ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਸਕੂਲ ਦੇ ਸਮੂਹ ਸਟਾਫ਼ ਅਤੇ ਪਿੰਡ ਕਿੜਿਆ ਵਾਲਾ ਦੇ ਵਾਸੀਆਂ ਵਲੋਂ ਪਦ-ਉੱਨਤ ਹੋਏ ਪ੍ਰਿੰਸੀਪਲ ਪੰਕਜ਼ ਅੰਗੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਢੋਲ ਤੇ ਭੰਗੜੇ ਪਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸਟਾਫ ਵਲੋਂ ਉਨਾਂ ਨੂੰ ਫੁੱਲਾਂ ਅਤੇ ਨੋਟਾ ਦੇ ਹਾਰ ਪਾਏ ਗਏ। ਪਿੰਡ ਦੇ ਨੰਬਰਦਾਰ, ਮਨੇਜ਼ਮੈਟ ਕਮੇਟੀ ਚੇਅਰਮੈਂਨ, ਸਿੱਖਿਆ ਸੁਧਾਰ …
Read More »ਪੰਜਾਬੀ
ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਮਾਪੇ-ਅਧਿਆਪਕ ਮਿਲਣੀ ਵਿੱਚ ਮਾਪਿਆ ਨੇ ਪੂਰਾ ਉਤਸ਼ਾਹ ਵਿਖਾਇਆ ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਸਿੱਖਿਆ ਵਿਭਾਗ ਪੰਜਾਬ ਦੀਆ ਹਦਾਇਤ ਅਨੁਸਾਰ ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦਾ ਸਲਾਨਾਂ ਨਤੀਜਾ ਐਲਾਨਿਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹੰਸ ਰਾਜ ਨੇ ਦੱਸਿਆ ਕਿ ਸਕੂਲ ਵਿੱਚ 6ਵੀਂ ਤੋਂ 8ਵੀਂ ਜਮਾਤ ਵਿੱਚ 232 ਵਿਦਿਆਰਥੀ ਪੜ ਰਹੇ ਸਨ ਅਤੇ ਇਹ ਸਾਰੇ ਵਿਦਿਆਰਥੀ ਪਾਸ ਹੋ ਗਏ ਹਨ। ਇਨਾਂ …
Read More »ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸਰਧਾਂਜ਼ਲੀ ਸਮਾਗਮ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ) – ਪਿੰਡ ਆਹਲ ਬੋਦਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਪਿੰਡ ਵਾਸੀਆਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸੰਤ ਤਾਰਾ ਸਿੰਘ ਯੂਥ ਕਲੱਬ ਅਤੇ ਟੈਕਨੀਕਲ ਸਰਵਿਸ਼ਿਜ ਯੂਨੀਅਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦੇ ਆਦਮ ਕੱਦ ਬੁੱਤ ‘ਤੇ ਹਾਰ ਪਾਕੇ ਸਰਧਾਂ ਦੇ ਫੁੱਲ ਭੇਟ …
Read More »ਡੀਟੀਐਫ ਨੇ ਕੀਤੀ ਫਾਜਿਲਕਾ ਦੇ ਐਮ.ਆਰ ਸਰਕਾਰੀ ਕਾਲਜ ਨੂੰ ਬੰਦ ਕਰਣ ਦੀ ਸਿਫਾਰਿਸ਼ ਦੀ ਆਲੋਚਨਾ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਡੈਮੋਕਰੇਟਿਕ ਟੀਚਰਸ ਫਰੰਟ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਫਾਜਿਲਕਾ ਦੇ ਸਰਕਾਰੀ ਕਾਲਜ ਨੂੰ ਬੰਦ ਕਰਣ ਦੀ ਸਿਫਾਰਿਸ਼ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੇਂ ਕਾਲਜਾਂ ਦੇ ਨੀਂਹ ਪੱਥਰ ਰੱਖ ਰਹੀ ਹੈ ਦੂਜੇ ਪਾਸੇ ਫਾਜਿਲਕਾ ਦੇ ਸਰਕਾਰੀ ਕਾਲਜ ਨੂੰ ਬੰਦ ਕਰਣ ਦੀ ਸਿਫਾਰਿਸ਼ ਕੀਤੀ ਗਈ ਹੈ ।ਇਹ ਸਿਫਾਰਿਸ਼ ਕਿਸੇ ਹੋਰ …
Read More »ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦਾ ਇਜਲਾਸ ਹੋਇਆ
ਫਾਜਿਲਕਾ , 7 ਅਪ੍ਰੈਲ (ਵਿਨੀਤ ਅਰੋੜਾ)- ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦਾ ਇਜਲਾਸ ਸ਼੍ਰੀ ਮੁਕਤਸਰ ਵਿਖੇ ਸਿਟੀ ਹੋਟਲ ਵਿਚ ਹੋਇਆ। ਇਸ ਮੌਕੇ ਤੇ 2014-16 ਲਈ ਸਰਪ੍ਰਸਤ ਵਕੀਲ ਚੰਦ ਦਾਬੜਾ ਦੀ ਪ੍ਰਧਾਨਗੀ ਹੇਠ ਪ੍ਰਧਾਨ ਦੀ ਕੀਤੀ ਚੋਣ ਵਿੱਚ ਸਰਵਸੰਮਤੀ ਨਾਲ ਡਾ. ਅਮਰ ਲਾਲ ਬਾਘਲਾ ਨੂੰ ਦੋ ਸਾਲਾਂ ਲਈ ਦੁਬਾਰਾ ਪ੍ਰਧਾਨ ਚੁਣਿਆ ਗਿਆ। ਇਹ ਸੰਮਤੀ ਫਾਜ਼ਿਲਕਾ ਤੋਂ ਲੈ ਕੇ ਜੰਮੂ ਤੱਕ ਲੋਕ ਰੇਲਵੇ …
