Tuesday, November 24, 2026

Monthly Archives: June 2020

ਸਾਬਕਾ ਮੈਨੇਜਰ ਸੁਰਿੰਦਰ ਸਿੰਘ ਦੇ ਚਲਾਣੇ ’ਤੇ ਅਫ਼ਸੋਸ ਪ੍ਰਗਟਾਇਆ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਵਿਸ਼ਵ ਪ੍ਰਸਿੱਧ ਸਿੱਖ ਆਰਟਿਸਟ ਸਤਪਾਲ ਸਿੰਘ ਦਾਨਿਸ਼ ਦੇ ਭਰਾ ਤੇ ਗੋਲਡਨ ਆਫ਼ਸੈਟ ਪ੍ਰੈਸ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਮੈਨੇਜਰ ਸੁਰਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅਫ਼ਸੋਸ ਪ੍ਰਗਟ ਕੀਤਾ ਹੈ।ਦੱਸਣਯੋਗ ਹੈ ਕਿ ਸੁਰਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਮੀਨਾਕਾਰੀ ਕਰਨ ਵਾਲੇ ਜੀ.ਐਸ ਸੋਹਣ …

Read More »

ਬੀਜ਼ ਸਕੈਂਡਲ ਦੀ ਜਾਂਚ ਕਰਵਾਈ ਜਾਵੇ – ਰਾਜ਼ੋਮਾਜਰਾ

ਧੂਰੀ, 3 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ/ਦੀਪਕ ਗਰਗ) – ਪਿਛਲੇ ਦਿਨੀਂ ਲੁਧਿਆਣੇ ਦੀ ਇਕ ਫਰਮ ਵਲੋਂ ਕਿਸਾਨਾਂ ਨੂੰ ਘਟੀਆ ਅਤੇ ਵੱਧ ਕੀਮਤ ‘ਤੇ ਝੋਨੇ ਦਾ  ਬੀਜ਼ ਵੇਚਿਆ ਗਿਆ ਸੀ।ਇਸ ਘਪਲੇ ਦੀ ਤੁਰੰਤ ਜਾਂਚ ਦੀ ਮੰਗ ਜ਼ੋਰਦਾਰ ਢੰਗ ਨਾਲ਼ ਉਠਾਈ ਗਈ।ਇਸ ਸਬੰਧੀ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਪਿੰਡ ਰਣੀਕੇ ਵਿਖੇ ਪ੍ਰੀਤਮ ਸਿੰਘ ਧੂਰਾ ਦੀ ਅਗਵਾਈ ‘ਚ ਕੀਤੀ ਗਈ।ਮੀਟਿੰਗ ਦੀ ਕਾਰਵਾਈ …

Read More »

ਸਾਹਿਤਕਾਰ ਹਮਦਰਦਵੀਰ ਨੌਸ਼ਿਹਰਵੀ ਦੇ ਅਕਾਲ ਚਲਾਣੇ ‘ਤੇ ਲੇਖਕ ਭਾਈਚਾਰੇ `ਚ ਸੋਗ ਦੀ ਲਹਿਰ

ਅੰਮ੍ਰਿ੍ਰਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਜ਼ੁਬਾਨ ਦੇ ਨਾਮਵਰ ਸਾਹਿਤਕਾਰ ਹਮਦਰਦ ਵੀਰ ਨੌਸ਼ਿਹਰਵੀ ਦੇ ਅਚਾਨਕ ਅਕਾਲ ਚਲਾਣੇ ‘ਤੇ ਲੇਖਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਸਰ ਗਈ।ਕੇਂਦਰੀ ਸਭਾ ਦੇ ਸੱਕਤਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਹਰਜੀਤ ਸੰਧੂ ਅਤੇ ਮਲਵਿੰਦਰ ਨੇ ਦੱਸਿਆ ਕਿ 1937 ‘ਚ ਜਨਮੇ ਹਮਦਰਦਵੀਰ ਨੌਸ਼ਹਿਰਵੀ ਕੁੱਲ ਵਕਤੀ ਲੇਖਕ ਸਨ।ਉਹਨਾ ਨੇ `ਧਰਤੀ ਭਰੇ ਹੁੰਗਾਰੇ’, ‘ਤਪਦਾ ਥਲ’ ‘ਨੰਗੇ …

