Wednesday, November 25, 2026

Daily Archives: May 1, 2015

ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਦੀ ਯਾਤਰਾ ‘ਤੇ ਗਏ ਜੰਡਿਆਲਾ ਵਾਸ ਰਾਜੀ ਖੁਸ਼ੀ ਪਰਤੇ

ਜੰਡਿਆਲਾ ਗੁਰੁ, 1 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਦੀ ਯਾਤਰਾ ‘ਤੇ ਜੰਡਿਆਲਾ, ਬਟਾਲਾ, ਫਗਵਾੜਾ, ਤੇ ਹੁਸ਼ਿਆਰਪੁਰ ਤੋਂ ਗਏ ਜਥੇ ਦੇ ਮੈਂਬਰਾਂ ਨੇ, ਨੇਪਾਲ ਵਿੱਚ ਆਏ ਭਾਰੀ ਤੂਫਾਨ ਤੋਂ ਬਚ ਕੇ ਵਾਪਸ ਪੁੱਜਣ ‘ਤੇ ਆਪਣੀ ਹੱਡ ਬੀਤੀ ਸੁਣਾਈ ਹੈ।ਜਥੇ ਵਿੱਚ ਸ਼ਾਮਿਲ ਜੰਡਿਆਲਾ ਗੁਰੂ ਤੋਂ ਗਏ ਮਨਮੋਹਨ ਸਿੰਘ ਨੇ ਦੱਸਿਆ ਕਿ 25 ਅਪ੍ਰੈਲ ਜਿਸ ਦਿਨ ਤੂਫਾਨ ਆਇਆ …

Read More »

ਦਿੱਲੀ ਪਬਲਿਕ ਸਕੂਲ ਦੇ ਮੈਦਾਨ ‘ ਹੋਇਆ ਚਾਰ ਦਿਨਾ ਚੌਥਾ ਟੀ-10 ਕ੍ਰਿਕਟ ਇੰਟਰ ਸਕੂਲ ਮੈਚ

ਖਾਲਸਾ ਕਾਲਜ ਦਾ ਸਿਮਰਨ ‘ਮੈਨ ਆਫ ਦੀ ਸੀਰੀਜ਼’ ਤੇ ਡੀ.ਪੀ.ਐਸ. ਦਾ ਜਸਮੀਤ ‘ਸ਼ਰੇਸ਼ਠ ਬੱਲੇਬਾਜ’ ਰਿਹਾ ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਮੈਦਾਨ ਵਿਚ ਚਾਰ ਦਿਨਾਂ ਟੀ-10 ਇੰਟਰ ਸਕੂਲ ਕ੍ਰਿਕਟ ਟੂਰਨਾਂਮੈਟ ਖੇਡਿਆ ਗਿਆ ਮਹਾਨਗਰ ਸਕੂਲਾਂ ਦੀਆਂ 10-ਟੀਮ ਜਿਨ੍ਹਾਂ ਵਿਚ ਜੀ.ਡੀ. ਗੋਇਨਕਾ ਪਬਲਿਕ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸੀ.ਐਸ.ਡੀ ਸੀ. ਸੈਕ. ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਲਤਾਨਵਿੰਡ ਰੋਡ, …

Read More »

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਂਸਲਰ ਡਿੰਪਲ ਚੱਡਾ ਨੇ ਲਗਾਇਆ ਵਿਸ਼ਾਲ ਜਨਤਾ ਦਰਬਾਰ

ਨਵੀਂ ਦਿੱਲੀ, 1 ਮਈ (ਅੰਮ੍ਰਿਤ ਲਾਲ ਮੰਨਣ) – ਵਾਰਡ ਨੰ. 115 ਖੇਤਰ ਵਿਖੇ ਕੌਂਸਲਰ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਨੇਤਾ ਸ਼੍ਰੀ ਡਿੰਪਲ ਚੱਡਾ ਵੱਲੋਂ ਸੀ ਬਲਾਕ ਕਮਯੂਨਿਟੀ ਸੈਂਟਰ ਵਿਖੇ ਵਿਸ਼ਾਲ ਜਨਤਾ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਵਾਰਡ ਨਿਵਾਸੀ, ਆਰ ਡਬਲਿਊ ਏ, ਸਮਾਜਿਕ ਅਤੇ ਧਾਰਮਿਕ ਅਦਾਰਿਆਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਮਸਿਆਵਾਂ ਦਾ ਤੁਰੰਤ ਹਲ ਕੱਢਣ ਲਈ ਬੁਲਾਇਆ …