Read More »ਚੋਣ ਅਮਲੇ ਦੀ ਪਹਿਲੀ ਰਿਹਰਸਲ ਗੈਰ ਹਾਜਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ- ਐਸ. ਕਰੁਣਾ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਅੱਜ ਜਿਲਾ ਫਾਜਿਲਕਾ ਵਿਚ ਤੈਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਅਬੋਹਰ, ਫਾਜਿਲਕਾ ਤੇ ਜਲਾਲਾਬਾਦ ਵਿਖੇ ਕਰਵਾਈ ਗਈ। ਇਹ ਜਾਣਕਾਰੀ ਜਿਲਾ ਚੋਣ ਅਫਸਰ ਸ੍ਰੀ ਐਸ. ਕਰੁਣਾ ਰਾਜੂ ਆਈ.ਏ.ਐਸ. ਨੇ ਦਿੱਤੀ। ਉਨਾਂ ਦੱਸਿਆ ਕਿ ਪਹਿਲੀ ਰਿਹਰਸਲ ਮੋਕੇ ਜਿਹੜੇ ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ ਪਾਏ ਗਏ ਹਨ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਉਨਾਂ …
Read More »ਡਾਕਟਰ ਬਣਕੇ ਸੇਵਾ ਕੀਤੀ, ਰਾਜਨੀਤੀ ਵਿੱਚ ਵੀ ਲੋਕਾਂ ਦੀ ਸੇਵਾ ਹੀ ਕਰਾਂਗਾ – ਡਾ. ਜੱਸੀ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਰਾਜਨੀਤੀ ਅਤੇ ਪੈਸਾ ਦੋਵੇ ਨਾਲ-ਨਾਲ ਚਲਾਉਣੇ ਬਹੁਤ ਹੀ ਅੋਖਾ ਕੰਮ ਹੈ, ਪਰ ਫਾਜਿਲਕਾ ਦੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪੰਜਾਬ ਪ੍ਰਦੇਸ ਡਾਕਟਰ ਸੈਲ ਦੇ ਉਪ ਚੇਅਰਮੈਨ ਡਾ. ਯੱਸ਼ਪਾਲ ਸਿੰਘ ਜੱਸੀ ਲਈ ਇਹ ਬਿਲਕੁੱਲ ਵੀ ਅੋਖਾ ਨਹੀ। ਡਾ. ਯੱਸਪਾਲ ਸਿੰਘ ਜੱਸੀ ਇੱਕ ਸੁਝਵਾਨ ਡਾਕਟਰ ਹੌਣ ਦੇ ਨਾਲ-ਨਾਲ ਇੱਕ ਉਘੇ ਰਾਜਨੀਤੀਕ ਵੀ ਹਨ। ਸਾਡੇ …
Read More »ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਵਿੱਚ ਸਪੋਰਟਸ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਓਵਰਆਲ ਚੈਂਮਪਿਅਨਸ਼ਿਪ ਟਰਾਫੀ 2012-13 ਅਤੇ 49,000 ਨਕਦ ਨਾਲ ਸਨਮਾਨਿਤ ਖਿਡਾਰੀਆਂ (ਪੁਰਸ਼ ਅਤੇ ਇਸਤਰੀਆਂ) ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਤੋਂ ਇਲਾਵਾ ਕਾਲਜ ਨੇ ਏ-ਡਵੀਜ਼ਨ ਕੈਟਾਗਰੀ ਵਿੱਚ 26,428 ਅੰਕਾ ਨਾਲ ਜਿੱਤ ਪ੍ਰਾਪਤ ਕੀਤੀ, ਜੋ ਕਿ ਲਗਾਤਾਰ ਤੀਸਰੀ ਜਿੱਤ ਹੈ।ਅਕੈਡਮਿਕ ਸਾਲ 2013-14 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ …
Read More »ਬੀਬੀ ਹਰਸਿਮਰਤ ਕੌਰ, ਬਿਕਰਮ ਸਿੰਘ, ਗੁਰਦਾਸ ਸਿੰਘ ਤੇ ਹੋਰਨਾਂ ਵੱਲੋਂ ਨਾਮਜ਼ਦਗੀਆਂ ਦਾਖਲ
ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਉਮੀਦਵਾਰ ਅਤੇ ਮੌਜੂਦਾ ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸੀਟ ਤੋ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ ਤੇ ਉਨਾਂ ਦੇ ਨਾਲ ਸੀਐਮ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਸੰਸਦ ਬਲਵਿੰਦਰ ਸਿੰਘ ਭੂੰਦੜ ਅਤੇ ਬਿਕਰਮਜੀਤ …
Read More »ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਲੈਪਟਾਪ, ਨੈੱਟ ਬੁੱਕ ਤੇ ਟੈਬਲੇੱਟ ਦਿੱਤੇ
ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਬਾਬਾ ਫ਼ਰੀਦ ਸੀਨੀਅਰ ਸੰਕੈਡਰੀ ਸਕੂਲ ਵਲੋਂ 4 ਜਨਵਰੀ, 2014 ਨੂੰ ਕਰਵਾਏ ਗਏ ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਇਨਾਮ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ।ਉਨਾਂ ਨੇ ਦੱਸਿਆ …
Read More »
Punjab Post Daily Online Newspaper & Print Media