Thursday, July 18, 2024

Daily Archives: March 5, 2023

8 ਮਾਰਚ ਨੂੰ ਬੰਦ ਰਹਿਣਗੇ ਸੇਵਾ ਕੇਂਦਰ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 8 ਮਾਰਚ 2023 ਨੂੰ ਹੋਲੀ ਦੇ ਤਿਉਹਾਰ ਹੋਣ ਕਰਕੇ ਸੇਵਾ ਕੇਂਦਰ ਬੰਦ ਰਹਿਣਗੇ।ਉਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 8 ਮਾਰਚ 2023 ਨੂੰ ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਨਾ ਆਉਣ।

Read More »

ਕੇਂਦਰੀ ਹਲਕੇ ‘ਚ ਕੋਈ ਵੀ ਨਹੀਂ ਨਜਾਇਜ਼ ਕਬਜ਼ਾ ਨਹੀਂ ਦਿੱਤਾ ਜਾਵੇਗਾ- ਵਿਧਾਇਕ ਗੁਪਤਾ

ਪਿੰਡ ਫਤਾਹਪੁਰ ਵਿਖੇ ਸਾਢੇ ਤੇਰਾਂ ਕਿਲੇ ਜ਼ਮੀਨ ਤੋਂ ਛਡਾਇਆ ਨਜਾਇਜ਼ ਕਬਜ਼ਾ ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੁੰ ਕਿਸੇ ਵੀ ਤਰ੍ਹਾ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅੱਜ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਪਿੰਡ ਫਤਾਹਪੁਰ ਵਿਖੇ ਮੰਨੇ ਵਾਲੀ ਸਰਕਾਰ …

Read More »

ਆਕਸਫੋਰਡ ਸਕੂਲ ਵਿਖੇ ਦਾਖਲਾ ਪ੍ਰੀਖਿਆ 19 ਮਾਰਚ ਨੂੰ

ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਆਕਸਫ਼ੋਰਡ ਪਬਲਿਕ ਸਕੂਲ (ਆਈ.ਸੀ.ਐਸ.ਈ) ਵਿਖੇ 19 ਮਾਰਚ ਦਿਨ ਐਤਵਾਰ ਨੂੰ ਦਾਖਲਾ ਪ੍ਰੀਖਿਆ (ਐਟਰੈਂਸ ਟੈਸਟ) ਲਿਆ ਜਾ ਰਿਹਾ ਹੈ।ਐਲ.ਕੇ.ਜੀ ਜਮਾਤ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਦਾਖਲਾ ਇਹ ਟੈਸਟ ਲੈ ਕੇ ਕੀਤਾ ਜਾਵੇਗਾ।ਇਹ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ।ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਸਿੱਧਾ ਦਾਖਲਾ ਬਿਨ੍ਹਾਂ ਕਿਸੇ ਟੈਸਟ ਕਰਵਾਇਆ ਜਾਵੇਗਾ।ਸਕੂਲ ਦੇ ਐਮ.ਡੀ ਗੁਰਧਿਆਨ …

Read More »

ਸਟੱਡੀ ਸਰਕਲ ਦੇ ਸਹਿਯੋਗੀ ਅਜੀਤ ਸਿੰਘ ਯੂ.ਐਸ.ਏ ਨੇ ਜ਼ੋਨਲ ਦਫ਼ਤਰ ਦੀ ਉਸਾਰੀ ਦਾ ਕੀਤਾ ਨਿਰੀਖਣ

ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਜ਼ੋਨਲ ਦਫ਼ਤਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸੰਗਰੂਰ ਜ਼ੋਨ ਦੀ ਇਕੱਤਰਤਾ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਅਗਵਾਈ ਵਿੱਚ ਹੋਈ।ਸਟੱਡੀ ਸਰਕਲ ਦੇ ਸਹਿਯੋਗੀ ਅਜੀਤ ਸਿੰਘ ਯੂ.ਐਸ.ਏ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਜ਼ਨਲ ਦਫ਼ਤਰ ਦੀ ਹੋ ਰਹੀ ਉਸਾਰੀ ਦਾ ਨਿਰੀਖਣ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਉਹਨਾਂ ਵਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਸੇਵਾਵਾਂ ਦਾ ਜ਼ਿਕਰ …

Read More »

ਸ਼਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਪਿੰਡ ਮੰਡੇਰ ਖੁਰਦ ਵਾਸੀਆਂ ਨਾਲ ਕੀਤੀ ਮੀਟਿੰਗ

ਨੌਜਵਾਨਾਂ ਦੀ ਵਾਲੀਬਾਲ ਦਾ ਗਰਾਉਂਡ ਤਿਆਰ ਕਰਕੇ ਦੇਣ ਦੀ ਮੰਗ ਕੀਤੀ ਮਨਜ਼ੂਰ ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੇ ਆਗੂਆਂ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਮੀਟਿੰਗਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸੇ ਲੜੀ ਤਹਿਤ ਪਾਰਟੀ ਦੇ ਯੂਥ ਆਗੂ ਨੇ ਸਾਥੀਆਂ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਖ਼ਾਲਸਾ ਕਾਲਜ ਵਿਖੇ ਕੀਤਾ ਵਿੱਦਿਅਕ ਦੌਰਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਹੋਰਨਾਂ ਗਤੀਵਿਧੀਆਂ ਤੋਂ ਇਲਾਵਾ ਪੜ੍ਹਾਈ ਸਬੰਧੀ ਹਰੇਕ ਪਹਿਲੂ ਤੋਂ ਜਾਣੂ ਕਰਵਾਉਣ ਦੇ ਮਕਸਦ ਤਹਿਤ ਹਰ ਜਾਣਕਾਰੀ ਮੁਹੱਈਆ ਕਰਵਾਈਆਂ ਜਾ ਰਹੀਆਂ ਹੈ।ਇਸ ਉਦੇਸ਼ ਤਹਿਤ ਕਾਲਜ ਵਿਦਿਆਰਥੀਆਂ ਦਾ ਦੌਰਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਲਜ ਅਧਿਆਪਕ ਵਿਦਿਆਰਥੀਆਂ ਸਮੇਤ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਜੀ.ਟੀ ਰੋਡ ਵਿਖੇ ਸਲਾਨਾ ਸਪੋਰਟਸ ਮੀਟ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਵਿਖੇ ਸਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ, ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਇਸ ਮੀਟ ’ਚ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ’ਚ ਮਹੱਤਵਪੂਰਨ ਸਥਾਨ …

