Sunday, September 8, 2024

Monthly Archives: January 2024

‘ਆਪੇ ਗੁਰੁ ਚੇਲਾ’ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਬਠਿੰਡਾ ਲਈ ਰਵਾਨਾ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ‘ਆਪੇ ਗੁਰੁ ਚੇਲਾ’ ਨਗਰ ਕੀਰਤਨ ਅੱਜ 6ਵੇਂ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਹਾਜ਼ੀਰਤਨ ਬਠਿੰਡਾ ਲਈ ਰਵਾਨਾ ਹੋਇਆ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ …

Read More »

ਨਾਮਵਰ ਉਰਦੂ ਸ਼ਾਇਰ ਮੁਨੱਵਰ ਰਾਣਾ ਦੇ ਦੇਹਾਂਤ ’ਤੇ ਭਾਵ-ਭਿੰਨੀ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 15 ਜਨਵਰੀ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ (ਅੰਮ੍ਰਿਤਸਰ ਇਕਾਈ) ਦੀ ਇੱਕ ਸਾਂਝੀ ਮੀਟਿੰਗ ਵਿੱਚ ਉਰਦੂ ਜ਼ੁਬਾਨ ਦੇ ਨਾਮਵਰ ਸ਼ਾਇਰ ਮੁਨੱਵਰ ਰਾਣਾ ਦੇ ਅਕਾਲ ਚਲਾਣੇ ’ਤੇ ਸਮੂਹ ਮੈਂਬਰਾਨ ਵਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।ਮੁਨੱਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਰਾਏ ਬਰੇਲੀ, ਉੱਤਰ ਪ੍ਰਦੇਸ਼ ਵਿੱਚ ਹੋਇਆ।ਉਹ ਸਮਾਜਿਕ …

Read More »

ਸਵਦੇਸ਼ ਦਰਸ਼ਨ 2.0 ਤਹਿਤ ਲੋਗੋ ਅਤੇ ਟੈਗਲਾਈਨ ਮੁਕਾਬਲਿਆਂ ਦੀ ਆਖਰੀ ਮਿਤੀ ਹੁਣ 31 ਜਨਵਰੀ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਕੇਂਦਰ ਦੇ ਸੈਰ ਸਪਾਟਾ ਵਿਭਾਗ ਵਲੋਂ ਪੰਜਾਬ ਨੂੰ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਸਥਾਨਾਂ ਬਾਰੇ ਜਾਣਕਾਰੀ ਦੇਣ ਲਈ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਵੇਦਸ਼ ਦਰਸ਼ਨ 2.0 ਤਹਿਤ ਲੋਗੋ ਅਤੇ ਅੰਮ੍ਰਿਤਸਰ ਨੂੰ ਦਰਸਾਉਂਦੇ ਵਿਲੱਖਣ ਟੈਗਲਾਈਨ ਮੁਕਾਬਲੇ ਕਰਵਾਏ ਜਾ ਰਹੇ ਸਨ, ਜਿਨਾਂ ਵਿੱਚ ਭਾਗ ਲੈਣ ਦੀ ਆਖਿਰੀ ਮਿਤੀ 31 ਦਸੰਬਰ 2023 ਤੋਂ ਵਧਾ ਕੇ ਹੁਣ 31 ਜਨਵਰੀ …

Read More »

ਗੁਰੂ ਅਰਜਨ ਦੇਵ ਕਲੋਨੀ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਗੁਰੂ ਅਰਜਨ ਦੇਵ ਕਲੋਨੀ ਵਿਖੇ ਹਰ ਸਾਲ ਵਾਂਗ ਕਲੋਨੀ ਨਿਵਾਸੀਆਂ ਨੇ ਲੋਹੜੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ।ਜਿਸ ਦੌਰਾਨ ਕਲੋਨੀ ਵਾਸੀ ਨੱਚਦੇ-ਗਾਉਂਦੇ ਦਿਖਾਈ ਦਿੱਤੇ।ਉਨ੍ਹਾਂ ਨੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਦਵਿੰਦਰ ਸਿੰਘ, ਨਰੇਸ਼ ਛਾਹੜੀਆ, ਰਾਜ ਕੁਮਾਰ, ਸੁਰੇਸ਼ ਬਜਾਜ, ਸੂਰਜਭਾਨ ਬਾਂਸਲ, ਪਵਨ ਖੱਟਰ, ਯਾਦਵਿੰਦਰ, ਰਾਜੇਸ਼, ਵਰੁਣ ਬਾਂਸਲ, ਗੌਰਵ ਗਰਗ, ਸੋਨੂੰ ਸੰਤੋਪ, ਜਤਿਨ ਬਜਾਜ, ਅਨੀਤਾ …

Read More »

ਲਾਇਨਜ਼ ਕਲੱਬ ਚੀਮਾ ਦਾ ਗਠਨ- ਜਸਵੀਰ ਸਿੰਘ ਚੀਮਾ ਪ੍ਰਧਾਨ ਤੇ ਜਗਤਜੀਤ ਸਿੰਘ ਚੇਅਰਮੈਨ ਬਣੇ

ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਇੰਟਰਨੈਸ਼ਨਲ ਜਿਲ੍ਹਾ 321 ਐਫ ਤਹਿਤ ਲਾਈਨਜ਼ ਕਲੱਬ ਚੀਮਾ ਦਾ ਗਠਨ ਕੀਤਾ ਗਿਆ।ਜਿਸ ਦੌਰਾਨ ਸਮਾਜ ਵਿੱਚ ਵਿੱਚਰ ਰਹੀਆਂ ਵੱਖ-ਵੱਖ ਸਖਸ਼ੀਅਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ।ਲਾਇਨਜ਼ ਕਲੱਬ ਚੀਮਾ ਮੰਡੀ ਦੇ ਨਵ-ਨਿਯੁੱਕਤ ਪ੍ਰਧਾਨ ਜਸਵੀਰ ਸਿੰਘ ਚੀਮਾ (ਚੇਅਰਮੈਨ ਪੈਰਾਮਾਊਂਟ ਪਬਲਿਕ ਸਕੂਲ ਚੀਮਾ) ਨੇ ਦੱਸਿਆ ਕਿ ਸਾਲ 2023-24 ਲਈ ਨੰਬਰ 156931 ਰਜ਼ਿਸਟਰਡ ਹੈ।ਜਿਸ ਦੇ ਚੇਅਰਮੈਨ ਜਗਤਜੀਤ ਸਿੰਘ (ਜਗਤਜੀਤ ਐਗਰੋ …

Read More »

ਅਕਾਲ ਅਕੈਡਮੀ ਚੀਮਾ ਦੇ 6 ਵਿਦਿਆਰਥੀਆਂ ਦੀ ਰਾਸ਼ਟਰੀ ਖੇਡਾਂ ਲਈ ਹੋਈ ਚੋਣ

ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ) ਦੇ 6 ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਲਈ ਚੋਣ ਹੋਈ, ਜੋ ਅਥਲੈਟਿਕਸ ਨੈਸ਼ਨਲ ਖੇਡਾਂ (ਏ.ਐਫ.ਆਈ) ਉਮਰ ਵਰਗ-14, ਉਮਰ ਵਰਗ-16 ਵਿੱਚ ਸਿਲੈਕਟ ਹੋਏ ਹਨ।ਇਹ ਖੇਡਾਂ 14 ਤੋਂ 18 ਫਰਵਰੀ 2024 ਤੱਕ ਗੁਜਰਾਤ ਅਹਿਮਦਾਬਾਦ ਵਿਖੇ ਹੋਣ ਜਾ ਰਹੀਆਂ ਹਨ।ਇਸ ਵਿੱਚ ਹੁਸਨਪਰੀਤ ਸਿੰਘ ਲੰਮੀ ਛਾਲ, ਜਗਸੀਰ …

Read More »

ਜਿਲ੍ਹੇ ‘ਚ 508 ਲੰਬਿਤ ਇੰਤਕਾਲ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਵਿਸ਼ੇਸ਼ ਕੈਪ ਲਗਾ ਕੇ ਕੀਤੇ ਦਰਜ਼- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਹੋਇਆਂ ਅੱਜ ਜ਼ਿਲ੍ਹੇ ਅਤੇ ਸਬ-ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ 508 ਲੰਬਿਤ ਪਏ ਇੰਤਕਾਲ ਦਰਜ਼ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਲੋਕਾਂ ਨੇ ਇਹਨਾਂ ਕੈਂਪਾਂ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਅਤੇ ਲੰਬਿਤ ਪਏ ਇੰਤਕਾਲ ਕਰਵਾਉਣ ਲਈ ਆਪਣੀਆਂ ਤਹਿਸੀਲਾਂ …

Read More »

ਮਕਬੂਲ ਭਾਰਤੀ ਸ਼ਾਇਰ ਮੁਨੱਵਰ ਰਾਣਾ ਦੇ ਦੇਹਾਂਤ `ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 15 ਜਨਵਰੀ (ਦੀਪ ਦਵਿੰਦਰ ਸਿੰਘ) – ਮਾਂ ਬਾਰੇ ਖੂਬਸੂਰਤ ਸ਼ਿਅਰ ਲਿਖ ਕੇ ਦੁਨੀਆਂ ਭਰ ਵਿੱਚ ਦਾਦ ਹਾਸਲ ਕਰਨ ਵਾਲੇ ਉਰਦੂ ਜ਼ੁਬਾਨ ਦੇ ਮਕਬੂਲ ਸ਼ਾਇਰ ਰਾਣਾ ਮੁਨੱਵਰ ਦੇ ਦੇਹਾਂਤ `ਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਖੇਡ ਮੁਕਾਬਲਿਆਂ ‘ਚ 5 ਸੋਨ ਤਮਗਿਆਂ ਨਾਲ ਸੱਤ ਪਹਿਲੇ ਸਥਾਨ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਕੌਮੀ ਖੇਡ ਮੁਕਬਲਿਆਂ ‘ਚ ਸੱਤ ਪਹਿਲੇ ਸਥਾਨਾਂ ਅਤੇ ਪੰਜ ਸੋਨ ਤਮਗਿਆਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਆਰਿਆ ਰਤਨ ਡਾ. ਪੂਨਮ ਸੂਰੀ ਪਦੱਮਸ਼੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਸਮਿਤੀ ਨਵੀਂ ਦਿੱਲੀ ਕੇ ਆਸ਼ੀਰਵਾਦ ਨਾਲ ਡਾ. ਵੀ. ਸਿੰਘ ਡਾਇਰੈਕਟਰ ਡੀ.ਏ.ਵੀ ਪਬਲਿਕ ਸਕੂਲਜ਼ ਅਤੇ ਸੰਯੋਜਕ …

Read More »

ਮੋਦੀ ਸਰਕਾਰ ਹਰੇਕ ਵਰਗ ਦੀ ਹਮਦਰਦ ਸਰਕਾਰ – ਛੀਨਾ

ਕਿਹਾ, ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਪਿੰਡਾਂ ਵਿੱਚ ਸਵਾਗਤ ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਅੱਜ ਰਾਜਾਸਾਂਸੀ ਹਲਕੇ ਦੇ ਪਿੰਡ ਲੋਧੀਗੁਜ਼ਰ, ਨੱਥੂਪੁਰਾ ਅਤੇ ਕਿਰਲਗੜ੍ਹ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਨੇ ਸੰਤੁਸ਼ਟੀ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਦੀਆਂ ਲੋਕਪੱਖੀ ਸਕੀਮਾਂ ਨੂੰ ਉਚਿਤ ਅਤੇ ਸਹੀ ਕਰਾਰ …

Read More »