Tuesday, November 24, 2026

Daily Archives: November 15, 2017

ਨਵੰਬਰ/ਦਸੰਬਰ 2017 ਦੀਆਂ ਪ੍ਰੀਖਿਆਵਾਂ ਦੇ ਰੋਲ ਨੰਬਰ ਵੈਬ ਪੋਰਟਲ ‘ਤੇ ਉਪਲਬਧ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸੈਸ਼ਨ ਨਵੰਬਰ/ਦਸੰਬਰ 2017 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਦੇ ਵੈਬ ਪੋਰਟਲ www.punjabcollegeadmissions.org ‘ਤੇ ਉਪਲਬਧ ਹਨ। ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਮਿਤੀ 15 ਨਵੰਬਰ, 2017 ਤੋਂ ਦਰਸਾਏ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਰੋਲ ਨੰਬਰ/ਹਾਲ ਟਿਕਟ ਨੂੰ ਹਰ ਵਿਦਿਆਰਥੀ ਪ੍ਰੀਖਿਆ …

Read More »

ਯੂਨੀਵਰਸਿਟੀ ਨੇ ਜਿੱਤੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਏਅਰ ਪਿਸਟਲ ਚੈਂਪੀਅਨਸ਼ਿਪ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਏਅਰ ਪਿਸਟਲ ਐਂਡ ਏਅਰ ਰਾਈਫਲ (ਪੁਰਸ਼ ਅਤੇ ਇਸਤਰੀਆਂ) ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਵਿਚ 100 ਟੀਮਾਂ ਦੇ 600 ਖਿਡਾਰੀਆਂ ਨੇ ਭਾਗ ਲਿਆ।ਇਸ ਚੈਂਪੀਅਨਸ਼ਿਪ ਦਾ ਆਯੋਜਨ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਅਤੇ …

Read More »

ਇਫ਼ੈਕਟਿਵ ਕੰਮਿਊਨੀਕੇਸ਼ਨ ਸਕਿੱਲਜ਼ ਤੇ ਪ੍ਰਸਨੈਲਿਟੀ ਡਿਵੈੱਲਪਮੈਂਟ ਵਰਕਸ਼ਾਪ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਇਫ਼ੈਕਟਿਵ ਕੰਮਿਊਨੀਕੇਸ਼ਨ ਸਕਿੱਲਜ਼ ਅਤੇ ਪ੍ਰਸਨੈਲਿਟੀ ਡਿਵੈੱਲਪਮੈਂਟ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਇਸ ਵਰਕਸ਼ਾਪ ਦੌਰਾਨ ਮੈਡਮ ਕਵਿਤਾ ਕਾਹਲੋਂ ਜੋ ਕਿ ਨਾਮੀਂ ਸਾਫ਼ਟ ਸਕਿੱਲਜ਼ ਟ੍ਰੇਨਰ ਨੇ ਕੰਪਿਊਟਰ ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। …

Read More »

ਖ਼ਾਲਸਾ ਗਵਰਨਿੰਗ ਕੌਂਸਲ ਅਧੀਨ ਚੱਲਦੇ ਸਕੂਲਾਂ ’ਚ ਮਨਾਇਆ ਬਾਲ ਦਿਵਸ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੇ ਸਕੂਲਾਂ ਜਿਨ੍ਹਾਂ ’ਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਖ਼ਾਲਸਾ ਕਾਲਜ ਪਬਲਿਕ ਸਕੂਲ, ਖ਼ਾਲਸਾ ਕਾਲਜ ਇੰਟਰਲੈਸ਼ਨਲ ਸਕੂਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿਖੇ ਅੱਜ ਵਿਦਿਆਰਥੀਆਂ ਨੇ ਆਪਣੇ-ਆਪਣੇ ਅਧਿਆਪਕਾਂ ਨਾਲ ਚਾਈਲਡ-ਡੇ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ। ਖਾਲਸਾ ਗਵਰਨਿੰਗ ਕੌਂਸਲ ਦੇ …

Read More »

ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਵਿਖੇ ਕਰਵਾਇਆ ਗਣਿਤ ਮੇਲਾ

ਮਲੋਟ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਬਲਜੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਿਜੈ ਗਰਗ ਪਿ੍ੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਗਣਿਤ ਮੇਲਾ ਕਰਵਾਇਆ ਗਿਆ।ਜਿਸ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਣਿਤ ਵਿਸ਼ੇ ਨਾਲ ਸਬੰਧਿਤ ਚਾਰਟ, ਮਾਡਲ, ਆਦਿ ਦੀਆਂ ਪ੍ਰਦਰਸ਼ਨੀਆਂ ਦਾ …

Read More »

ਆਖਿਰ ਕਦੋਂ ਮੁਕੰਮਲ ਹੋਵੇਗਾ ਚੌਕ ਮਹਿਤਾ ਦਾ ਕਮਿਊਨਟੀ ਹੈਲਥ ਸੈਂਟਰ ?

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਇਲਾਕੇ ‘ਚ ਸਿਹਤ ਸੇਵਾਵਾਂ ਦੀ ਵੱਡੀ ਕਮੀ ਦੇ ਮੱਦੇਨਜ਼ਰ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਪਿਛਲ਼ੇ ਕਾਰਜਕਾਲ ਸਮੇਂ ਸਥਾਨਕ ਜਲੰਧਰ ਰੋਡ ‘ਤੇ ਮੌਜੂਦਾ ਥਾਣੇ ਸਾਹਮਣੇ ਸੈਂਟਰ ਮਨਜ਼ੂਰ ਕੀਤਾ 30 ਬਿਸਤਰਿਆਂ ਵਾਲਾ ਕਮਿਊਨਟੀ ਹੈਲਥ ਸੈਂਟਰ ਮਨਜ਼ੂਰ ਕੀਤਾ ਗਿਆ ਸੀ, ਜੋ ਸਰਕਾਰੀ ਹੁਕਮਾਂ ਅਨੁਸਾਰ 01/10/2011 ਨੂੰ ਸ਼ੁਰੂ ਹੋ ਕੇ 30/09/2012 ਨੂੰ ਸਮਾਪਤ ਹੋਣਾ …

Read More »

ਖਾਲਸਾ ਅਕੈਡਮੀ ਮਹਿਤਾ ਦਾ ਸੀ.ਬੀ.ਐਸ.ਈ ਨੈਸ਼ਨਲ ਹਾਕੀ ਟੂਰਨਾਮੈਂਟ ‘ਚ ਪਹਿਲਾ ਸਥਾਨ

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਨੇ ਸੀ.ਬੀ.ਐੱਸ.ਈ ਦਿੱਲੀ ਵਲੋਂ 5 ਤੋਂ 10 ਨਵੰਬਰ 2017 ਤੱਕ ਆਰੀਆ ਗਰਲਜ਼ ਪਬਲਿਕ ਸਕੂਲ, ਪਾਣੀਪਤ …

Read More »

ਪਿੰਡ ਦਿਆਲਗੜ੍ਹ ਵਿਖੇ ਦੋ ਰੋਜ਼ਾਂ ਬਾਲ ਮੁਕਾਬਲੇ ਕਰਵਾਏ ਗਏ

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – 11ਵੇਂ ਦੋ ਰੋਜ਼ਾਂ ਬਾਲ ਮੁਕਾਬਲੇ ਬੀਤੀ 8-9 ਅਕਤੂਬਰ ਪਿੰਡ ਦਿਆਲਗੜ੍ਹ ਦੇ ਸਰਕਾਰੀ ਐਲੀਂਮੈਂਟਰੀ ਸਕੂਲ਼ ਪਿੰਡ ਦਿਆਲਗੜ੍ਹ ਰਈਆ-1(ਅੰਮ੍ਰਿਤਸਰ) ਵਿਖੇ ਹੋਏ,ਜਿਸ ਦੌਰਾਨ ਵਿੱਦਿਅਕ, ਸੱਭਿਆਚਾਰਕ ਤੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਕਬੱਡੀ, ਖੋ-ਖੋ, ਅਥਲੈਟਿਕਸ, ਕੋਰੀਓਗ੍ਰਾਫੀ, ਐਕਸ਼ਨ ਸੌਂਗ, ਕਵਿਤਾ, ਸੁੰਦਰ ਲਿਖਾਈ ਪੰਜਾਬੀ ਤੇ ਅੰਗਰੇਜ਼ੀ ਤੋਂ ਇਲਾਵਾ ਕੁਇਜ਼ ਦੇ ਕਰਵਾਏ ਗਏ ਦਿਲਚਸਪ ਮੁਕਾਬਲ਼ਿਆਂ ‘ਚ  …

Read More »

ਆਂਗਣਵਾੜੀ ਯੂਨੀਅਨ ਵਲੋ ਜੇਲ੍ਹ ਭਰੋ ਅੰਦੋਲਨ 15 ਨਵਬੰਰ ਤੋਂ

ਪੱਟੀ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋ ਆਪਣੀਆਂ ਮੰਗਾਂ ਨੂੰ ਲੋ ਕੇ 15 ਨਵਬੰਰ ਤੋ ਜੇਲੁ ਭਰੋ ਅੰਦਲੋਰ ਸੁਰੂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਅਨੂਪ ਕੋਰ ਬਲੇਰ ਜ਼ਿਲ੍ਹਾ ਪ੍ਰਧਾਨ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਦਿੱਤੀ। ਉਹਨਾ ਕਿਹਾ ਕੀ ਪੰਜਾਬ ਸਰਕਾਰ 3 ਤੋ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਰੱਖਣ ਅਤੇ ਆਂਗਣਵਾੜੀ …

Read More »

ਮਾਨਾਂਵਾਲਾ ਬਾਈਪਾਸ ਤੋਂ ਲੱਭੇ ਛੇਹਰਟਾ ਤੋਂ ਲਾਪਤਾ ਬਜੁੱਰਗ ਸਤਪਾਲ ਦੇਵਗਨ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਛੇਹਰਟਾ ਤੋਂ ਬੀਤੇ ਦੋ ਦਿਨ ਪਹਿਲਾਂ ਲਾਪਤਾ ਹੋਏ ਬਜੁੱਰਗ ਸਤਪਾਲ ਦੇਵਗਨ ਪਰਿਵਾਰਕ ਮੈਂਬਰਾਂ ਨੂੰ ਮਿਲ ਗਏ ਹਨ।ਸਤਪਾਲ ਦੇਵਗਨ ਦੇ ਬੇਟੇ ਸੂਰਜ ਦੇਵਗਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁੰਮਸ਼ੁਦਾ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ `ਤੇ ਗੁਰਵਿੰਦਰ ਸਿੰਘ ਅਤੇ ਮਿੰਟੂ ਸਿੰਘ ਪਿੰਡ ਰਾਜੋਵਾਲ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਸਤਪਾਲ ਦੇਵਗਨ ਮਾਨਾਂਵਾਲਾ ਬਾਈਪਾਸ ਦੇ ਨੇੜੇ …

Read More »