ਚੰਡੀਗੜ, 12 ਮਾਰਚ (ਪੰਜਾਬ ਪੋਸਟ ਬਿਊਰੋ) ਬੇਮਿਸਲ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਵਿਧਾਨ ਮੰਡਲ ਦਾ ਨੇਤਾ ਚੁਣ ਲਿਆ ਗਿਆ।ਇਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਪੰਜਾਬ ਵਾਈ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਉਨਾਂ ਨੇ ਪੰਜਾਬ ਵਿੱਚ ਸਰਕਾਰ ਬਨਾਉਣ ਦਾ ਪੱਤਰ ਸੌਂਪਿਆ।ਜਿਸ ਉਪਰੰਤ ਗੱਲਬਾਤ ਕਰਦਿਆਂ …
Read More »Daily Archives: March 12, 2017
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜਪਾਲ ਪੰਜਾਬ ਨੂੰ ਸੌਂਪਿਆ ਅਸਤੀਫਾ
ਚੰਡੀਗੜ, 12 ਮਾਰਚ (ਪੰਜਾਬ ਪੋਸਟ ਬਿਊਰੋ) ਚੋਣਾਂ ਵਿੱਚ ਪਾਰਟੀ ਦੀ ਹਾਰ ਉਪਰੰਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵਾਈ.ਪੀ ਸਿੰਘ ਬਦਨੌਰ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਲੇਕਿਨ ਉਹ ਨਵੀ ਸਰਕਾਰ ਦੇ ਗਠਨ ਤੱਕ ਸਰਕਾਰ ਚਲਾਉਣਗੇ।ਅਸਤੀਫਾ ਦੇਣ ਉਪਰੰਤ ਗੱਲਬਾਤ ਕਰਦਿਆਂ ਬਾਦਲ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨਾਂ `ਤੇ ਚੋਣਾਂ ਦੌਰਾਨ …
Read More »ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਾਰ ਕਬੂਲੀ
ਚੰਡੀਗੜ, 12 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਕਬੂਲ ਕਰਦਿਆਂ ਕਿਹਾ ਹੈ ਕਿ ਉਹ ਜਨਤਾ ਦਾ ਫੈਸਲਾ ਕਬੂਲਦੇ ਹਨ, ਕਿਉਂਕਿ ਲੋਕਤੰਤਰ ਵਿੱਚ ਜਿੱਤ ਹਾਰ ਬਣੀ ਆਈ ਹੈ।ਕਾਂਗਰਸ ਪ੍ਰਧਾਨ ਅਤੇ ਪੰਜਾਬ ਦੀ ਵਾਗਡੋਰ ਸੰਭਾਲ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤ ਦੀ ਵਧਾਈ …
Read More »ਭਾਰਤ `ਚ ਔਰਤਾਂ ਨਾਲ ਜਬਰ ਜਿਨਾਹ ਦੇ ਵਧਦੇ ਮਾਮਲੇ ਗੰਭੀਰ
ਬੇਅੰਤ ਸਿੰਘ ਬਾਜਵਾ ਪੂਰੇ ਭਾਰਤ ਅੰਦਰ ਔਰਤ ਸਰੁੱਖਿਅਤ ਨਹੀਂ ਹੈ।ਹਰ ਰੋਜ਼ ਅਖਬਾਰਾਂ ਅਤੇ ਟੀ.ਵੀ ਚੈਨਲਾਂ ਰਾਂਹੀ ਔਰਤ ਤੇ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੀ ਸੁਣਨ ਦੇਖਣ ਨੂੰ ਮਿਲਦੀਆਂ ਹਨ।ਔਰਤਾਂ ਹਰ ਦਿਨ ਖਤਰਨਾਕ ਅਪਰਾਧ ਜਿਵੇਂ ਜਬਰ ਜਨਾਹ, ਜਬਰ ਜਨਾਹ ਦੀ ਕੋਸ਼ਿਸ਼, ਅਗਵਾ, ਦਾਜ ਦੀ ਬਲੀ, ਜਨਤਕਾਂ ਥਾਂਵਾਂ ਤੇ ਅਪਮਾਨਿਤ, ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਜ਼ੁਲਮ, ਆਯਾਤ ਦੇ ਧੰਦੇ ਵਿਚ …
Read More »ਖਾਲਸਈ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ
ਅਵਤਾਰ ਸਿੰਘ ਕੈਂਥ ਗੁਰੂ ਗੋਬਿਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਦੀ ਅੱਗ ਵਿਚੋਂ ਕੱਢ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਤੇ ਯੁੱਧ-ਵਿਦਿਆ ਦੇ ਅਭਿਆਸ ਨੂੰ ਜਾਰੀ ਰੱਖਣ ਲਈ ‘ਹੋਲਾ ਮਹੱਲਾ’ ਮਨਾਉਣ ਦੀ ਰੀਤ ਤੋਰੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਹੋਲਾ ਮਹੁੱਲਾ ਇਕ ਬਨਾਵਟੀ ਹੱਲਾ ਹੁੰਦਾ ਸੀ, ਜਿਸ ਵਿਚ ਪੈਦਲ …
Read More »ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ‘ਹੋਲਾ ਮਹੱਲਾ’
13 ਮਾਰਚ ’ਤੇ ਵਿਸ਼ੇਸ਼ -ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਹੋਲੀ ਦੇ ਪਰੰਪਰਾਗਤ ਭਾਰਤੀ ਤਿਉਹਾਰ ਦੀ ਥਾਂ ਖ਼ਾਲਸਾਈ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ‘ਹੋਲਾ ਮਹੱਲਾ’ ਨਾਲ ਜੋੜਿਆ।‘ਹੋਲਾ ਮਹੱਲਾ’ ਹੋਲੀ ਤੋਂ ਅਗਲੇ ਦਿਨ ਚੇਤ ਵਦੀ 1 ਨੂੰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ।ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ …
Read More »ਸਿੱਖ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰਾਜਨਾਥ ਸਿੰਘ ਤੋਂ ਮੰਗਿਆ ਸਮਾਂ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖ ਕੇ ਲੰਮੇ ਅਰਸੇ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ ਕੀਤੀ ਹੈ। ਉਨ੍ਹਾਂ ਨੇ ਪੱਤਰ ਵਿਚ ਕਿਹਾ ਕਿ ਪਿਛਲੇ 20 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ …
Read More »ਰਿਆੜਕੀ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਵੂਮੈਨ ਦਿਵਸ ਮਨਾਇਆ
ਹਰਚੋਵਾਲ (ਗਰਦਾਸਪੁਰ) 11 ਮਾਰਚ (ਗਗਨਦੀਪ ਸਿੰਘ ਰਿਆੜ) – ਗੁਰਦਾਸਪੁਰ ਤੋਂ ਹਰਚੋਵਾਲ ਰੋਡ ਸਥਿਤ ਆਰ.ਪੀ.ਐਸ ਵਜੋਂ ਜਾਣੇ ਜਾਦੇ ਰਿਆੜਕੀ ਪਬਲਿਕ ਸਕੂਲ ਵਿਖੇ ਵਿਦਿਆਰਾਰਥੀਆ ਵਲੋਂ ਮਹਿਲਾ ਦਿਵਸ ਮਨਾਇਆ ਗਿਆ।ਵਿਦਿਆਰਥੀਆ ਵਲੋਂ ਵਿਸ਼ਵ ਪ੍ਰਸਿੱਧ ਅਤੇ ਨਵੀਆਂ ਪੈੜਾ ਪਾਉਣ ਵਾਲੀਆਂ ਔਰਤਾਂ ਦੇ ਸਬੰਧੀ ਪਰੈਜ਼ਨਟੇਸ਼ਨਜ਼ ਦਿਤੀਆਂ ਗਈਆਂ।ਸਕੂਲੀ ਵਿਦਿਆਰਥੀਆਂ ਲਈੇ ਲੈਕਚਰ ਅਤੇ ਪੋਸਟ ਕਾਰਡ ਮੈਕਿੰਗ ਮੁਕਾਬਲੇ ਵੀ ਕਰਵਾਏ ਗਏ।ਲੈਕਚਰ ਮੁਕਾਬਲਿਆਂ ਵਿਚੋਂ ਗੁਰਲੀਨ ਕੌਰ ਕੋਟ ਖਾਨ ਮੁਹੰਮਦ, ਹਰਮਨ …
Read More »ਵਰਦਾਨ ਸਾਬਤ ਹੋ ਰਿਹਾ ਹੈ ਨਸ਼ੇ ਨਸ਼ਾ ਮੁਕਤੀ ਕੇਂਦਰ
ਫਾਜ਼ਿਲਕਾ 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲੇ ’ਚ ਸਥਾਪਤ ਕੀਤੇ ਗਏ ਨਸ਼ਾ ਮੁਕਤੀ ਕੇਂਦਰ ਨਸ਼ਾ ਛੱਡਣ ਦੇ ਚਾਹਵਾਨ ਨਸ਼ਾ ਕਰਨ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਨਸ਼ਾ ਛੁਡਾਓ ਕੇਂਦਰ ਨਸ਼ੇ ਤੋਂ ਮੁਕਤੀ ਦੁਆਕੇ ਲੋਕਾਂ ਨੂੰ ਖੁਸ਼ਹਾਲ ਜਿੰਦਗੀ ਜਿਉਣ ’ਚ ਮੱਦਦਗਾਰ ਬਣਿਆ ਹੋਇਆ ਹੈ। ਇਸ ਕੇਂਦਰ ਕਾਰਨ ਕਈ ਲੋਕ ਨਸ਼ੇ ਦਾ ਤਿਆਗ ਕਰਕੇ …
Read More »ਸੜਕ ਹਾਦਸੇ ਵਿਚ ਦੋ ਜ਼ਖ਼ਮੀ
ਫਾਜ਼ਿਲਕਾ 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਸ਼ਮਸ਼ਾਬਾਦ ਦੇ ਨੇੜੇ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ ਵਿਚ ਦੋ ਨੋਜ਼ਵਾਨ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਪ੍ਰੀਤ ਸਿੰਘ (17) ਵਾਸੀ ਪਿੰਡ ਰੇਤੇਵਾਲੀ ਭੈਣੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅੱਜ ਸਵੇਰੇ ਲਗਭਗ 10.30 ਵਜੇ ਆਪਣੇ ਚਾਚੇ ਦੇ ਬੇਟੇ ਰਮਨ ਕੁਮਾਰ …
Read More »
Punjab Post Daily Online Newspaper & Print Media