Tuesday, November 24, 2026

Monthly Archives: January 2021

ਪ੍ਰੋਬੇਸ਼ਨ ਪੀਰੀਅਡ ਇੱਕ ਸਾਲ ਕਰਨ ਲਈ ਡਾ. ਵੇਰਕਾ ਨੂੰ ਮਿਲਿਆ ਡਾਇਰੈਕਟ ਹੈਡਮਾਸਟਰ ਐਸੋਸ਼ੀਏਸ਼ਨ ਦਾ ਵਫਦ

ਐਸੋਸੀਏਸ਼ਨ ਪ੍ਰਧਾਨ ਵਿਨੋਦ ਕਾਲੀਆ ਦੀ ਅਗਵਾਈ ਹੇਠ ਡਾ: ਵੇਰਕਾ ਨੂੰ ਮੰਗ ਪੱਤਰ ਸੌਂਪਿਆ ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਹੈਡਮਾਸਟਰ ਬਣੇ ਅਧਿਆਪਕਾਂ ਦੀ ਜਥੇਬੰਦੀ ਡਾਇਰੈਕਟ ਹੈਡਮਾਸਟਰ ਐਸੋਸੀਏਸ਼ਨ ਦਾ ਵਫਦ ਜ਼ਿਲ੍ਹਾ ਪ੍ਰਧਾਨ ਵਿਨੋਦ ਕਾਲੀਆ ਅਤੇ ਉਪ ਪ੍ਰਧਾਨ ਦੀਪਿਕਾ ਡੀਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਰੈਂਕ ਹਾਸਲ ਡਾ: ਰਾਜਕੁਮਾਰ ਵੇਰਕਾ ਨੂੰ ਮਿਲਿਆ ਤੇ …

Read More »

ਸਾਇੰਸ ਮਾਸਟਰ ਕਾਡਰ ਲਈ ਭਰਤੀ 1404 ਪ੍ਰੀਖਿਆਰਥੀਆਂ ਨੇ ਦਿੱਤੀ ਪ੍ਰੀਖਿਆ ਕੇਂਦਰਾਂ ‘ਤੇ ਦਸਤਕ

178 ਪ੍ਰੀਖਿਆਰਥੀਆਂ ਨੇ ਇਮਤਿਹਾਨ ਦੇਣ ਵਿੱਚ ਨਹੀਂ ਦਿਖਾਈ ਦਿਲਚਸਪੀ- ਡੀ.ਈ.ਓ ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਸਕੂਲਾਂ ਅੰਦਰ ਵਿਸ਼ਾ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਡਾਇਰੈਕਟੋਰੇਟ ਸਿੱਖਿਆ ਵਿਭਾਗ ਵਲੋਂ ਅਰੰਭੀ ਗਈ ਪ੍ਰਕਿਰਿਆ ਤਹਿਤ ਅੱਜ ਮਾਸਟਰ ਕਾਡਰ ਸਾਇੰਸ ਵਿਸ਼ੇ ਦੀ ਭਰਤੀ ਪ੍ਰੀਖਿਆ …

Read More »

ਕੈਬਨਿਟ ਮੰਤਰੀ ਸੋਨੀ ਨੇ ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਨੂੰ ਦਿੱਤਾ 1 ਲੱਖ ਰੁਪਏ ਦਾ ਚੈਕ

ਅੰਮ੍ਰਿਤਸਰ 10 ਜਨਵਰੀ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਆਪਣੇ ਨਿਵਾਸ ਸਥਾਨ ਤੇ ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਵਲੋਂ ਲੋਕਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਪ੍ਰਸੰਸਾਯੋਗ ਹੈ।           …

Read More »

ਐਨ.ਜੀ.ਓ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੇ ਜਰੂਰਤਮੰਦਾਂ ਨੂੰ ਵੰਡੇ ਕੰਬਲ

ਚੰਡੀਗੜ/ਲੁਧਿਆਣਾ, 10 ਜਨਵਰੀ (ਪ੍ਰੀਤਮ ਲੁਧਿਆਣਵੀ) – ਬੀਤੇ ਦਿਨ ਲੁਧਿਆਣਾ ਵਿੱਚ ਜਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ।ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਸੰਸਥਾਪਕ ਹਰਪ੍ਰੀਤ ਸਿੰਘ ਹੈਪੀ (ਯੂ.ਐਸ.ਏ) ਨੇ ਦਸਿਆ ਕਿ ਇਹ ਇਕ ਅਜਿਹੀ ਐਨ.ਜੀ.ਓ ਹੈ ਜੋ ਬਾਹਰੋਂ ਜਾਂ ਕਿਸੇ ਹੋਰ ਵਿਅਕਤੀ ਤੋਂ ਮਦਦ ਨਹੀਂ ਲੈਂਦੀ, ਸਿਰਫ ਆਪਣੀ ਨੇਕ ਕਮਾਈ ’ਚੋਂ ਹੀ ਦਸਵਾਂ ਦਸਵੰਦ ਕੱਢ ਕੇ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਦੀ …

Read More »

