Tuesday, November 24, 2026

Daily Archives: December 9, 2019

ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਂਵਾਲਾ ਵਿਖੇ ਸਲਾਨਾ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੇ ਸਿੱਖ ਨੈਸ਼ਨਲ ਪਬਲਿਕ ਸਕੂਲ ਵਿਖੇ ਸਲਾਨਾ ਸਮਾਰੋਹ ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਗੁਰਚਰਨ ਸਿੰਘ ਸੰਧੂ, ਇੰਚਾਰਜ ਮਨਜਿੰਦਰ ਕੌਰ ਤੇ ਗੁਲਸ਼ਨ ਕੌਰ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਪ੍ਰੋਗਰਾਮ ਵਿਚ ਬਰਾਈਟ ਲੈਂਡ ਪਬਲਿਕ ਸਕੂਲ …

Read More »

ਐਨ.ਸੀ.ਸੀ ਕੈਡਿਟਾਂ ਨੇ ਨਸ਼ਾ, ਦਾਜ ਤੇ ਭ੍ਰਿਸ਼ਟਾਚਾਰ ਖਿਲਾਫ ਰੈਲੀ ਕੱਢੀ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਫੌਜ ਤੇ ਅਰਧ ਸੈਨਿਕ ਬਲਾਂ ਦੇ ਕਰਮਚਾਰੀਆ, ਅਧਿਕਾਰੀਆਂ ਤੇ ਵਿਦਿਆਰਥੀਆਂ ਲਈ ਵਿਦਿਅਕ ਮਿਸਾਲ ਬਣ ਚੁੱਕੇ ਕੇਂਦਰੀ ਵਿਦਿਆਲਯ ਨੰਬਰ-1 ਸਦਰ ਕੈਂਟ ਵਿਖੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਆਰ.ਡੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਾਈਸ ਪ੍ਰਿੰਸੀਪਲ ਹਰੀਸ਼ ਕੁਮਾਰ ਦੇ ਪ੍ਰਬੰਧਾਂ ਹੇਠ ਰਾਸ਼ਟਰੀ ਕੈਡਿਟ ਕੌਰ ਦਿਵਸ ਮਨਾਇਆ ਗਿਆ।       …

Read More »

ਬੀ.ਐਸ.ਐਫ 22 ਬਟਾਲੀਅਨ ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਮਾਰੋਹ

ਸਰਕਾਰੀ ਹਾਈ ਸਕੂਲ ਤੇ ਪਿੰਡ ਲਈ ਦਿੱਤੀ ਰਾਹਤ ਸਮੱਗਰੀ ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਬੀ.ਐਸ.ਐਫ ਸੈਕਟਰ ਹੈਡਕੁਆਟਰ ਖਾਸਾ (ਅੰਮ੍ਰਿਤਸਰ) ਦੇ ਅਧਿਕਾਰਤ ਖੇਤਰ ਵਿਚ ਆਉਂਦੀ ਬੀ.ਐਸ.ਐਫ 22 ਬਟਾਲੀਅਨ ਰਾਮਤੀਰਥ ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰੱਹਦੀ ਪਿੰਡ ਕੱਕੜ ਦੇ ਸਰਕਾਰੀ ਹਾਈ ਸਕੂਲ ਵਿਖੇ ਇਕ ਮੈਡੀਕਲ ਕੈਂਪ ਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਮਾਂਡੈਂਟ ਐਲ.ਕੇ ਵਾਲਡੇ ਦੀ ਦੇਖ-ਰੇਖ ਹੇਠ …

Read More »

ਡਾ. ਓਬਰਾਏ ਦੇ ਯਤਨਾਂ ਨਾਲ ਵਤਨ ਪੁੱਜੀ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ

ਅਣਪਛਾਤੇ ਲੋਕਾਂ ਵਲੋਂ ਕੀਤੀ ਕੁੱਟਮਾਰ ਨਾਲ ਸ਼ਾਰਜਾਹ `ਚ ਹੋਈ ਸੀ ਮੌਤ ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਸ਼ਾਰਜਾਹ (ਯੂ.ਏ.ਈ) ਗਏ 23 ਸਾਲਾ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਡਾ: …

Read More »

ਕਿਰਤੀ ਕਿਸਾਨ ਯੂਨੀਅਨ ਵਲੋਂ ਕੈਬਨਿਟ ਮੰਤਰੀ ਸਿੰਗਲਾ ਦੀ ਕੋਠੀ ਦੇ ਘਿਰਾਓ ਸਬੰਧੀ ਮੀਟਿੰਗ

ਲੌਂਗੋਵਾਲ, 9 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਸਾਨਾਂ ਦੀ ਕਰਜ਼ਾ ਮੁਕਤੀ, ਅਵਾਰਾ ਡੰਗਰਾਂ ਅਤੇ ਪਰਾਲੀ ਸਬੰਧੀ ਪਾਏ ਕੇਸਾਂ ਦੇ ਮਸਲਿਆਂ ਬਾਰੇ ਕਿਰਤੀ ਕਿਸਾਨ ਯੂਨੀਅਨ ਵਲੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਦੇ ਘਿਰਾਓ ਦੇ ਦਿਤੇ ਸੂਬਾ ਪੱਧਰੀ ਸੱਦੇ ਤਹਿਤ 21 ਦਸੰਬਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਜਿਸ ਸਬੰਧੀ ਅੱਜ ਢੱਡਰੀਆਂ ਅਤੇ …

