Friday, October 18, 2024

ਸੀਨੀਅਰ ਸਿਟੀਜ਼ਨ ਕਾਊਂਸਲ  ਵਲੋਂ ”ਨਸ਼ਾ ਮੁਕਤ ਪੰਜਾਬ” ਬਾਰੇ ਸੈਮੀਨਾਰ ਤੇ ਪ੍ਰਤੀਯੋਗਤਾ ਆਯੋਜਿਤ

PPN240703
ਬਠਿੰਡਾ, 24  ਜੁਲਾਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਲਾਇਨੋਪਾਰ ਇਲਾਕੇ ਦੇ ਗੁਡਵਿਲ ਸੁਸਾਇਟੀ ਹਸਪਤਾਲ ਪਰਸਰਾਮ ਨਗਰ ਬਠਿੰਡਾ ਵਿਖੇ ਸੀਨੀਅਰ ਸਿਟੀਜ਼ਨ ਕਾਊਂਸਲ (ਰਜਿ:) ਬਠਿੰਡਾ ਵੱਲੋਂ ”ਨਸ਼ਾ ਮੁਕਤ ਪੰਜਾਬ” ਵਿਸ਼ੇ ‘ਤੇ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਡਾ. ਤੇਜਵੰਤ ਸਿੰਘ ਰੰਧਾਵਾ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਜਿਲ੍ਹਾ ਬਠਿੰਡਾ ਜੀ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ”ਨਸ਼ਾ ਮੁਕਤ ਪੰਜਾਬ” ਦੇ ਸੈਮੀਨਾਰ ਪ੍ਰਤੀਯੋਗਤਾ ਵਿੱਚ ਡੀ.ਏ.ਵੀ. ਸੀ.ਸੈ. ਪਬਲਿਕ ਸਕੂਲ, ਪਰਸਰਾਮ ਨਗਰ, ਲਾਲਾ ਜਗਨ ਨਾਥ ਜੈਨ ਗੁਡਵਿਲ ਪਬਲਿਕ ਸਕੂਲ, ਸ਼ਿਵਾਲਕ ਪਬਲਿਕ ਸਕੂਲ, ਐਮ.ਐਚ.ਆਰ. ਹਾਇਰ ਸੈਕੰਡਰੀ ਸਕੂਲ, ਪਰਤਾਪ ਨਗਰ ਅਤੇ ਸਰਕਾਰੀ ਸੀਨੀਅਰ ਹਾਇਰ ਸੈਕੰਡਰੀ ਸਕੂਲ ਪਰਸਰਾਮ ਨਗਰ ਦੇ ਬੱਚਿਆਂ ਨੇ ਹਿੱਸਾ ਲਿਆ। ਸ੍ਰੀ ਮਤੀ ਰੂਬੀ ਗੁਪਤਾ, ਸ੍ਰੀਮਤੀ ਕੁਸਮ ਗੋਇਲ ਅਤੇ ਸ੍ਰੀਮਤੀ ਸਤਿੰਦਰ ਕੌਰ ਨੇ ਜੱਜਾਂ ਦੀ ਡਿਊਟੀ ਨਿਭਾਈ। ਇੰਜ: ਆਰ.ਡੀ. ਗੁਪਤਾ ਜਨਰਲ ਸਕੱਤਰ ਨੇ ਮੁਕਾਬਲਿਆਂ ਦਾ ਨਤੀਜਾ ਘੋਸ਼ਿਤ ਕੀਤਾ। ਪਹਿਲਾ ਇਨਾਮ ਮਿਸ. ਨਮਰਤਾ ਗੁਪਤਾ ਡੀ.ਏ.ਵੀ. ਸੀ. ਸੈ. ਸਕੂਲ ਪਰਮਸਰਾਮ ਨਗਰ, ਦੂਸਰਾ ਇਨਾਮ ਮਿਸ. ਪੂਨਮ ਸ਼ਰਮਾ ਗੁਡਵਿਲ ਪਬਲਿਕ ਸਕੂਲ ਅਤੇ ਤੀਸਰਾ ਇਨਾਮ ਮਿਸ. ਮਾਨਵੀ ਸੈਨੀ ਐਮ.ਐØੱਚ.ਆਰ. ਹਾਇਰ ਸੈਕੰਡਰੀ ਸਕੂਲ ਪਰਸਰਾਮ ਨਗਰ ਨੇ ਪ੍ਰਾਪਤ ਕੀਤੇ। ਮੁੱਖ ਮਹਿਮਾਨ ਡਾ. ਰੰਧਾਵਾ ਜੀ ਵੱਲੋਂ  ਇਨਾਮ ਵੰਡਣ ਤੋਂ ਬਾਅਦ ਗੁਡਵਿੱਲ ਸੁਸਾਇਟੀ ਦੇ ਸਕੱਤਰ ਕੇ.ਆਰ.ਜਿੰਦਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਪ੍ਰਬੰਧ ਗੁਡਵਿੱਲ ਸੁਸਾਇਟੀ ਦੇ ਪ੍ਰਧਾਨ ਵਿਜੈ ਬਰੇਜਾ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਸਿਵਲ ਹਸਪਤਾਲ ਦੇ ਮਾਸ ਮੀਡੀਆ ਵੱਲੋਂ ਨਸ਼ਾ ਮੁਕਤੀ ਬਾਰੇ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਨਸ਼ੇ ਦੀ ਭੈੜੀ ਆਦਤ ਤੋਂ ਜਾਗਰੂਕ ਕੀਤਾ। ਸੀਨੀਅਰ ਸਿਟੀਜ਼ਨ ਕਾਊਂਸਲ ਦੇ ਪ੍ਰਧਾਨ ਪ੍ਰੋ: ਡੀ.ਐਸ ਮਸਤਾਨਾ ਨੇ ਆਏ ਹੋਏ ਮਹਿਮਾਨਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ। ਇੰਜ: ਐਚ.ਐਸ ਖੁਰਮੀ ਨੇ ਸਟੇਜ਼ ਦਾ ਸੰਚਾਲਣ ਕੀਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply