Wednesday, November 25, 2026

Monthly Archives: August 2017

ਗੁ. ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ‘ਸਾਚਾ ਗੁਰੂ ਲਾਧੋ ਰੇ’ ਸਾਲਾਨਾ ਜੋੜ ਮੇਲਾ ਮਨਾਇਆ

ਬਾਬਾ ਬਕਾਲਾ ਸਾਹਿਬ, 7 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਰੱਖੜ ਪੁੰਨਿਆ ਮੌਕੇ ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ‘ਸਾਚਾ ਗੁਰੂ ਲਾਧੋ ਰੇ’ ਨੂੰ ਸਮਰਪਿਤ ਬੀਤੇ ਕੱਲ੍ਹ ਤੋਂ ਆਰੰਭ ਹੋਏ ਇਸ ਜੋੜ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ …

Read More »

ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੇ ਡੇਅਰੀ ਵਿਕਾਸ ਦੇ ਅਹੁੱਦੇ ਦਾ ਚਾਰਜ ਸੰਭਾਲਿਆ

ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ)   ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੇ ਡੇਅਰੀ ਵਿਕਾਸ ਦਫ਼ਤਰ ਵਿਖੇ ਆਪਣੇ ਅਹੁੱਦੇ ਦਾ ਚਾਰਜ ਸੰਭਾਲ ਲਿਆ ਹੈ।ਡੇਅਰੀ ਵਿਕਾਸ ਵਿਭਾਗ ਪੰਜਾਬ ਚੰਡੀਗੜ ਦੇ ਹੁਕਮ ਅਨੁਸਾਰ ਉਨਾਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਫ਼ਤਰ ਪਠਾਨਕੋਟ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।ਇਸ ਤੋਂ ਇਲਾਵਾਂ ਉਨਾਂ ਕੋਲ ਗੁਰਦਾਸਪੁਰ ਦਾ ਵਾਧੂ ਚਾਰਜ਼ ਵੀ ਹੈ।

Read More »

ਸ਼ਹੀਦਾਂ ਨੂੰ ਸਮਰਪਿਤ 100 ਫੁੱਟ ੳੁੱਚਾ ਕੌਮੀ ਝੰਡਾ 9 ਅਗਸਤ ਨੂੰ ਲਹਿਰਾਇਆ ਜਾਵੇਗਾ

ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ)  ਜਨ-ਕਲਿਆਣ ਸੋਸਾਇਟੀ ਪਠਾਨਕੋਟ (ਰਜਿ.) ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ 100 ਫੁੱਟ ੳੁੱਚਾ ਕੌਮੀ ਝੰਡਾ ਲਗਾਇਆ ਗਿਆ ਹੈ।ਇਹ ਤਿਰੰਗਾ 9 ਅਗਸਤ ਨੂੰ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਲਹਿਰਾਇਆ ਜਾਵੇਗਾ। ਇਹ ਪ੍ਰਗਟਾਵਾ ਜਨ ਕਲਿਆਣ ਸੋਸਾਇਟੀ ਪਠਾਨਕੋਟ ਦੇ ਪ੍ਰਧਾਨ ਵਿਨੋਦ ਮਹਾਜਨ ਅਤੇ ਸਕੱਤਰ ਯਸ਼ ਪਾਲ ਨੇ ਸਾਂਝੇ ਤੌਰ …

Read More »

ਪੰਜਾਬ ਸਰਕਾਰ ਪੱਤਰਕਾਰਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ – ਹਲਕਾ ਵਿਧਾਇਕ ਡੈਨੀ

ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨਾਲ ਪੱਤਰਕਾਰ ਭਾਈਚਾਰੇ ਵਿਚ ਇਕ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ।ਪੱਤਰਕਾਰ ਵੀਰਾਂ ਨੇ ਇਲਾਕੇ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਵਿਧਾਇਕ ਡੈਨੀ ਨੂੰ ਜਾਣੂ ਕਰਵਾਇਆ। ਜਿਸ ਉਪਰੰਤ ਵਿਧਾਇਕ ਡੈਨੀ ਨੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਮੀਡੀਆ ਨੂੰ ਕਿਸੇ ਕਿਸਮ ਦੀ …

Read More »

ਮੌਤ ਦੇ ਮੂੰਹ ਜਾ ਪਏ ਤਿੰਨ ਸੀਵਰੇਜ ਵਰਕਰਾਂ ਦੇ ਪਰਿਵਾਰਾਂ ਨੂੰ ਸਿਰਸਾ ਦੇਣਗੇ ਇੱਕ ਇੱਕ ਲੱਖ

ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ਹਿਰ ਵਿਚ ਸੀਵਰੇਜ਼ ਲਾਈਨ ਸਾਫ ਕਰਦਿਆਂ ਮੌਤ ਦੇ ਮੂੰਹ ਵਿਚ ਜਾ ਪਏ ਤਿੰਨ ਸੀਵਰੇਜ ਵਰਕਰਾਂ ਦੇ ਪਰਿਵਾਰਾਂ ਨੂੰ ਆਪਣੀ ਵਿਧਾਇਕ ਦੀ ਤਨਖਾਹ ਵਿਚੋਂ ਇੱਕ ਇੱਕ ਲੱਖ ਦੇਣ ਦਾ ਐਲਾਨ ਕੀਤਾ ਹੈ।ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਇਹ …

Read More »

ਭਾਵਨਾਤਮਕ ਤੌਰ `ਤੇ ਜਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਰੱਖੜੀ – ਚੱਢਾ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਅਰਦਾਸ ਉਪਰੰਤ ਚੀਫ ਖਾਲਸਾ ਦੀਵਾਨ ਦੇ ਮਹਿਲਾ ਸਟਾਫ ਅਤੇ ਪਿ੍ਰੰਸੀਪਲਾਂ ਵੱਲੋਂ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਦੇ ਗੁੱਟ `ਤੇ ਰੱਖੜੀਆਂ ਬੰਨੀਆਂ ਗਈਆਂ।ਚਰਨਜੀਤ ਸਿੰਘ ਚੱਢਾ ਨੇ ਇਸ ਸਮੇਂ ਕਿਹਾ ਕਿ ਰੱਖੜੀ ਦਾ ਬੰਧਨ ਅਜਿਹਾ ਪਵਿੱਤਰ, ਨਾਜ਼ਕ ਤੇ ਵਿਸ਼ਵਾਸ਼ ਦਾ ਰਿਸ਼ਤਾ …

Read More »

ਹਰਮਿੰਦਰ ਭੱਟ ਦਾ ਸਿੰਗਲ ਟਰੈਕ “ਤੇਰਾ ਚਿਹਰਾ” 2.5 ਲੱਖ ਤੋਂ ਵੱਧ ਡਾਊਨ ਲੋਡ

ਸੰਦੌੜ੍ਹ, 7 ਅਗਸਤ (ਪੰਜਾਬ ਪੋਸਟ- ਭੱਟ)- ਸਮਾਜ ਸੇਵਾ ਨੂੰ ਸਮਰਪਿਤ ਅਤੇ ਸਭਿਆਚਾਰ ਸਿੱਖਿਆ, ਸੰਗੀਤਕ ਤੇ ਸਾਹਿਤ ਦੇ ਖੇਤਰ ਵਿੱਚ ਥੋੜੇ ਹੀ ਸਮੇਂ ‘ਚ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲਾ ਨੌਜਵਾਨ ਲੇਖਕ ਤੇ ਗਾਇਕ ਹਰਮਿੰਦਰ ਸਿੰਘ ‘ਭੱਟ’ ਆਪਣੀ ਮਾਖਿਓ ਮਿੱਠੀ ਬੁਲੰਦ ਅਵਾਜ ਰਾਹੀ ਸੰਗੀਤ ਦੇ ਖੇਤਰ ਵਿੱਚ ਵੀ ਨਿਵੇਕਲਾ ਸਥਾਨ ਬਣਾ ਚੁੱਕਿਆ ਹੈ।ਪਿਛਲੇ ਦਿਨੀ ਸੂਫੀਆਣਾ ਰੰਗ ਵਿਚ ਰੰਗਿਆ ਉਸ ਦਾ ਸਿੰਗਲ …

Read More »

103 ਵਰ੍ਹਿਆਂ ਦੀ ਵਿਧਵਾ ਸ਼੍ਰੀਮਤੀ ਸ਼ਰਬਤੀ ਦੇਵੀ ਨੇ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨੀ

ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਇਕ ਸੌ ਤਿੰਨ (103) ਵਰ੍ਹਿਆਂ ਦੀ ਵਿਧਵਾ ਸ਼੍ਰੀਮਤੀ ਸ਼ਰਬਤੀ ਦੇਵੀ ਨੇ ਅੱਜ ਰੱਖੜੀ ਦੇ ਮੌਕੇ `ਤੇ ਪ੍ਰਧਾਨ ਮੰਤਰੀ ਨਿਵਾਸ ਜਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗੁੱਟ `ਤੇ ਰੱਖੜੀ ਬੰਨ੍ਹੀ।ਸ਼੍ਰੀਮਤੀ ਸ਼ਰਬਤੀ ਦੇਵੀ ਦੇ ਭਰਾ ਦਾ 50 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਹ ਉਸ ਨੂੰ ਬਹੁਤ ਯਾਦ ਕਰਦੀ ਸੀ, ਖਾਸ …

Read More »

ਬੱਚੀਆਂ ਨੇ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹੀ

ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਬੱਚੀਆਂ ਨੇ ਅੱਜ ਪ੍ਰਧਾਨ ਮੰਤਰੀ ਨਿਵਾਸ ਵਿਖੇ ਪਹੁੰਚ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਗੁੱਟ `ਤੇ ਰੱਖੜੀ ਬੰਨ੍ਹੀ।ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸ਼ੁਭ ਇੱਛਾਵਾਂ ਭੇਂਟ ਦਿੱਤੀਆਂ।

Read More »

ਔਰਤਾਂ ਨੇ ਪ੍ਰਧਾਨ ਮੰਤਰੀ ਦੇ ਗੁੱਟ `ਤੇ ਬੰਨ੍ਹੀ ਰੱਖੜੀ

ਨਵੀਂ ਦਿੱਲੀ, 7 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਵੱਖ ਵੱਖ ਵਰਗਾਂ ਤੋਂ ਆਈਆਂ ਔਰਤਾਂ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਰੱਖੜੀ ਦੇ ਮੌਕੇ `ਤੇ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕੀਤੀ।ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਗੁੱਟ `ਤੇ ਰੱਖੜੀ ਬੰਨ੍ਹੀ।ਪ੍ਰਧਾਨ ਮੰਤਰੀ ਨੇ ਸਭ ਨੂੰ ਸ਼ੁਭ ਇੱਛਾਵਾਂ ਭੇਂਟ ਦਿੱਤੀਆਂ।

Read More »