Read More »

ਨਰੋਆ ਸਮਾਜ ਸਿਰਜਣ ਲਈ ਮਹਿਲਾਵਾਂ ਦਾ ਜਾਗਰੂਕ ਹੋਣਾ ਜਰੂਰੀ – ਅੇਸ.ਡੀ.ਐਮ

ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਲਹਿਰਾ ’ਚ ਜਿਲਾ ਪੱਧਰੀ ਸਮਾਗਮ ਲੌਂਗੋਵਾਲ, 9 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਜਾਗਰੂਕਤਾ ਹਫਤੇ ਦੀ ਸਮਾਪਤੀ ’ਤੇ ਅੱਜ ਜ਼ਿਲਾ ਪੱਧਰੀ ਸਮਾਗਮ ਬਲਾਕ ਲਹਿਰਾ ਦੇ ਵਾਰਡ ਨੰਬਰ …

Read More »

ਰੋਟਰੀ ਕਲੱਬ ਅਤੇ ਇੰਡਸਟਰੀ ਚੈਂਬਰ ਵਲੋਂ ਖੂਨਦਾਨ ਕੈਂਪ

ਲੌਂਗੋਵਾਲ, 9 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਇੰਡਸਟਰੀ ਚੈਂਬਰ ਵਿਖੇ ਰੋਟਰੀ ਕਲੱਬ ਰੋਇਲ ਸੰਗਰੂਰ ਅਤੇ ਬਲਾਕ ਸੰਗਰੂਰ ਇੰਡਸਟਰੀ ਚੈਂਬਰ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਘਣਸ਼ਾਮ ਕਾਂਸਲ ਜਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਅਤੇ ਚੇਅਰਮੈਨ ਰਾਜੀਵ ਜੈਨ ਪੁੱਜੇ।ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਟੀਮ ਵਲੋਂ ਇਹ ਖ਼ੂਨਦਾਨ ਕੈਂਪ ਲਗਾਇਆ ਗਿਆ।ਉਨ੍ਹਾਂ ਵਲੋਂ 26 ਦੇ ਕਰੀਬ ਯੂਨਿਟ ਇਕੱਠਾ …

Read More »

ਗੁਰਸੇਵਕ ਸਿੰਘ ਵਿੱਕੀ ਮੰਡੇਰ ਬਣੇ ਯੂਥ ਕਾਂਗਰਸ ਜਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ

ਲੌਂਗੋਵਾਲ, 8 ਦਸਬੰਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਮੰਡੇਰ ਖੁਰਦ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਸਰਪੰਚ ਗੁਰਬਖਸ਼ੀਸ਼ ਸਿੰਘ ਦੇ ਬਹੁਤ ਹੀ ਮਿਹਨਤੀ ਹੋਣਹਾਰ ਯੂਥ ਆਗੂ ਸਪੁੱਤਰ ਗੁਰਸੇਵਕ ਸਿੰਘ ਮੰਡੇਰ ਦੇ ਜ਼ਿਲਾ ਸੰਗਰੂਰ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਨ ਦੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਗੁਰਸੇਵਕ ਸਿੰਘ ਵਿਕੀ ਨੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ …

Read More »

‘ਬੱਚਿਆਂ ਵਿੱਚ ਪੜ੍ਹਨ ਰੁਚੀਆਂ ਦਾ ਵਿਕਾਸ’ ਵਿਸ਼ੇ `ਤੇ ਸੈਮੀਨਾਰ

ਭੀਖੀ, 9 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) -ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਲਾ ਵਿਖੇ `ਬੱਚਿਆਂ ਵਿੱਚ ਪੜ੍ਹਨ ਰੁਚੀਆਂ ਦਾ ਵਿਕਾਸ` ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।ਡਾ. ਪਵਨ ਕੁਮਾਰ ਸੂਦ ਨੇ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ. ਸੂਦ ਨੇ ਕਿਹਾ ਕਿ ਬੱਚਿਆਂ ਵਿੱਚ ਪੜ੍ਹਨ ਰੁਚੀਆਂ ਦਾ ਵਿਕਾਸ ਕਰਨ ਲਈ ਸਕੂਲ, ਘਰ ਅਤੇ ਆਲੇ-ਦੁਆਲੇ ਦਾ ਬਹੁਤ …

Read More »