Read More »

‘9ਵੀਂ ਰਾਸ਼ਟਰੀ ਸੋਚਨੀ ਕਾਨਫ਼ਰੰਸ’ ’ਚ ਵਿਦਿਆਰਥਣਾਂ ਵੱਲੋਂ ਗਿੱਧੇ, ਭੰਗੜੇ ਦੀ ਸ਼ਾਨਦਾਰੀ ਪੇਸ਼ਕਾਰੀ

ਪੰਜਾਬੀ ਦਰਿਆ ਦਿਲ ਤੇ ਖੁੱਲ੍ਹੇ ਸੁਭਾਅ ਦੇ ਮਾਲਕ – ਡਾ. ਵਿਜੇ ਕੁਮਾਰ ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਪੰਜਾਬ ’ਚ ਪਹਿਲੀ ਵਾਰ ਕਰਵਾਈ ਜਾ ਰਹੀ ‘9ਵੀਂ ਰਾਸ਼ਟਰੀ ਸੋਚਨੀ ਕਾਨਫਰੰਸ ਮੌਕੇ ਦੇਸ਼ ਭਰ ਤੋਂ 500 ਦੇ ਕਰੀਬ ਪੁੱਜੇ ਮਾਹਿਰ ਡੈਲੀਗੇਟਾਂ ਨੂੰ ਪੰਜਾਬੀ ਵਿਰਸੇ ਅਤੇ ਲੋਕ ਨਾਚ ਦੇ ਰੁਬਰੂ ਕਰਵਾਉਣ ਦੇ ਮਕਸਦ ਤਹਿਤ ਵਿਦਿਆਰਥਣਾਂ ਵੱਲੋਂ ਗਿੱਧਾ, …

Read More »

ਖ਼ਾਲਸਾ ਕਾਲਜ ਵੁਮੈਨ ਵਿਖੇ ਖੂਨਦਾਨ ਕੈਂਪ

70 ਦੇ ਕਰੀਬ ਖੂਨਦਾਨੀਆਂ ਨੇ ਸਮਾਜ ਸੇਵਾ ’ਚ ਪਾਇਆ ਅਹਿਮ ਯੋਗਦਾਨ ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਮਨੁੱਖਤਾ ਦੀ ਸੇਵਾ ਕਰਨ ਦੇ ਮਕਸਦ ਤਹਿਤ ਅੱਜ ਖ਼ਾਲਸਾ ਕਾਲਜ ਵੁਮੈਨ ਦੇ ਰੋਟ੍ਰੈਕਟ ਕਲੱਬ ਵਲੋਂ ‘ਯੂਅਰ ਬਲੱਡ ਕੇਨ ਸੇਵ ਲਾਈਫ਼’ ਸੰਸਥਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ …

Read More »

ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਨਾਲ ਭਗਵਾਨ ਢਿੱਲੋਂ ਸਨਮਾਨਿਤ

ਡਾ. ਕਰਨੈਲ ਸ਼ੇਰਗਿੱਲ ਯੂ.ਕੇ ਦੇ ਨਾਵਲ `ਲਾਕਡਾਊਨ ਅਲਫ਼ਾ ` ਦੀ ਹੋਈ ਘੁੰਡ ਚੁੱਕਾਈ ‘ਤੇ ਚਰਚਾ ਅੰਮ੍ਰਿਤਸਰ, 5 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਆਰਟ ਲਿਟਰੇਰੀ ਅਕਾਦਮੀ ਯੂ.ਕੇ ਦੇ ਸਹਿਯੋਗ ਨਾਲ ਅੱਖਰ ਸਾਹਿਤ ਅਕਾਦਮੀ ਅੰਮ੍ਰਿਤਸਰ ਵਲੋਂ ਕਰਵਾਇਆ ਗਏ ਪ੍ਰਮਿੰਦਰਜੀਤ ਯਾਦਗਾਰੀ ਸਲਾਨਾ ਪੁਰਸਕਾਰ ਸਮਾਗਮ ਜਿਥੇ ਯਾਦਗਾਰੀ ਹੋ ਨਿਬੜਿਆ ਉਥੇ ਕਈ ਮੰਨੀਆਂ-ਪ੍ਰਮੰਨੀਆ ਸਖਸ਼ੀਅਤਾਂ ਦੀ ਹਾਜ਼ਰੀ ਨਾਲ ਸਮਾਗਮ ਦੀ ਖੂਬਸੂਰਤੀ ਵਧ ਗਈ।ਇਸ ਵਾਰ ਦਾ …

Read More »