Wednesday, November 25, 2026

Daily Archives: March 24, 2017

ਸੇਵਾ ਭਾਰਤੀ ਨੇ ਪ੍ਰਭਾਤ ਫੇਰੀ ਕੱਢ ਕੇ ਸ਼ਹੀਦਾਂ ਨੂੰ ਕੀਤਾ ਯਾਦ

ਫਾਜ਼ਿਲਕਾ, 23 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ): ਸੇਵਾ ਭਾਰਤੀ ਫਾਜ਼ਿਲਕਾ ਨੇ ਪ੍ਰਧਾਨ ਸੰਦੀਪ ਸਚਦੇਵਾ ਦੀ ਅਗਵਾਈ ਵਿਚ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਭਾਤ ਫੇਰੀ ਕੱਢ ਕੇ ਸ਼ਹੀਦਾਂ ਨੂੰ ਯਾਦ ਕੀਤਾ। ਜਾਣਕਾਰੀ ਦਿੰਦੇ ਹੋਏ ਸੇਵਾ ਭਾਰਤੀ ਦੇ ਜਨਰਲ ਸਕੱਤਰ ਰਮਨਦੀਪ ਸੇਤੀਆ ਨੇ ਦੱਸਿਆ ਕਿ ਇਸ ਮੌਕੇ ਸੇਵਾ ਭਾਰਤੀ ਦੇ ਮੈਂਬਰ, ਬਾਲ ਸੰਸਕਾਰ ਕੇਂਦਰ ਪਿੰਡ ਸੁਰੇਸ਼ਵਾਲਾ …

Read More »

ਰਾਸ਼ਟਰੀ ਏਕਤਾ ਕੈਂਪ ਦਾ ਚੌਥਾ ਦਿਨ ਸ਼ਹੀਦਾਂ ਨੂੰ ਸਮਰਪਿਤ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) –  ਸ੍ਰ. (ਪੰਜਾਬ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ੍ਰੀ ਸੈਮਸਨ ਮਸੀਹ ਜੀ ਦੀ ਅਗਵਾਨੀ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਮਿਤੀ 20 ਮਾਰਚ 2017 ਤੋਂ 24 ਮਾਰਚ 2017 ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ …

Read More »

14 ਰਾਜਾਂ ਦੇ 250 ਨੌਜਵਾਨਾਂ ਵੱਲੋਂ ਜ਼ਲਿਆਂ ਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਨਹਿਰੂ ਯੁਵਾ ਕਂੇਦਰ (ਪੰਜਾਬ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ੍ਰੀ ਸੈਮਸਨ ਮਸੀਹ ਜੀ ਦੀ ਅਗਵਾਨੀ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਮਿਤੀ 20.03.2017 ਤੋਂ 24.03.2017 ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਝਾਰਖੰਡ, ਤਾਮਿਲਨਾਡੂ, …

Read More »

ਪੱਖੋਕੇ ਸਕੂਲ ’ਚ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ’ਚ ਪੱਖੋਕੇ ਸਕੂਲ ’ਚ ਸੈਮੀਨਾਰ ’ਚ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਾਇਆ ਗਿਆ। ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸ੍ਰੀ ਬਲਦੇਵ ਸਿੰਘ, ਸ੍ਰੀ ਬਾਲ ਕ੍ਰਿਸ਼ਨ …

Read More »

ਜਨਰਲ ਇਜਲਾਸ ਤੋਂ ਪਹਿਲਾ ਸਰਨਾ ਦਲ ਨੂੰ ਵੱਡਾ ਝਟਕਾ

ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾ ਅੱਜ ਸਰਨਾ ਦਲ ਨੂੰ ਵੱਡਾ ਝਟਕਾ ਲਗਿਆ ਜਦ ਕਮੇਟੀ ਚੋਣ ਵਿਚ ਜੇਤੂ ਹੋਏ 7 ਮੈਂਬਰਾਂ ਵਿਚੋਂ 2 ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਨ੍ਹਾਂ ਮੈਂਬਰਾਂ ਵਿਚ ਲਾਜਪਤ ਨਗਰ ਵਾਰਡ ਤੋਂ ਜਤਿੰਦਰ ਸਿੰਘ ਸਾਹਨੀ ਤੇ ਦਿਲਸ਼ਾਦ ਗਾਰਡਨ ਵਾਰਡ ਤੋਂ ਜਿੱਤੇ ਬਲਬੀਰ ਸਿੰਘ ਵਿਵੇਕ …

Read More »

ਸ਼੍ਰੀਨਿਵਾਸ ਪੁਰੀ ਨਾਲੇ ਦੀ ਸਫ਼ਾਈ ਦਾ ਰਾਹ ਹੋਇਆ ਪੱਧਰਾ

ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ)- ਦੱਖਣੀ ਦਿੱਲੀ ਦੀ ਕਾਲੋਨੀ ਸ਼੍ਰੀਨਿਵਾਸ ਪੁਰੀ ਤੋਂ ਲੰਘਦੇ ਨਾਲੇ ਦੀ ਸਫ਼ਾਈ ਦਾ ਆਦੇਸ਼ ਅੱਜ ਦੱਖਣੀ ਦਿੱਲੀ ਨਗਰ ਨਿਗਮ ਦੇ ਉਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ। ਦਰਅਸਲ 21 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਆਪਣੇ ਰਿਹਾਇਸ਼ੀ ਕਾਲੋਨੀ ਦੇ ਨਾਲ ਲਗਦੇ ਨਾਲੇ ’ਚ ਗੰਦਗੀ ਦੇ …

Read More »

ਦਿੱਲੀ ਗੁਰਦੁਆਰਾ ਕਮੇਟੀ ਦਾ ਜਨਰਲ ਇਜਲਾਸ ਅੱਜ

ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ’ਚ ਨਵੇਂ 5 ਅਹੁੱਦੇਦਾਰਾਂ ਅਤੇ  ਅੰਤ੍ਰਿੰਗ ਬੋਰਡ ਦੇ 10 ਮੈਂਬਰਾਂ ਦੀ ਚੋਣ ਸ਼ੁਕਰਵਾਰ 24 ਮਾਰਚ ਨੂੰ ਹੋਵੇਗੀ।26 ਫਰਵਰੀ 2017 ਨੂੰ ਹੋਈਆਂ ਚੋਣਾਂ ਤੋਂ ਬਾਅਦ ਕਮੇਟੀ ਦਾ ਇਹ ਪਹਿਲਾ ਜਨਰਲ ਇਜਲਾਸ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਦਿੱਲੀ …

Read More »

ਸ਼ੇਰਗੜ੍ਹ ਚੀਮਾ ਕਬੱਡੀ ਕੱਪ ਧੂਮ ਧੜੱਕੇ ਨਾਲ ਸਮਾਪਤ

ਸੰਦੌੜ, 23 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬਾਬੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਰਗੜ ਚੀਮਾ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ 6ਵਾਂ ਸਾਨਦਾਰ ਕਬੱਡੀ ਕੱਪ ਧੂਮ ਧੜੱਕੇ ਦੇ ਨਾਲ ਸਮਾਪਤ ਹੋ ਗਿਆ ਜਿਸ ਦਾ ਉਦਘਾਟਨ ਧਾਰਮਿਕ ਸਖਸੀਅਤ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲਿਆਂ ਨੇ ਕੀਤਾ, ਜਦਕਿ ਅੰਤਿਮ ਦਿਨ ਹਲਕਾ …

Read More »

ਕੇਂਦਰੀ ਉਤਪਾਦ ਅਤੇ ਸੇਵਾ ਕਰ ਵਿਭਾਗ ਵੱਲੋਂ ਜੀ.ਐਸ.ਟੀ ਸੰਬੰਧੀ ਮੀਟਿੰਗ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੀ.ਐਸ.ਟੀ ਅਧੀਨ ਰਜਿਸਟ੍ਰੇਸ਼ਨ ਸੰਬੰਧੀ ਕੇਂਦਰੀ ਉਤਪਾਦ ਅਤੇ ਸੇਵਾ ਕਰ ਵਿਭਾਗ ਦੀ ਡਿਵੀਜ਼ਨ ਬਠਿੰਡਾ ਵੱਲੋਂ ਮਾਡਲ ਟਾਊਨ, ਫੇਜ਼-2 ’ਚ ਬਣੇ ਦਫ਼ਤਰ ਵਿਖੇ ਸਹਾਇਕ ਕਮਿਸ਼ਨਰ ਡਾ. ਸੁਖਮਨੀ ਆਈ.ਆਰ.ਐਸ ਵੱਲੋਂ ਬਠਿੰਡਾ ਇੰਡਸਟਰੀਜ਼ ਦੇ ਨੁਮਾਇੰਦਿਆਂ ਅਤੇ ਸੇਵਾ ਕਰਦਾਤਾਵਾਂ ਨਾਲ ਇਕ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਾ. ਸ$7ਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 …

Read More »

‘ਜ਼ਹਿਰੀ ਚੋਗ ਪੁਸਤਕ’ ਸੰਗ੍ਰਿਹ ਕਲਾ ਦਾ ਅਨੋਖਾ ਸੁਮੇਲ ਪੁਸਤਕ ਰਿਲੀਜ਼ ਸਮਾਰੋਹ

ਬਠਿੰਡਾ, 23 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਹਿਰੀ ਚੋਗ ਪੁਸਤਕ ਸੁਖਦਰਸ਼ਨ ਗਰਗ ਅਤੇ ਅਮਰਜੀਤ ਸਿੰਘ ਪੈਂਟਰ ਦੀ ਸਾਂਝੀ ਪੁਸਤਕ ਰੁਬਾਈ ਸੰਗ੍ਰਿਹ ਰਿਲੀਜ਼ ਕੀਤੀ ਗਈ, ਜਿਸ ਵਿਚ 84 ਰੁਬਾਈਆਂ ਦਰਜ ਹਨ।ਸੁਖਦਰਸ਼ਨ ਗਰਗ ਦੁਆਰਾ ਰਚਿਤ ਰੁਬਾਈ ਦੇ ਨਾਲ ਹੀ ਅਮਰਜੀਤ ਸਿੰਘ ਪੇਂਟਰ ਵਲੋਂ ਸਕੈਂਚ ਤਿਆਰ ਕੀਤਾ ਗਿਆ ਹੈ।ਜੋ ਸੰਗ੍ਰਿਹ ਕਲਾ ਦਾ ਇਕ ਅਨੋਖਾ ਸੁਮੇਲ ਹੈ।ਇਹ ਪੁਸਤਕ ਪੰਜਾਬੀ …

Read More »