ …
Read More »ਨਸ਼ਿਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਕੀਤਾ ਰੋਡ ਸ਼ੋਅ
ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਦੇ ਬਾਰਵੀਂ ਸ਼੍ਰੇਣੀ (ਕਾਮਰਸ) ਦੇ 28 ਵਿਦਿਆਰਥੀਆਂ ਨੇ ਸz: ਰਣਜੀਤ ਸਿੰਘ ਕਾਮਰਸ ਲੈਕਚਰਾਰ ਦੀ ਅਗਵਾਈ ਅਤੇ ਪ੍ਰਿੰ: ਬਲਵਿੰਦਰ ਸਿੰਘ ਦੇ ਸਹਿਯੋਗ ਅਤੇ ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਦੇ ਹੁਕਮਾਂ ਸਦਕਾ ਟਾਊਨ ਹਾਲ ਸਕੂਲ ਤੋਂ ਸਾਇਕਲਾਂ ਉਪਰ ਨਸ਼ੇ ਵਿਰੁੱਧ ਇੱਕ ਰੋਡ ਸ਼ੋਅ ਆਰੰਭ ਕੀਤਾ। ਪ੍ਰਿੰ: ਬਲਵਿੰਦਰ ਸਿੰਘ ਨੇ ਦੱਸਿਆ …
Read More »ਅਸ਼ੋਕ ਵਾਟਿਕਾ ਸਕੂਲ ਵਿੱਚ ਆਰਟ ਅਤੇ ਕਰਾਫਟ ਕਾਰਜਸ਼ਾਲਾ ਦਾ ਆਯੋਜਨ
ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) – ਅਸ਼ੋਕ ਵਾਟਿਕਾ ਸਕੂਲ ਵਿੱਚ ਆਰਟ ਅਤੇ ਕਰਾਫਟ ਨਾਲ ਸਬੰਧਿਤ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਇਹ ਕਾਰਜਸ਼ਾਲਾ ਜੈਡ ਕਿਊ ਚੈਨਲ ਦੇ ਮਨੂ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਰਜ਼ਸਾਲਾ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟ ਅਤੇ ਕਰਾਫਟ ਦੀ ਜਾਣਕਾਰੀ ਦਿੱਤੀ ਕਿ ਕਿਵੇਂ ਉਹ ਆਪਣੇ ਆਰਟ ਦੇ ਹੁਨਰ ਨੂੰ ਨਿਖਾਰ ਸਕਦੇ ਹਨ ਅਤੇ ਕਿਸ ਪ੍ਰਕਾਰ ਬੇਕਾਰ ਜਾਂ …
Read More »ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
ਅੰਮ੍ਰਿਤਸਰ, 14 ਮਈ (ਗੁਰਚਰਨ ਸਿੰਘ) – ਅੰਮ੍ਰਿਤਸਰ ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਗੁਰਨਾਮ ਨਗਰ ਦਾ ਬਾਰਵੀਂ ਸ਼ੇਣੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਬਾਰਵੀ ਦਾ ਇਮਤਿਹਾਨ ਦੇਣ ਵਾਲੇ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ।ਟਾਪ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਸਾਂਚੀ ਪੁੱਤਰੀ ਵੀ.ਕੇ. ਮਨਚੰਦਾ 92 ਫੀਸਦੀ, ਸੁਖਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ 87.3 ਫੀਸਦੀ, ਸਹਿਨਾਜ ਪੁੱਤਰੀ ਰਜਿੰਦਰ ਸਿੰਘ 87.1 ਫੀਸਦੀ, ਸਿਮਰਨਜੀਤ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਐਡਵਾਂਸ ਹਾਬੀ ਵਰਕਸ਼ਾਪ ਦਾ ਆਯੋਜਨ’
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੀਨੀਅਰਲ ਕਲਾ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਦੀ ਅਗਵਾਈ ਅਤੇ ਪੀਡੀਲਾਈਟ ਇੰਡਸਟਰੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਐਡਵਾਂਸ ਹਾਬੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।ਕੰਪਨੀ ਦੇ ਕਲੱਸਟਰ ਮਾਰਕਿਟਿੰਗ ਡਿਵੈਲਪਮੈਂਟ ਇੰਚਾਰਜ ਸ਼੍ਰੀ ਜਤਿੰਦਰ ਕੁਮਾਰ ਦੇ ਨਿਰਦੇਸ਼ਨ …
Read More »ਸਾਕਾ ਨੀਲਾ ਤਾਰਾ ਨਾਲ ਜੁੜੇ ਦੁਰਲਭ ਖਰੜੇ ਤੇ ਕਲਾਕ੍ਰਿਤਾਂ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦੀਆਂ ਹਨੁ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 14 ਮਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁ’ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਾਕਾ ਨੀਲਾ ਤਾਰਾ ਨਾਲ ਜੁੜੇ ਦੁਰਲ’ਭ ਖਰੜੇ ਅਤੇ ਕਲਾਕ੍ਰਿਤਾਂ ਜੋ ਫੌਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੈਰੀ ਤੋਂ ਲੈ ਗਈ ਸੀ ਨੂੰ ਭਾਰਤ ਸਰਕਾਰ ਕੋਲੋਂ ਵਾਪਸ ਲਿਆਉਣ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਕਿਹਾ ਕਿ …
Read More »ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਰੋਕੂ ਕੰਮਾਂ ਤੇ 2.95 ਕਰੋੜ ਖਰਚ ਕੀਤੇ ਜਾਣਗੇ ਡੀ.ਸੀ ਸੁਖਵਿੰਦਰ ਸਿੰਘ
ਪਠਾਨਕੋਟ, 14 ਮਈ, (ਪ.ਪ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਰੋਕੂ ਕੰਮਾਂ ਤੇ 2.95 ਕਰੋੜ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸz. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਅਤੇ ਸੁਰੱਖਿਆ ਕੰਮਾਂ ਸਬੰਧੀ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ …
Read More »ਪ੍ਰਵੇਸ਼ ਪ੍ਰੋਜੈਕਟ ਸਬੰਧੀ ਤਿੰਨ ਰੋਜਾ ਕਰਵਾਇਆ ਸੈਮੀਨਾਰ
ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਡੀ.ਈ.ਈ.ਓ ਜਸਪਾਲ ਸਿੰਘ ਅਤੇ ਜਿਲ੍ਹਾ ਕੋਆਰਡੀਨੇਟਰ ਨਵਦੀਪ ਸਿੰਘ ਦੀ ਰਹਿਨੁਮਾਈ ਹੇਠ ਪ੍ਰਵੇਸ਼ ਪ੍ਰੋਜੈਕਟਕ੍ਰਇਏਟਿਵ ਲਰਨਿੰਗ ਮਾਡਲ ਸਬੰਧੀ ਸੈਮੀਨਾਰ ਬਲਾਕ ਪੱਟੀ ਵਿਖੇ ਕਰਵਾਇਆ ਗਿਆ।ਸੈਮੀਨਾਰ ਵਿਚ ਬਲਾਕ ਜਿਲ੍ਹਾ ਅਫਸਰ ਬਲਵਿੰਦਰ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਸੰਬੋਧਨ ਕਰਦਿਆ ਜ਼ੋਰ ਦੇ ਕੇ ਆਖਿਆ ਕਿ ਸਕੂਲਾਂ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਵਾ ਕੇ …
Read More »
Punjab Post Daily Online Newspaper & Print Media