ਬਜਟ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਪਹਿਲ ਪਿਛਲੇ ਦਸ ਸਾਲਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਦਿਸ਼ਾ
ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵੱਲੋ ਂਸੰਸਦ ਵਿੱਚ ਪੇਸ਼ ਕੀਤਾ ਗਿਆ ਬਜਟ ਲੋਕਾਂ ਦੀਆਂ ਆਸਾਂ ਤੇ ਇਛਾਵਾਂ ਉਤੇ ਖਰਾ ਉਤਰੇਗਾ। ਉਨਾਂ ਨੇ ਭਰੋਸਾ ਦਿੱਤਾ ਕਿ ਬਜਟ ਭਾਰਤ ਨੂੰ ਪ੍ਰਗਤੀ ਦੀਆਂ ਉਚਾਈਆਂ ਵੱਲ ਪਹੁੰਚਾਏਗਾ। ਉਨਾਂ ਨੇ ਜੇਤਲੀ ਨੂੰ ਸੰਸਦ ਵਿੱਚ ਪਹਿਲਾ ਬਜਟ ਪੇਸ਼ ਕਰਨ ‘ਤੇ ਵਧਾਈ ਦਿੰਦਿਆ ਕਿਹਾ ਕਿ ਇਹ ਬਜਟ ਲੋਕਾਂ ਦੀ ਭਾਗੀਦਾਰੀ ਅਤੇ ਜਨਸ਼ਕਤੀ ਨੂੰ ਹੱਲਾਸ਼ੇਰੀ ਦੇਵੇਗਾ। ਉਨਾਂ ਨੇ ਕਿਹਾ ਕਿ ਇਹ ਬਜਟ ਭਾਰਤੀ ਅਰਥਚਾਰੇ ਲਈ ਹੀ ਨਹੀ ਸਗੋਂ ਗਰੀਬ ਤੋਂ ਗਰੀਬ ਲੋਕਾਂ ਲਈ ਵੀ ਸੰਜੀਵਨੀ ਹੈ। ਵਿਕਾਸ ਦੇਸ਼ ਦੇ ਉਨਾਂ ਹਿੱਸਿਆਂ ਵਿੱਚ ਵੀ ਹੋਵੇਗਾ ਜਿਹੜੇ ਵਿਕਾਸ ਤੋਂ ਵਾਂਝੇ ਹਨ। ਮੋਦੀ ਨੇ ਭਾਰਤ ਦੇ ਲੋਕਾਂ ਨੂੰ ਯਕੀਨ ਦੁਆਇਆ ਕਿ ਭਾਰਤ ਦੇ ਵਿਕਾਸ ਲਈ ਉਨਾਂ ਦੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਨਵੀਂ ਸਰਕਾਰ ਦੀਆਂ ਕੋਸ਼ਿਸ਼ਾਂ ਉਤੇ ਗੱਲ ਕਰਦਿਆਂ ਉਨਾਂ ਨੇ ਕਿਹਾ ਕਿ ਰੇਲਵੇ ਅਤੇ ਆਮ ਬਜਟ ਤੋ ਪਤਾ ਲਗਦਾ ਹੈ ਕਿ ਸਰਕਾਰ ਸਹੀ ਦਿਸ਼ਾ ਵੱਲ ਜਾ ਰਹੀ ਹੈ। ਉਨਾਂ ਨੇ ਦੱਸਿਆ ਕਿ ਸਰਕਾਰ ਨੇ ਬਜਟ ਵਿੱਚ ਅਨੁਸੂਚਿਤ ਜਨਜਾਤੀ ਤੇ ਨੋਜਵਾਨਾਂ ਦੇ ਕੁਸ਼ਲ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਕਿਸਾਨਾਂ ਦੇ ਫਾਇਦੇ ਲਈ ਕ੍ਰਿਸ਼ੀ ਸਿੰਜਾਈ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਗ੍ਰਹਿਣੀਆਂ ਲਈ ਇਹ ਬਜਟ ਆਸ ਦੀ ਕਿਰਨ ਹੈ, ਜੋ ਵਧਦੀਆਂ ਕੀਮਤਾਂ ਦੇ ਬੋਝ ਤੋਂ ਪ੍ਰਭਾਵਿਤ ਹਨ। ਮਹਿਲਾ ਸ਼ਕਤੀ ਕਰਨ ਤੇ ਬਾਲੜੀਆਂ ਦੀ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।