Wednesday, November 25, 2026

Monthly Archives: May 2016

ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਤਹਿਤ ਸਰਕਲ ਪੱਧਰੀ ਵਰਕਸ਼ਾਪਾਂ ਲਗਾਈਆਂ ਗਈਆਂ

ਅਲਗੋਂ ਕੋਠੀ, 7 ਮਈ (ਹਰਦਿਆਲ ਸਿੰਘ ਭੈਣੀ) – ਸ੍ਰੀ ਮੀਨਾ ਕੁਮਾਰੀ, ਬਾਲ ਵਿਕਾਸ ਪ੍ਰੋਜੈਕਟ ਅਫਸਰ ਭਿੱਖੀਵਿੰਡ (ਤਰਨ ਤਾਰਨ) ਅਤੇ ਸz. ਸੁਖਦੀਪ ਸਿੰਘ ਬਾਜਵਾ ਸੀ. ਸਹਾਇਕ ਦਫਤਰ ਸੀ.ਡੀ.ਪੀ.ਓ ਭਿੱਖੀਵਿੰਡ ਵੱਲੋਂ ਭਾਰਤ ਸਰਕਾਰ ਅਤੇ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਤਹਿਤ ਬਲਾਕ ਅਧੀਨ ਆਉਂਦੇ ਪਿੰਡ ਅਲਗੋਂ ਕੋਠੀ, ਪਿੰਡ ਦਿਆਲਪੁਰਾ ਵਿਖੇ ਵੱਖ-ਵੱਖ ਸਰਕਲ ਪੱਧਰੀ ਵਰਕਸ਼ਾਪਾਂ ਤੇ ਕੈਂਪਾਂ ਦਾ ਆਯੋਜਨ ਕੀਤਾ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 8 ਮਈ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ‘ਚ ਸੁਰਖਿਆ ਫੋਰਸ ਦੇ ਜਵਾਨਾਂ ਨੇ 3 ਅੱਤਵਾਦੀ ਕੀਤੇ ਢੇਰ। ▶ ਕਸ਼ਮੀਰ ਵਿੱਚ ਫੌਜੀ ਵਰਦੀ ਵਿੱਚ ਘੁੰਮ ਰਹੇ ਹਨ ਅੱਤਵਾਦੀ, ਮਿਲੀ ਵੀਡੀਓ ਤੋਂ ਹੋਇਆ ਖੁਲਾਸਾ। ▶ ਸੋਕੇ ਦੀ ਸਥਿਤੀ ਨਾਲ ਨਿਪਟਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ …

Read More »

ਮੁੱਖ ਮੁਨਸ਼ੀ ਜਸਪਾਲ ਸਿੰਘ ਨੇ ਪੁਲਿਸ ਚੌਂਕੀ ਸਭਰਾ ਦਾ ਚਾਰਜ ਸੰਭਾਲਿਆ

ਸਭਰਾ, 6 ਮਈ (ਰਣਜੀਤ ਸਿੰਘ ਮਾਹਲਾ)- ਪਿੰਡ ਸਭਰਾ ਵਿਖੇ ਪੁਲਿਸ ਚੌਂਕੀ ਦੇ ਜਸਪਾਲ ਸਿੰਘ ਨੇ ਮੁੱਖ ਮੁਨਸ਼ੀ ਦਾ ਅਹੁਦਾ ਸੰਭਾਲਿਆ।ਇਸ ਮੌਕੇ ਤੇ ਮੁੱਖ ਮੁਨਸ਼ੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਭਰਾ ਚੌਂਕੀ ਵਿੱਚ ਆਏ ਹਰ ਇੱਕ ਵਿਅਕਤੀ ਨੂੰ ਇਨਸਾਫ ਅਤੇ ਸਤਿਕਾਰ ਦਿੱਤਾ ਜਾਵੇਗਾ ਤੇ ਲੁੱਟਾ ਖੋਹਾ ਵਰਗੀਆਂ ਵਰਦਾਤਾ ਨੂੰ ਕੰਟਰੋਲ ਕਰਨ ਲਈ ਗਸ਼ਤ ਤੇਜ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਨਸ਼ੇ ਦੀ …

Read More »

ਡਾ. ਸਰਨਾ ਦੀ ਸੰਪਾਦਤ ਪੁਸਤਕ ‘1947 ਘੱਲੂਘਾਰੇ ਦੀ ਕਵਿਤਾ’ ਲੋਕ-ਅਰਪਣ

ਅੰਮ੍ਰਿਤਸਰ, 6 ਮਈ (ਗੁਰਪ੍ਰੀਤ ਸਿੰਘ) – ਪ੍ਰਸਿੱਧ ਲੇਖਕ ਡਾ. ਜਸਬੀਰ ਸਿੰਘ ਸਰਨਾ ਦੁਆਰਾ ਸੰਪਾਦਤ ਕੀਤੀ ਗਈ ਪੁਸਤਕ ‘1947 ਘੱਲੂਘਾਰੇ ਦੀ ਕਵਿਤਾ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਲੋਕ-ਅਰਪਣ ਕੀਤੀ ਗਈ।ਇਸ ਮੌਕੇ ਗੱਲ ਕਰਦਿਆਂ ਸ. ਬੇਦੀ ਨੇ ਕਿਹਾ ਕਿ ਡਾ. ਜਸਬੀਰ ਸਿੰਘ ਸਰਨਾ ਨੇ ਹੁਣ ਤੱਕ ਅਨੇਕਾਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ।ਉਨ੍ਹਾਂ ਕਿਹਾ ਕਿ …

Read More »

ਜਾਵਾ ਨੇ ‘ਦ ਇਨਲਾਈਟਿੰਗ ਵਿਜ਼ਡਮ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ’ ਪੁਸਤਕ ਦਾ ਸੈਟ ਭੇਟ ਕੀਤਾ

ਅੰਮ੍ਰਿਤਸਰ, 6 ਮਈ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸ. ਦਿਲਜੀਤ ਸਿੰਘ ਜਾਵਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਕੀਤਾ ਗਿਆ ਟੀਕਾ ‘ਦ ਇਨਲਾਈਟਿੰਗ ਵਿਜਡਮ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ’ ਭੇਟ ਕੀਤਾ, ਜਿਸ ਦੇ ਸੱਤ ਭਾਗ ਹਨ।ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਸ. ਦਿਲਜੀਤ ਸਿੰਘ ਜਾਵਾ ਨੂੰ ਸਿਰੋਪਾਓ ਦੇ ਕੇ …

Read More »

 ਮੰਗਰੋੜ ਤੇ ਮੱਲਾਂਵਾਲਾ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣੇ ਦੁੱਖਦਾਈ -ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 6 ਮਈ (ਗੁਰਪ੍ਰੀਤ ਸਿੰਘ) – ਜ਼ਿਲ੍ਹਾ ਰੂਪਨਗਰ ਦੇ ਪਿੰਡ ਮੰਗਰੋੜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਤੇ ਮੱਲਾਂਵਾਲਾ ਨੇੜੇ ਬਸਤੀ ਗਰੀਬ ਸਿੰਘ ਵਾਲੀ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋਣਾ ਦੁੱਖਦਾਈ ਤੇ ਬਹੁਤ ਹੀ ਮੰਦਭਾਗਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ …

Read More »

ਫੌਜ ਦੇ ਸ਼ਹੀਦ ਜਵਾਨ ਦੀ ਯਾਦਗਾਰ ਢਾਹੁਣ ਦੀ ਸਾਬਕਾ ਸੈਨਿਕ ਹੈਲਥ ਕਲੱਬ ਵੱਲੋ ਕਰੜੀ ਨਿੰਦਾ

ਸਭਰਾ, 5 ਮਈ (ਰਣਜੀਤ ਸਿੰਘ ਮਾਹਲਾ)- ਪਿੰਡ ਸਭਰਾ ਵਿਖੇ ਸਾਬਕਾ ਸੈਨਿਕ ਹੈਲਥ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਸੱਜਣ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਸੱਜਣ ਸਿੰਘ ਨੇ ਫੌਜ ਦੇ ਸ਼ਹੀਦ ਜਵਾਨ ਦੀ ਯਾਦਗਾਰ ਢਾਹੁਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਕਿਹਾ ਪਿੰਡ ਕੋਟ ਧਰਮ ਚੰਦ ਕਲਾ ਜਿਲ੍ਹਾ ਤਰਨ ਤਾਰਨ ਵਿਖੇ ਕੁਝ ਸਿਰ …

Read More »

ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਪੱਟੀ, 5 ਮਈ (ਰਣਜੀਤ ਸਿੰਘ ਮਾਹਲਾ)- ਸਾਹਿਬ ਸਿੰਘ ਵਾਸੀ ਪਿੰਡ ਆਸਲ ਜੋ ਕਿ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਅੱਠ ਬੱਚਿਆ ਦਾ ਬਾਪ ਹੈ।ਅੱਠ ਬੱਚਿਆ ਵਿੱਚ ਪੰਜ ਬੇਟੀਆਂ ਤੇ ਤਿੰਨ ਬੇਟੇ ਹਨ। 2011 ਵਿੱਚ ਇਸ ਦੀ ਪਤਨੀ ਲੰਬੇ ਸਮੇ ਤਂੋ ਬਿਮਾਰੀ ਦੇ ਚਲਦਿਆਂ ਇਹਨਾ ਦਾ ਸਾਥ ਸੱਡ ਗਈ, ਪਤਨੀ ਦੀ ਮੌਤ ਤਂੋ ਬਾਅਦ ਸਾਹਿਬ ਸਿੰਘ ਬਿਮਾਰ ਪੈ ਗਿਆ।ਘਰ …

Read More »

ਹਾਈ ਸਕੂਲ ਚੰਨਣਕੇ ਨੇ ਵਿਸ਼ਵ ਵੈਟਰਨਰੀ ਦਿਵਸ ਮਨਾਇਆ

ਚੌਂਕ ਮਹਿਤਾ, 6 ਮਈ (ਜੋਗਿੰਦਰ ਸਿੰਘ ਮਾਣਾ)- ਡੀ.ਜੀ.ਐਸ.ਈ. ਸਰਬ ਸਿੱਖਿਆ ਅਭਿਆਨ ਅਥਾਰਟੀ ਦੇ ਹੁਕਮਾਂ ਤੇ ਜਿਲਾ ਸਿੱਖਿਆ ਅਫਸਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਪਿੰਡ ਚੰਨਣਕੇ ਦੇ ਸਰਕਾਰੀ ਹਾਈ ਸਕੂਲ ਵਿਖੇ 30 ਅਪ੍ਰੈਲ ਨੂੰ ਡਾਇਰੈਕਟਰ ਪਸ਼ੂ ਪਾਲਣ ਵਿਭਾਗ,ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਵਿਸ਼ਵ ਵੈਟਰਨਰੀ ਦਿਵਸ ਮਨਾਇਆ ਗਿਆ।ਉੋਘੇ ਸਮਾਜ ਸੇਵਕ ਤੇ ਇਸ ਸਕੂਲ ਦੇ ਹੈਡ ਮਾਸਟਰ ਨਰਿੰਦਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ …

Read More »

ਪੱਤਰਕਾਰ ਨਾਲ ਦੁਰਵਿਹਾਰ ਦੀ ਫੀਲਡ ਪੱਤਰਕਾਰ ਐਸੋਸੀਏਸ਼ਨ ਵੱਲੋ ਸਖਤ ਨਿੰਦਾ

ਚੌਂਕ ਮਹਿਤਾ, 6 ਮਈ (ਜੋਗਿੰਦਰ ਸਿੰਘ ਮਾਣਾ)- ਫੀਲਡ ਪੱਤਰਕਾਰ ਅੇਸ਼ੋਸੀਏਸ਼ਨ ਬਾਬਾ ਬਕਾਲਾ ਦੀ ਇਕਾਈ ਸਰਕਲ ਮਹਿਤਾ ਵੱਲੋ ਬੀਤੇ ਦਿਨੀ ਕਸਬਾ ਚੌਂਕ ਮਹਿਤਾ ਦੇ ਪੱਤਰਕਾਰ ਨਾਲ ਚੌਂਕ ਮਹਿਤਾ ਦੇ ਸਰਪੰਚ ਅਤੇ ਉਸ ਦੇ ਭਰਾ ਕੁਲਦੀਪ ਸਿੰਘ (ਸੇਵਾ ਮੁਕਤ ਗਿਰਦਾਵਰ) ਵੱਲੋਂ ਕੀਤੇ ਦੁਰ-ਵਿਵਹਾਰ ਅਤੇ ਪੱਤਰਕਾਰਤਾ ਵਿਰੁੱਧ ਕੀਤੀ ਗਲਤ ਦੂਸ਼ਣਬਾਜੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ।ਇਸ ਸ਼ਰਮਨਾਕ ਘਟਨਾ ਦੇ ਜਿੰਮੇਵਾਰ ਉਕਤ ਵਿਅਕਤੀਆਂ …

Read More »