Read More »

ਨੁੱਕੜ ਮੀਟਿੰਗਾਂ ਤੇ ਅਨਾਊੂਸਮੈਟਾਂ ਨਾਲ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਭੀਖੀ/ਮਾਨਸਾ, 3 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਖੇਤਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵਲੋਂ ਡਾ: ਰਾਮ ਸਰੂਪ, ਮੁੱਖ ਖੇਤੀਬਾੜੀ ਅਫਸਰ, ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਭਰ ਦੇ ਪਿੰਡਾਂ ’ਚ ਪਿੰਡ ਪੱਧਰ ’ਤੇ ਨੁੱਕੜ ਮੀਟਿੰਗਾਂ ਅਤੇ ਗੁਰਦੁਆਰੇ/ਮੰਦਰਾਂ ਰਾਹੀਂ ਅਨਾਊਸਮੈਟਾਂ ਕਰਕੇ ਕਿਸਾਨਾਂ ਨੂੰ ਟਿੱਡੀ ਦਲ ਦੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।           …

Read More »

ਐਕਸਪ੍ਰੈਸ ਹਾਈਵੇ ‘ਚ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਰਿਣੀ ਰਹਾਂਗਾ -ਔਜਲਾ

ਪੰਜਾਬ ਦੀ ਖੁਸ਼ਹਾਲੀ ਲਈ ਸੰਜੀਵਨੀ ਦਾ ਕੰਮ ਕਰੇਗਾ ਹਾਈਵੇਅ ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਵਿੱਚ ਅੰਮ੍ਰਿਤਸਰ ਨੂੰ ਦੁਬਾਰਾ ਜੋੜਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਮਿਲੀ ਹਰੀ ਝੰਡੀ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਦੀ ਜਿੱਤ …

Read More »

ਐਸ.ਏ.ਐਸ.ਨਗਰ ਵਿੱਚ ਕੋਵਿਡ-19 ਦੇ ਪੰਜ ਕੇਸ ਆਏ ਸਾਹਮਣੇ

ਐਕਟਿਵ ਮਾਮਲਿਆਂ ਦੀ ਗਿਣਤੀ 15 ਹੋਈ ਐਸ.ਏ.ਐਸ ਨਗਰ (ਮੋਹਾਲੀ), 3 ਜੂਨ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਦੋ ਦਿਨਾਂ ਦੇ ਬਾਅਦ ਤੋਂ ਬਾਅਦ ਪੰਜ਼ ਨਵੇਂ ਕੋਵਿਡ-19 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਡਿਪਟੀ ਕਮਿਸ਼਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਵੇਂ ਪਾਜ਼ੇਟਿਵ ਮਾਮਲਿਆਂ ਵਿੱਚ ਬਨੂੜ ਦੇ ਨੰਗਲ ਸਲੇਮਪੁਰ ਦਾ 40 ਸਾਲ ਵਿਅਕਤੀ ਅਤੇ 28 ਸਾਲਾ ਇੱਕ ਮਹਿਲਾ ਸ਼ਾਮਲ ਹੈ ਇਹ ਮਹਿਲਾ ਗਰਭਵਤੀ …

Read More »

ਜ਼ਿਲਾ ਲੁਧਿਆਣਾ ਵਿੱਚ ਸਾਹਮਣੇ ਆਏ 3 ਹੋਰ ਪਾਜ਼ਟਿਵ ਮਾਮਲੇ

ਲੁਧਿਆਣਾ, 3 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 3 ਹੋਰ ਮਾਮਲੇ ਸਾਹਮਣੇ ਆਏ ਹਨ।ਇਨਾਂ ਮਰੀਜ਼ਾਂ ਵਿੱਚ ਸਥਾਨਕ ਮਿਲਰ ਗੰਜ ਇਲਾਕੇ ਦੀ 27 ਸਾਲਾ ਲੜਕੀ, ਜੋ ਕਿ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਭਰਤੀ ਸੀ, 52 ਸਾਲਾ ਵਿਅਕਤੀ ਜੋ ਈਸ਼ਰ ਨਗਰ …

Read More »

ਜਿਲੇ ਵਿੱਚ ਅੱਜ ਬੁੱਧਵਾਰ ਨੂੰ 7 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜ਼ਟਿਵ

ਕਰੋਨਾ ਪਾਜ਼ਟਿਵ ਸੰਖਿਆ ਹੋਈ 31, ਇੱਕ ਕਰੋਨਾ ਵਿਅਕਤੀ ਨੂੰ ਅੰਮ੍ਰਿਤਸਰ ਕੀਤਾ ਰੈਫਰ ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਵਿੱਚ ਅੱਜ ਬੁੱਧਵਾਰ ਨੂੰ 7 ਲੋਕਾਂ ਦੇ ਕਰੋਨਾ ਪਾਜ਼ਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨਾਂ ਵਿਚੋਂ 4 ਲੋਕ ਪਿਛਲੇ ਦਿਨਾਂ ਦੋਰਾਨ ਮੀਰਪੁਰ ਕਾਲੋਨੀ ਨਿਵਾਸੀ ਜੋ ਵਿਅਕਤੀ ਕਰੋਨਾ ਪਾਜ਼ਟਿਵ ਆਇਆ ਸੀ, ਉਸ ਦੇ ਸੰਪਰਕ ਲੋਕਾਂ ਵਿਚੋਂ ਹਨ, ਦੋ ਵਿਅਕਤੀ ਜੋ …

Read More »

ਪਟਿਆਲਾ ਜਿਲ੍ਹੇ ’ਚ ਦੋ ਹੋਰ ਕੋਵਿਡ ਪੌਜ਼ਟਿਵ ਕੇਸਾਂ ਦੀ ਪੁਸ਼ਟੀ, 660 ਰਿਪੋਰਟਾਂ ਦੀ ਉਡੀਕ

ਪਟਿਆਲਾ, 3 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਰੋਨਾ ਕੇਸਾਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਭੇਜੇ ਸੈਂਪਲਾਂ ਵਿਚੋਂ ਦੇਰ ਰਾਤ 12 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਵਿਚ 10 ਸੈਂਪਲ ਨੈਗੇਟਿਵ ਅਤੇ 2 ਕੋਵਿਡ ਪੌਜਟਿਵ ਪਾਏ ਗਏ ਹਨ ਅਤੇ ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ।   …

Read More »

ਫਰੀਦਕੋਟ `ਚ ਮਿਲੇ 3 ਹੋਰ ਕੋਰੋਨਾ ਪੋਜ਼ੇਟਿਵ ਕੇਸ

ਫਰੀਦਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਕੋਵਿਡ-19 ਦੇ ਅੱਜ ਤੱਕ 5016 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ, ਜਿੰਨਾਂ ਵਿੱਚੋਂ 156 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਉਨਾਂ ਦੱਸਿਆ ਕਿ ਪ੍ਰਾਪਤ ਨਤੀਜਿਆਂ ਵਿੱਚ 4707 ਰਿਪੋਰਟਾਂ ਨੈਗੇਟਿਵ ਆਈਆਂ ਹਨ।ਹੁਣ ਫਰੀਦਕੋਟ ਦੇ ਵਿੱਚ 3 ਹੋਰ ਕੇਸ ਕੋਰੋਨਾ ਪਾਜ਼ੀਟਿਵ ਆਏ ਹਨ, ਜਿੰਨਾਂ ਵਿੱਚ …

Read More »