ਵਾਈਸ ਚਾਂਸਲਰ ਵਲੋਂ ਐਸੋਸੀਏਸ਼ਨ ਨੂੰ ਸਹਿਯੋਗ ਦਾ ਭਰੋਸਾ – ਪਵਨ ਸ਼ਰਮਾ, ਟਿੰਨਾ

ਅੰਮ੍ਰਿਤਸਰ, 9 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਨਵੀਂ ਚੁਣੀ ਹੋਈ ਜਥੇਬੰਦੀ ਦੀ ਪਲੇਠੀ ਮੀਟਿੰਗ ਅੱਜ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਜੀ ਦੇ ਦਫਤਰ ਵਿਖੇ ਹੋਈ। ਪ੍ਰਧਾਨ ਡਾ. ਪਵਨ ਸ਼ਰਮਾ ਨੇ ਲਗਾਤਾਰ ਦੂਸਰੀ ਵਾਰ ਇਹ ਅਹੁੱਦਾ ਸੰਭਾਲਦਿਆਂ ਨਵੀਂ ਚੁਣੀ ਹੋਈ ਜਥੇਬੰਦੀ ਦੀ ਅਥਾਰਟੀ ਨਾਲ ਜਾਣ ਪਛਾਣ ਕਰਵਾਈ।ਮੀਟਿੰਗ ਵਿਚ ਵਾਈਸ ਪ੍ਰਧਾਨ ਤਜਿੰਦਰ ਸਿੰਘ, ਜਨਰਲ ਸਕੱਤਰ ਇੰਜੀ. …

Read More »

ਲ਼ੱਖਣ ਕਲਾਂ ‘ਚ ਨਸ਼ਿਆਂ ਦੀ ਰੋਕਥਾਮ ਸਬੰਧੀ ਕੈਂਪ

ਕਪੂਰਥਲਾ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਫੈਲਾਉਣ ਲਈ ਪਿੰਡ ਲੱਖਣ ਕਲਾਂ ਵਿਖੇ ‘ਡੈਪੋ’ ਤਹਿਤ ਕੈਂਪ ਲਾਇਆ ਗਿਆ।ਜਿਸ ਵਿਚ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰ ਦੇ ਨਾਲ-ਨਾਲ ਨਸ਼ਿਆਂ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਇਸ ਸਮਾਜਿਕ ਲਾਹਨਤ ਨੂੰ ਦੂਰ ਕੀਤਾ …

Read More »

ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਸਿਖਲਾਈ ਕੋਰਸ 18 ਤੋਂ

ਕਪੂਰਥਲਾ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਵਲੋਂ 18 ਜਨਵਰੀ ਤੋਂ ਡੇਅਰੀ ਸਬੰਧੀ ਸਿਖਲਾਈ ਦਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਸਮਾਜਿਕ ਦੂਰੀ ਅਤੇ ਇਕੱਠ ਨਾ ਕਰਨ ਦੇ ਨਿਯਮਾਂ ਕਾਰਨ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ‘ਤੇ ਵੀ ਕਾਫੀ ਅਸਰ ਪਿਆ ਹੈ।ਪੰਤੂ ਹੁਣ ਕੋਵਿਡ-19 …

Read More »

ਮੇਅਰ ਨੇ ਕੀਤਾ ਪਾਰਕ ਅਤੇ ਗ੍ਰੀਨ ਬੈਲਟ ਦਾ ਉਦਘਾਟਨ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰਬਰ 45 ਵਿਖੇ 100 ਫੁੱਟੀ ਰੋਡ ਦੇ ਨਜ਼ਦੀਕ ਪਾਰਕ ਅਤੇ ਰੋਡ ਦੀ ਇਕ ਸਾਈਡ ‘ਤੇ ਗ੍ਰੀਨ ਬੈਲਟ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ।ਇਹ ਕੰਮ 64 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।                    ਮੇਅਰ ਨੇ …

Read More »

ਇੰਡੀਗੋ ਨੇ ਅੰਮ੍ਰਿਤਸਰ-ਪੂਨੇ ਨੂੰ ਰੋਜ਼ਾਨਾਂ ਉਡਾਣ ਨਾਲ ਜੋੜਿਆ

ਅੰਮ੍ਰਿਤਸਰ, ਜਨਵਰੀ 9 (ਪੰਜਾਬ ਪੋਸਟ ਬਿਊਰੋ) – ਭਾਰਤ ਦੀ ਹਵਾਈ ਕੰਪਨੀ ਇੰਡੀਗੋ ਅੰਮ੍ਰਿਤਸਰ, ਪੰਜਾਬ ਅਤੇ ਪੂਨੇ, ਮਹਾਰਾਸ਼ਟਰ ਦਰਮਿਆਨ ਯਾਤਰੀਆਂ ਲਈ ਸਾਲ 2021 ਦੇ ਸ਼ੁਰੂ ਵਿੱਚ ਚੰਗੀ ਖ਼ਬਰ ਲੈ ਕੇ ਆਈ ਹੈ।ਇੰਡੀਗੋ ਨੇ 5 ਜਨਵਰੀ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਅਤੇ ਪੂਨੇ ਦਰਮਿਆਨ ਰੋਜ਼ਾਨਾ ਉਡਾਣ ਸ਼ੁੁਰੂ ਕੀਤੀ ਹੈ।             ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ …

Read More »