Read More »

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੇ ਦਿੱਲੀ ਕਮੇਟੀ ਦੇ ਲੰਗਰ ਕੈਂਪ ਦਾ ਲਿਆ ਜਾਇਜ਼ਾ

ਨਵੀਂ ਦਿੱਲੀ, 1 ਮਈ (ਅੰਮ੍ਰਿਤ ਲਾਲ ਮੰਨਣ) – ਨੇਪਾਲ ਦੇ ਖੋਖਣਾ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਲੰਗਰ ਕੈਂਪ ਦਾ ਜਾਇਜ਼ਾ ਅੱਜ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੇਪਾਲ ਦੀ ਯੂਨਾਇਟਿਡ ਕਮਿਯੂਨਿਸਟ ਪਾਰਟੀ ਦੇ ਸੀਨੀਅਰ ਆਗੂ ਪੁਸ਼ਪ ਕੁਮਾਰ ਦਹਿਲ (ਪ੍ਰਚੰਡ) ਨੇ ਲੈਂਦੇ ਹੋਏ ਸਿੱਖਾਂ ਵੱਲੋਂ ਜਲਜਲੇ ਦੇ ਸ਼ਿਕਾਰ ਨੇਪਾਲੀ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ …

Read More »

ਪਾਕਿਸਤਾਨ ਦੇ ਗੁਰੂਧਾਮਾਂ ਦੀ ਬੇਹਤਰੀ ਲਈ ਦਿੱਲੀ ਕਮੇਟੀ ਕਰੇਗੀ ਪੂਰਣ ਸਹਿਯੋਗ – ਜੀ.ਕੇ

ਆਪਣੇ ਬੱਜਰ ਗੁਨਾਹਾਂ ਨੂੰ ਛੁਪਾਉਣ ਲਈ ਕਾਰ ਸੇਵਾ ਨੂੰ ਢਾਲ ਵੱਜੋਂ ਵਰਤਦੇ ਨੇ ਸਰਨਾ ਭਰਾ – ਸਿਰਸਾ ਨਵੀਂ ਦਿੱਲੀ, 1 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਦੋ ਦਿਨ ਦੇ ਪਾਕਿਸਤਾਨ ਦੌਰੇ ਨੂੰ ਸਫਲ ਦੱਸਦੇ ਹੋਏ ਇਸ ਬਾਰੇ ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ …

Read More »

ਕਹਾਣੀਕਾਰ ਦੀਪ ਦਵਿੰਦਰ ਸਿੰਘ ਡੀ.ਡੀ ਪੰਜਾਬੀ ਤੋਂ ਰੂਬਰੂ ਹੋਣਗੇ 3 ਮਈ ਨੂੰ

ਅੰਮ੍ਰਿਤਸਰ, 1 ਮਈ (ਗੁਰਪ੍ਰੀਤ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹਰ ਰੋਜ਼ ਪ੍ਰਸਾਰਿਤ ਹੋਣ ਵਾਲੇ ਚਰਚਿਤ ਪ੍ਰੋਗਰਾਮ ‘ਨਾਲੇ ਗੱਲਾਂ ਨਾਲੇ ਗੀਤ’ ਵਿੱਚ 3 ਮਈ ਐਤਵਾਰ ਸਵੇਰੇ 8:30 ਮਿੰਟ ਤੋਂ 9:00 ਵਜੇ ਤੱਕ ਦਰਸ਼ਕਾਂ ਦੇ ਰੂਬਰੂ ਹੋਣਗੇ।ਦਲਜੀਤ ਸਿੰਘ ਸੰਧੂ ਦੀ ਨਿਰਦੇਸ਼ਨਾਂ ਵਿੱਚ ਸਿੱਧੇ ਪ੍ਰਸਾਰਨ ਰਾਹੀਂ ਪੇਸ਼ …

Read More »

