ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸਨਜ਼ ਦਿਓਣ ਵਿਚ ਸੰਗੀਤ ਦੇ ਪ੍ਰੋਫੈਸਰ ਅਮਰੋਜ ਨੇ ”ਇਕ ਵਾਅਦਾ” ਪਲੇਠੇ ਗੀਤ ਨਾਲ ਸੰਗੀਤ ਜਗਤ ਵਿਚ ਪੈਰ ਧਰਿਆ ਹੈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਅਮਰੋਜ ਦੇ ਗੀਤ ਦਾ ਪੋਸਟਰ ਜਾਰੀ ਕਰਦਿਆਂ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਮਰਿੰਦਰ ਗਿੱਲ ਨੇ ਆਖਿਆ ਕਿ ਸੰਗੀਤ ਨੂੰ ਸਮਰਪਿਤ ਅਮਰੋਜ ਨੇ ਜਿਸ ਤਰੀਕੇ ਨਾਲ ਉਕਤ ਗੀਤ ਨੂੰ ਗਾਇਆ ਅਤੇ ਉਸ ਵਿਚ ਕਿਰਦਾਰ ਨਿਭਾਇਆ, ਉਸ ਨੂੰ ਵੇਖਕੇ ਆਉਣ ਵਾਲੇ ਸਮੇਂ ਵਿਚ ਅਮਰੋਜ ਤੋਂ ਇਕ ਵਧੀਆ ਗਾਇਕ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਗਾਇਕ ਅਮਰੋਜ ਨੇ ਦੱਸਿਆ ਕਿ ਗੀਤਕਾਰ ਅਮਰੋਜ ਫੂਲੇਵਾਲ ਦੀ ਕਲਮ ਵਿਚੋਂ ਨਿਕਲੇ ”ਇਕ ਵਾਅਦਾ” ਗੀਤ ਨੂੰ ਚੈਨਲਾਂ ਉਪਰ ਭਰਪੂਰ ਹੁੰਗਾਰਾ ਮਿਲ ਰਿਹਾ ਅਤੇ ਉਹ ਉਮੀਦ ਕਰਦਾ ਹੈ ਕਿ ਸਰੋਤੇ ਉਸ ਦੇ ਹੋਰ ਗੀਤਾਂ ਨੂੰ ਵੀ ਪ੍ਰਵਾਨ ਕਰਨਗੇ। ਸਾਥੀ ਪ੍ਰੋ: ਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਮਰੋਜ ਨੇ ਸੰਗੀਤਕ ਲਾਇਨ ਵਿਚ ਵਿਚਰਦਿਆਂ ਲਗਾਤਾਰ ਰਿਆਜ਼ ਕੀਤਾ, ਜਿਸ ਦੇ ਨਤੀਜੇ ਵਜੋਂ ਅਮਰੋਜ ਆਪਣੀ ਪਹਿਚਾਣ ਬਨਾਉਣ ਵਿਚ ਕਾਮਯਾਬ ਹੋ ਰਿਹਾ। ਇਸ ਮੌਕੇ ਰੰਗਕਰਮੀ ਟੋਨੀ ਬਾਤਿਸ਼ ਵੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …