Thursday, October 17, 2024

Daily Archives: January 22, 2024

ਖ਼ਾਲਸਾ ਕਾਲਜ ਵੁਮੈਨ ਦੀ ਵਿਦਿਆਰਥਣ ਨੇ ਉਚੀ ਛਾਲ ’ਚ ਜਿੱਤਿਆ ਸਿਲਵਰ ਮੈਡਲ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਦੀ ਵਿਦਿਆਰਥਣ ਨੇ 67ਵੀਆਂ ਲੜਕੇ ਤੇ ਲੜਕੀਆਂ ਅੰਡਰ-19 ਸਕੂਲ ਨੈਸ਼ਨਲ ਖੇਡਾਂ ਦੌਰਾਨ ਅਥਲੈਟਿਕਸ ’ਚ 1.68 ਮੀਟਰ ਉੱਚੀ ਛਾਲ ਲਾ ਕੇ ਸਿਲਵਰ ਮੈਡਲ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਸਕੂਲਾਂ ’ਚ ਖਾਲਸਾ ਸੰਸਥਾਵਾਂ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਵਿਖੇ …

Read More »

ਸ਼੍ਰੀ ਰਾਮ ਲੱਲਾ ਦੀ ਸਥਾਪਨਾ ਸਬੰਧੀ ਕੱਢੀ ਵਿਸ਼ਾਲ ਸੋਭਾ ਯਾਤਰਾ

ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ਸਥਾਪਨਾ ਨੂੰ ਲੈ ਕੇ ਸ਼ਹਿਰ ਵਿੱਚ ਧਾਰਮਿਕ ਸੰਸਥਾਵਾਂ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।ਇਹ ਸ਼ੋਭਾ ਯਾਤਰਾ ਸ਼ਿਵ ਮੰਦਰ ਸ਼ਿਵਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੇ ਮੁਹੱਲਿਆਂ ਵਿੱਚ ਹੁੰਦੀ ਹੋਈ ਮੁੜ ਮੰਦਰ ਵਿਖੇ ਸਮਾਪਤ ਹੋਈ।ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੌਕੇ ਪੂਜਾ ਕਰਨ ਦੀ ਰਸਮ ਅਸੋਕ ਜੈਨ …

Read More »

ਖ਼ਾਲਸਾ ਕਾਲਜ ਸਕੂਲ ਨੇ 67ਵੀਆਂ ਨੈਸ਼ਨਲ ਖੇਡਾਂ ਦੌਰਾਨ ਹੈਂਡਬਾਲ ‘ਚ ਹਾਸਲ ਕੀਤੇ ਮੈਡਲ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹ ਰਹੇ ਲੜਕਿਆਂ ਨੇ 67ਵੀਆਂ ਅੰਤਰ ਸਕੂਲ ਖੇਡਾਂ ਦੌਰਾਨ ਅੰਡਰ-14 ਹੈਂਡਬਾਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ।ਸਕੂਲ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਦਿੱਲੀ ‘ਚ ਕਾਰਵਾਈਆਂ 67ਵੀਆਂ ਅੰਤਰ ਸਕਲ ਨੈਸ਼ਨਲ ਹੈਂਡਬਾਲ ਖੇਡਾਂ ’ਚ ਸਕੂਲ ਦੇ ਖਿਡਾਰੀਆਂ …

Read More »

ਸ਼ੋਭਾ ਯਾਤਰਾ ਲਈ ਲਾਇਆ ਲੰਗਰ

ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਧਾਰਮਿਕ ਸੰਸਥਾਵਾਂ ਅਤੇ ਸਥਾਨਕ ਮਹਿਤਾ ਚੌਂਕ ਦੇ ਨਿਵਾਸੀਆਂ ਵਲੋਂ ਅਯੋਧਿਆ ਵਿਖੇ ਨਵੇਂ ਬਣੇ ਮੰਦਿਰ ਵਿੱਚ ਸ੍ਰੀ ਰਾਮ ਲੱਲਾ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਅੱਜ ਕੱਢੀ ਗਈ ਸ਼ੋਭਾ ਯਾਤਰਾ ਲਈ ਕੌਫੀ ਅਤੇ ਬਿਸਕੁੱਟਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਦੀਪਕ ਸ਼ਰਮਾ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਸਭ ਦੇ ਸਾਂਝੇ ਹੁੰਦੇ ਹਨ, ਜਿੰਨਾਂ ਵਿੱਚ ਹਰ ਇੱਕ …

Read More »

ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਸੰਗੀਤ ਵਿਸ਼ੇ ’ਚ ਨੈਟ ਇਮਤਿਹਾਨ ਕੀਤਾ ਪਾਸ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਨੇ ਐਮ.ਏ ਸੰਗੀਤ (ਗਾਇਨ) ਦੇ ਪਹਿਲੇ ਸਮੈਸਟਰ ਦੌਰਾਨ ਹੀ ਯੂ.ਜੀ.ਸੀ ਦਾ ਨੈਟ ਇਮਤਿਹਾਨ ਪਾਸ ਕਰ ਲਿਆ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀ ਹਾਰਦਿਕ ਦਰੋਚ ਦਾ ਪ੍ਰੀਖਿਆ ਪਾਸ ਕਰਨ ’ਤੇ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਂਦਿਆਂ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ। ਡਾ. ਮਹਿਲ ਸਿੰਘ ਨੇ …

Read More »

ਅਕਾਲ ਅਕੈਡਮੀ ਚੀਮਾਂ ਪੀ.ਐਸ.ਈ.ਬੀ ਵਲੋਂ ਨਸ਼ਾ-ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ

ਸੰਗਰੂਰ, 22 ਜਨਵਰੀ (ਜਗਸੀਰ ਲੌਂਗਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਚੀਮਾਂ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਸ਼ਾ-ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ।ਥਾਣਾ ਚੀਮਾਂ ਦੇ ਐਸ.ਐਚ.ਓ  ਲਖਬੀਰ ਸਿੰਘ ਅਤੇ ਡੀ.ਐਸ.ਪੀ ਸੁਨਾਮ ਭਰਪਰ ਸਿੰਘ ਨੇ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।ਡੀ.ਐਸ.ਪੀ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੜ੍ਹਾਈ ਅਤੇ ਖੇਡਾਂ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਸ਼਼੍ਰੀ ਰਾਮ ਚੰਦਰ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਨੇ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਕ ਅਤੇ ਮਹੱਤਵਪੂਰਨ ਘਟਨਾ ਰਾਮ ਮੰਦਿਰ ਅਯੋਧਿਆ ਵਿੱਚ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਦਰਸਾਉਣ ਲਈ ਇੱਕ ਵਿਸ਼ੇਸ਼ ਅਸੈਂਬਲੀ ਦਾ ਅਯੋਜਨ ਕੀਤਾ।ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਭਗਵਾਨ ਵਿਸ਼ਣੂ ਦੇ ਸੱਤਵੇਂ ਅਵਤਾਰ ਭਗਵਾਨ ਰਾਮ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ …

Read More »

ਸ੍ਰੀ ਰਾਮ ਲੱਲਾ ਜੀ ਦੀ ਮੂਰਤੀ ਦਾ ਪ੍ਰਾਣ ਪ੍ਰਤਿਸ਼ਠਾ ਪ੍ਰਸਾਰਣ ਦਿਖਾਇਆ

ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਭਗਵਾਨ ਸ੍ਰੀ ਰਾਮ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਦਾ ਪ੍ਰਾਣ ਪ੍ਰਤਿਸ਼ਠਾ ਪ੍ਰਸਾਰਨ ਬੱਚਿਆਂ ਨੂੰ ਸਿੱਧਾ ਦਿਖਾਇਆ ਗਿਆ।ਬੱਚਿਆਂ ਵਲੋਂ ਸ਼੍ਰੀ ਰਾਮ ਜੀ, ਸ੍ਰੀ ਲਛਮਣ ਜੀ, ਮਾਤਾ ਸੀਤਾ ਜੀ ਅਤੇ ਸ੍ਰੀ ਹਨੂਮਾਨ ਜੀ ਦੀ ਜੀਵਨ ਸਬੰਧੀ ਝਾਕੀ ਪੇਸ਼ ਕੀਤੀ ਗਈ ਭਜਨਾਂ ਦਾ ਗਾਇਨ …

Read More »

ਪ੍ਰਕਾਸ਼ ਦਿਹਾੜੇ ਸਬੰਧੀ ਵੰਡੇ ਫਰੀ ਕੱਪੜੇ

ਭੀਖੀ, 22 ਜਨਵਰੀ (ਕਮਲ ਜ਼ਿੰਦਲ) – ਸ਼ਹਿਰ ਦੇ ਕੁੱਝ ਸਮਾਜ ਸੇਵੀ ਵਿਅਕਤੀਆਂ ਨੇ ਕੜਾਕੇ ਦੀ ਪੈ ਰਹੀ ਠੰਢ ਦੌਰਾਨ ਜਰੂਰਤਮੰਦ ਲੋਕਾਂ ਲਈ ਗਰਮ ਕੱਪੜੇ ਮੁਫਤ ਵਿੱਚ ਦੇਣ ਦਾ ਬੀੜਾ ਚੁੱਕਿਆ ਹੈ।ਇਸ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹ ਫਰੀ ਸੇਵਾ ਕੀਤੀ ਗਈ ਹੈ।ਸਮਾਜ ਸੇਵੀ ਰਾਮ ਸਿੰਘ ਅਕਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਕੁੱਝ ਸਾਥੀਆਂ ਸਮੇਤ ਇਕੱਠੇ …

Read More »

ਕੇਂਦਰੀ ਜੇਲ ਦੇ 500 ਮੀਟਰ ਖੇਤਰ ‘ਚ ਡਰੋਨ ਉਡਾਉਣ ‘ਤੇ ਮੁਕੰਮਲ ਰੋਕ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ ਪੁਲੀਸ-ਕਮ-ਕਾਰਜ਼ਕਾਰੀ ਮੈਜਿਸਟਰੇਟ ਮਨਮੋਹਨ ਸਿੰਘ ਔਲਖ ਪੀ.ਪੀ.ਐਸ ਅੰਮ੍ਰਿਤਸਰ ਵਲੋਂ ਸਕਿਉਰਟੀ ਜ਼ੋਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਨੇੜੇ 500 ਮੀਟਰ ਦੇ ਖੇਤਰ ਤੱਕ ਡਰੋਨ ਉਡਾਉਣ ‘ਤੇ ਮੁਕੰਮਲ ਰੋਕ ਲਾਉਣ ਦਾ ਐਲਾਨ ਕੀਤਾ ਹੈ।ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਉਨਾਂ ਕਿਹਾ ਹੈ ਕਿ ਕੇਂਦਰੀ ਜੇਲ੍ਹ ਖੇਤਰ ਦੇ ਕੋਲ ਰਹਿੰਦੇ ਇੱਕ ਪਰਿਵਾਰ ਵਲੋਂ ਟੋਆਏ ਡਰੋਨ ਜੇਲ੍ਹ ਨੇੜੇ …

Read More »