ਵਿਸ਼ਵ ਐਥਲੈਟਿਕਸ ਦਿਵਸ ਨੂੰ ਸਮਰਪਿਤ ਮਿੰਨੀ ਮੈਰਾਥਨ ਦਾ ਆਯੋਜਨ

ਐਨਮ ਸੰਧੂ, ਅਮਰਜੀਤ, ਰਜੇਸ਼ ਤੇ ਅਰਸ਼ਦੀਪ ਸੰਧੂ ਨੇ ਜਿੱਤਿਆ ਸੋਨਾ ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਵਿਸ਼ਵ ਐਥਲੈਟਿਕਸ ਦਿਵਸ ਦੇ ਸ਼ੁਭ ਅਵਸਰ ‘ਤੇ ਨਾਮਵਰ ਖੇਡ ਸੰਸਥਾ ਹਰਦੀਪ ਸਿੰਘ ਬਾਕਸਰ ਸਪੋਰਟਸ ਅਕੈਡਮੀ ਤੇ ਉੱਘੀ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮਨ ਵੈਲਫੇਅਰ ਐਸੋਸੀਏਸ਼ਨ ਦੇ ਵਲੋਂ ਸਾਂਝੇ ਤੋਰ ਤੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ ਤੇ ਨਾਮਵਰ ਖੇਡ ਪ੍ਰਮੋਟਰ ਉਪਕਾਰ ਸਿੰਘ ਸੰਧੂ ਬਿੱਲਾ ਦੀ …

Read More »

ਡੀ.ਏ.ਵੀ ਪਬਲਿਕ ਸਕੂਲ ਜਿਮਨਾਸਟਿਕ ਵਿੱਚ ਚਮਕਿਆ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ 30ਵੀਂ ਸਬ ਜੂਨੀਅਰ ਚੈਂਪੀਅਨਸ਼ਿਪ ਵਿੱਚ ਉਚੇ ਸਥਾਨ ਪ੍ਰਾਪਤ ਕੀਤੇ । ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਨੇ ਇਹ ਪ੍ਰਤੀਯੋਗਤਾ ਆਯੋਜਿਤ ਕੀਤੀ ਸੀ । ਚੌਥੀ ਸ਼ ਜੀ ਜਮਾਤ ਦੇ ਧਨੇਸ਼ ਕੁਮਾਰ ਨੇ ਪਾਮਲ ਕੈਟਾਗਿਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਛੇਵੀਂ ਸ਼ ਜੀ ਜਮਾਤ ਦੇ ਜਾਨਵ ਅਰੋੜਾ ਨੇ ਜਿਮਨਾਸਟਿਕ ਦੀਆਂ ਫ਼ਰਸ਼ੀਂ …

Read More »

ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਦੀ ਵਿਦਿਆਰਥਣ ਦੀ ਐਚ. ਕੇ ਕਲਾਰਕ ਇਨ ਵਿਵਿੱਚ ਪਲੇਸਮੈਂਟ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸ’ਗੂ) ੁ ਸ਼ਹਿਰ ਵਿਚ ਅਤਿ ਆਧੁਨਿਕ ਅਤੇ ਆਰਾਮਦਾਇਕ ਸਹੂਲਤਾਂ ਲਈ ਖਿੱਚ ਦਾ ਕੇਂਦਰ ਮੰਨੇ ਜਾਣ ਵਾਲੇ ਐਚ. ਕੇ ਕਲਾਰਕ ਇਨ ਵਲੋ ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਐਚ. ਕੇ ਕਲਾਰਕ ਇਨ ਹੋਟਲ ਇੰਡਸਟਰੀ ਵਿਚ ਇਕ ਨਾਮੀ ਗਰੁਪ ਹੈ ਜੋ 15 ਸਟੇਟਾਂ ਵਿਚ 51 ਸ਼ਾਖਾਵਾਂ ਖੋਲ ਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਨੇੇ ਬੈਚਲਰ ਆਫ ਡਿਜ਼ਾਇਨ ਤੀਜੇ ਸਮੈਸਟਰ ਮਾਰੀਆਂ ਮੱਲਾਂ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬੈਚਲਰ ਆਫ ਡਿਜ਼ਾਇਨ ਤੀਜੇ ਸਮੈਸਟਰ ਦੀਆਂ ਵਿਦਿਆਰਥਣਾ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪਹਿਲੀਆਂ ਦਸ ਪੁਜ਼ੀਸ਼ਨਾ ਵਿਚੋਂ ਉੱਤਮ ਪੰਜ ਪੁਜ਼ੀਸ਼ਨਾ ਹਾਸਿਲ ਕਰਨ ਤੇ ਕਾਲਜ ਮਾਣ ਮਹਿਸੂਸ ਕਰ ਰਿਹਾ ਹੈ। ਉਰਜਿਤਾ ਨੇ 902/1000 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਕਾਜ਼ਲ ਨੇ 878/1000 ਅੰਕ ਪ੍ਰਾਪਤ ਕਰਕੇ ਦੂਸਰਾ …

Read More »