Saturday, July 27, 2024

Daily Archives: September 6, 2022

ਪੰਜਾਬ `ਚ ਬੀ.ਐਡ. ਦਾਖਲਿਆਂ ਲਈ ਮਹੱਤਵਪੂਰਨ ਸੂਚਨਾ ਜਾਰੀ

ਅੰਮ੍ਰਿਤਸਰ, 6 ਸਤੰਬਰ (ਖੁਰਮਣੀਆਂ) – ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਾਲ ਸਬੰਧਤ ਸਾਰੇ ਕਾਲਜਾਂ ਵਿੱਚ ਬੀ.ਐਡ ਵਿੱਚ ਦਾਖਲੇ ਲਈ 31 ਜੁਲਾਈ 2022 ਨੂੰ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ) ਕਰਵਾਈ ਸੀ। ਡਾ. ਅਮਿਤ ਕੌਟਸ ਬੀ.ਐਡ ਦਾਖਲਾ ਟੈਸਟ ਤੇ ਕੌਂਸਲਿੰਗ ਦੇ ਕੋਆਰਡੀਨੇਟਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 6 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਮਈ 2022 ਸੈਸ਼ਨ ਦੇ ਐਮ.ਐਸ.ਸੀ (ਕੰਪਿਊਟਰ ਸਾਇੰਸ) ਸਮੈਸਟਰ ਦੂਜਾ, ਡਿਪਲੋਮਾ ਇਨ ਕਾਸਮੀਟਾਲੋਜੀ (ਫੁਲ ਟਾਈਮ) ਸਮੈਸਟਰ ਦੂਜਾ, ਐਮ.ਏ ਮਿਊਜ਼ਿਕ ਇੰਸਟਰੂਮੈਂਟਲ ਸਮੈਸਟਰ ਚੌਥਾ, ਐਮ.ਐਸ.ਸੀ ਬੌਟਨੀ ਸਮੈਸਟਰ ਦੂਜਾ, ਬੈਚੁਲਰ ਆਫ ਡਿਜ਼ਾਇਨ ਸਮੈਸਟਰ ਦੂਜਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in `ਤੇ ਵੇਖਿਆ ਜਾ ਸਕਦਾ ਹੈ। …

Read More »

ਐਸ਼ਵਰ ਪ੍ਰਤਾਪ ਸਿੰਘ ਤੋਮਰ ਅਤੇ ਸ਼੍ਰੀਮਤੀ ਆਸ਼ੀ ਚੌਕਸੀ ਦਾ ਵਾਈਸ ਚਾਂਸਲਰ ਵੱਲੋਂ ਸਨਮਾਨ

ਅੰਮ੍ਰਿਤਸਰ, 6 ਸਤੰਬਰ (ਖੁਰਮਣੀਆਂ) – ਟੋਕੀਓ ਓਲੰਪਿਕ-2020 ਵਿੱਚ ਭਾਗ ਲੈਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਐਸ਼ਵਰ ਪ੍ਰਤਾਪ ਸਿੰਘ ਤੋਮਰ ਅਤੇ ਸ਼੍ਰੀਮਤੀ ਆਸ਼ੀ ਚੋਕਸੀ ਨੂੰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਲੋਂ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਐਸ਼ਵਰ ਪ੍ਰਤਾਪ ਸਿੰਘ ਤੋਮਰ ਨੇ ਜੁਲਾਈ 2022 ਵਿੱਚ ਕੋਰੀਆ ਵਿਖੇ ਹੋਈ ਵਿਸ਼ਵ ਕੱਪ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ ਸ਼੍ਰੀਮਤੀ ਆਸ਼ੀ …

Read More »

ਬਾਕਸਿੰਗ ਮੁਕਾਬਲਿਆਂ ‘ਚ ਪੈਰਾਮਾਊਂਟ ਪਬਲਿਕ ਸਕੂਲ ਨੇ ਜਿੱਤੇ ਗੋਲਡ ਮੈਡਲ

ਸੰਗਰੂਰ, 6 ਸਤੰਬਰ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿੱਚ ਕਰਵਾਏ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ੋਨ ਪੱਧਰੀ ਬਾਕਸਿੰਗ ਖੇਡ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਇਹ ਮੁਕਾਬਲੇ ਕਨਵੀਨਰ ਅਮਨਦੀਪ ਸਿੰਘ ਗੰਢੂਆਂ (ਸ.ਸ.ਸ. ਸਕੂਲ ਗੰਢੂਆਂ) ਦੀ ਨਿਗਰਾਨੀ ਹੇਠ ਹੋਏ।ਪੈਰਾਮਾਊਂਟ ਪਬਲਿਕ ਸਕੂਲ ਦੇ ਬੱਚਿਆਂ ਨੇ ਬਾਕਸਿੰਗ ਦੇ ਅੰਡਰ 17 ਮੁਕਾਬਲਿਆਂ ‘ਚ ਮਹਿਕਪ੍ਰੀਤ ਕੌਰ (42-45), ਜਸਪ੍ਰੀਤ …

Read More »

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ ਨੇ ਅਧਿਆਪਕ ਦਿਵਸ ਮਨਾਇਆ

ਅੰਮ੍ਰਿਤਸਰ, 6 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਕ੍ਰਮਵਾਰ ਨਾਨਕ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਸ੍ਰੀਮਤੀ ਪੁਨੀਤ ਕੌਰ …

Read More »

ਈ-ਪੰਜਾਬ ਸਕੂਲ ਵੈਬ ਪੋਰਟਲ `ਤੇ ਵਿਦਿਆਰਥੀਆਂ ਦੇ ਆਧਾਰ ਨੰਬਰਾਂ ਨੂੰ ਅੱਪਡੇਟ ਕਰਨ ਸਬੰਧੀ ਮੀਟਿੰਗ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਸ.ਕੰ.ਸ.ਸ ਸਮਾਰਟ ਸਕੂਲ, ਮਾਲ ਰੋਡ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਈ-ਪੰਜਾਬ ਸਕੂਲ ਵੈਬ ਪੋਰਟਲ `ਤੇ ਵਿਦਿਆਰਥੀਆਂ ਦੇ ਆਧਾਰ ਨੰਬਰਾਂ ਨੂੰ ਅੱਪਡੇਟ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਾਨਯੋਗ ਏ.ਡੀ.ਸੀ (ਜਨਰਲ) ਸੁਰਿੰਦਰ ਸਿੰਘ ਨੇ ਕੀਤੀ ਜਿਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜੁਗਰਾਜ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਬਲਰਾਜ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ …

Read More »

ਬੀ.ਕੇ.ਯੂ (ਦੋਆਬਾ) ਦੀ ਮਾਸਿਕ ਮੀਟਿੰਗ ‘ਚ ‘ਲਿੰਪੀ ਸਕਿਨ’ ਨਾਲ ਮਰੀਆਂ ਗਊਆਂ ਦੇ ਮੁਆਵਜ਼ੇ ਦੀ ਕੀਤੀ ਮੰਗ

ਸਿਮਰਨਜੀਤ ਸਿੰਘ ਮੁਸ਼ਕਾਬਾਦ ਨੂੰ ਬਲਾਕ ਮਾਛੀਵਾੜਾ ਦਾ ਮੀਤ ਪ੍ਰਧਾਨ ਨਿਯੁੱਕਤ ਸਮਰਾਲਾ, 6 ਸਤੰਬਰ (ਇੰਦਰਜੀਤ ਸਿੰਘ ਕੰਗ) – ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ।ਜਿਸ ਦੌਰਾਨ ਬਲਬੀਰ ਸਿੰਘ ਪ੍ਰਧਾਨ ਖੀਰਨੀਆਂ ਨੇ ਆਪਣੇ …

Read More »

ਨਾਗਰਾ ਦੇ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਗੱਗੂ ਲੱਲੀਆਂ ਨੂੰ ਅੰਕਾਂ ਦੇ ਅਧਾਰ ‘ਤੇ ਹਰਾਇਆ

ਸਮਰਾਲਾ, 6 ਸਤੰਬਰ (ਇੰਦਰਜੀਤ ਸਿੰਘ ਕੰਗ) – ਪਿੰਡ ਨਾਗਰਾ ਵਿਖੇ ਸਮੂਹ ਗਰਾਮ ਪੰਚਾਇਤ, ਨੌਜਵਾਨ ਸਭਾ, ਦੰਗਲ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਵਿਸ਼ਾਲ ਕੁਸਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਸਾਬਕਾ ਸਰਪੰਚ ਕੇਸਰ ਸਿੰਘ, ਮਨਜੀਤ ਸਿੰਘ ਸਰਪੰਚ ਅਤੇ ਰਜਿੰਦਰ ਸਿੰਘ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਦਾ ਉਦਘਾਟਨ ਸੇਵਾਦਾਰ ਹਰਵਿੰਦਰ ਸਿੰਘ ਸੰਤ ਰਾਮ ਕੁਟੀਆਂ …

Read More »

ਡਾ. ਨਵਲਪ੍ਰੀਤ ਸਿੰਘ ਕੌਮੀ ਪੱਧਰ ‘ਤੇ ਸੀ.ਬੀ.ਐਸ.ਈ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਵਲੋਂ ਹਰ ਸਾਲ ਕੌਮੀ ਪੱਧਰ ‘ਤੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ‘ਅਧਿਆਪਕ ਦਿਵਸ’ ਤੇ ਸਨਮਾਨਿਤ ਕੀਤਾ ਜਾਂਦਾ ਹੈ।ਇਸ ਸਾਲ 19 ਅਧਿਆਪਕਾਂ ਨੂੰ ਸੀ.ਬੀ.ਐਸ.ਈ ਐਵਾਰਡ ਲਈ ਚੁਣਿਆ ਗਿਆ, ਜਿਨ੍ਹਾਂ ਵਿਚੋਂ 3 ਅਧਿਆਪਕ ਅੰਮ੍ਰਿਤਸਰ ਦੇ ਚੁਣੇ ਗਏ।ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਮਾਸ ਮੀਡੀਆ ਵਿਭਾਗ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖ ਖਿਡਾਰੀ ਅਰਸ਼ਦੀਪ ਵਿਰੁੱਧ ਸੋਸ਼ਲ ਮੀਡੀਆ ’ਤੇ ਨਫ਼ਰਤੀ ਟਿੱਪਣੀਆਂ ਦੀ ਕੀਤੀ ਨਿੰਦਾ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਭਾਰਤੀ ਕ੍ਰਿਕਟ ਟੀਮ ਦੇ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਵਿਰੁੱਧ ਸੋਸ਼ਲ ਮੀਡੀਆ ਉੱਤੇ ਨਫ਼ਰਤੀ ਟਿੱਪਣੀਆਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਵਰਤਾਰਾ ਪੂਰੇ ਵਿਸ਼ਵ ਲਈ ਬੇਹੱਦ ਖ਼ਤਰਨਾਕ ਹੈ ਅਤੇ ਜੇਕਰ ਕਿਸੇ ਕੌਮ ਦੇ ਅਨੁਆਈਆਂ ਦੇ ਚਰਿੱਤਰ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਘਿਨੌਣੀਆਂ ਹਰਕਤਾਂ …

Read More »