Sunday, December 22, 2024

ਵੀਨਸ ਗਰਗ ਵੱਲੋਂ ਮਹੰਤ ਗੁਰਬੰਤਾ ਦਾਸ ਸਕੂਲ ਦਾ ਦੌਰਾ

PPN240702
ਬਠਿੰਡਾ, 24  ਜੁਲਾਈ (ਜਸਵਿੰਦਰ ਸਿੰਘ ਜੱਸੀ)- ਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਸ੍ਰੀਮਤੀ ਵੀਨਸ ਗਰਗ ਵੱਲੋਂ ਅੱਜ ਸਥਾਨਕ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈੱਫ ਐੰਡ ਡੰਮ ਚਿਲਡਰਨ, ਗੋਨਿਆਣਾ ਰੋਡ ਵਿਖੇ ਦੌਰਾ ਕੀਤਾ ਗਿਆ। ਇਸ ਦੌਰਾਨ ਸ੍ਰੀਮਤੀ ਗਰਗ ਨੇ ਇਸ ਸਕੂਲ ਦੇ ਕੈਂਪਸ, ਇਥੇ ਪ੍ਰਾਪਤ ਸੁਵਿੱਧਾਵਾਂ ਨੂੰ ਵੇਖਿਆ ਅਤੇ ਇਸ ਸਕੂਲ ਵਿਖੇ ਵਿਦਿਆ ਪ੍ਰਾਪਤ ਕਰ ਰਹੇ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ੍ਰੀਮਤੀ ਪ੍ਰਵੀਨ ਸ਼ਰਮਾਂ ਅਤੇ ਡਾ. ਜੈਸਮੀਨ ਮਾਨ ਵੀ ਨਾਲ ਸਨ। 
ਇਸ ਮੌਕੇ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਭੱਲਾ ਨੇ ਸ੍ਰੀਮਤੀ ਵੀਨਸ ਗਰਗ ਨੂੰ ਦੱਸਿਆ ਕਿ ਸਕੂਲ ਵਿੱਚ ਦੱਸਵੀਂ ਤੱਕ ਦੀ ਵਿੱਦਿਆ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਥੇ ਹੋਸਟਲ ਦੀ ਸੁਵਿਧਾ ਵੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਇਸ ਸਕੂਲ ਵਿਖੇ 178 ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਵਿੱਚੋਂ 75  ਲੜਕੀਆਂ ਹਨ। ਪ੍ਰਿੰਸੀਪਲ ਨੇ ਦੱਸਿਆ ਕਿ 86 ਬੱਚੇ ਹਾਸਟਲ ਵਿੱਚ ਰਹਿਕੇ ਵਿੱਦਿਆ ਪ੍ਰਾਪਤ ਕਰ ਰਹੇ ਹਨ।ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸੂਕਲ ਵਿਖੇ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਲਈ ਕਿੱਤਾ ਮੁੱਖੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਸਿਲਾਈ ਕਢਾਈ, ਬਿਊਟੀਸ਼ਨ, ਸਕਰੀਨ ਪ੍ਰਿੰਟਰਗ ਅਤੇ ਆਰਟ ਐਂਡ ਕਰਾਫਟ ਤੇ ਸਕੂਟਰ ਮਕੈਨਿਕ ਦੇ ਕੋਰਸ ਸ਼ਾਮਲ ਹਨ। ਸ੍ਰੀਮਤੀ ਗਰਗ ਨੇ ਲਾਵਾਰਸ ਬੱਚਿਆਂ ਦੀ ਸਾਂਭ-ਸੰਭਾਲ ਅਤੇ ਅਡਾਪਸ਼ਨ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਨੂੰ ਸੌੰਪਣ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਕੂਲ ਦੇ ਮੁੱਖ ਗੇਟ ‘ਤੇ ਲਗਾਏ ਭੰਗੂੜਾ ਪ੍ਰਾਜੈਕਟ ਦਾ ਵੀ ਦੌਰਾ ਕੀਤਾ। ਭੰਗੂੜਾ ਅਟੈਂਡੈਂਟ ਵੱਲੋਂ ਹੁਣ ਤੱਕ ਭੰਗੂੜੇ ਵਿੱਚ ਆਏ 23  ਬੱਚਿਆਂ ਬਾਰੇ ਵੀ ਸ੍ਰੀਮਤੀ ਗਰਗ ਨੂੰ ਜਾਣਕਾਰੀ ਦਿੱਤੀ ਗਈ। ਚੇਅਰਪਰਸਨ ਸ੍ਰੀਮਤੀ ਵੀਨਸ ਗਰਗ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਬੱਚਿਆਂ ਨੂੰ ਫਲ-ਫਰੂਟ ਵੰਡੇ ਗਏ ਅਤੇ ਬੱਚਿਆਂ ਨੂੰ ਸਕੂਲ ਵੱਲੋਂ ਦਿੱਤੇ ਜਾ ਰਹੇ ਖਾਣੇ ਆਦਿ ਬਾਰੇ ਜਾਣਕਾਰੀ ਲਈ ਜਿਸ ‘ਤੇ ਉਨ੍ਹਾਂ ਤਸੱਲੀ  ਪ੍ਰਗਟਾਈ। ਸ੍ਰੀਮਤੀ ਗਰਗ ਨੇ ਪ੍ਰਿੰਸੀਪਲ ਨੂੰ ਇਹ ਵੀ ਹਦਾਇਤ ਕੀਤੀ ਕਿ ਬੱਚਿਆਂ ਦਾ ਸਮੇਂ-ਸਮੇਂ ਮੈਡੀਕਲ ਚੈਕਅੱਪ ਵੀ ਕਰਵਾਉਣ ਯਕੀਨੀ ਬਣਾਇਆ ਜਾਵੇ।ਇਸ ਦੌਰੇ ਮੌਕੇ ਉਨ੍ਹਾਂ ਨਾਲ ਸਕੱਤਰ ਰੈੱਡ ਕਰਾਸ ਰਮੇਸ਼ ਚੰਦਰ ਢੰਡ ਅਤੇ ਜੇ.ਆਰ.ਗੋਇਲ ਪੀ.ਏ.ਐਸ (ਸੇਵਾਮੁਕਤ) ਵਧੀਕ ਨਿਵੇਤਨੀ ਸਕੱਤਰ, ਰੈੱਡ ਕਰਾਸ ਅਤੇ ਮੈਂਬਰ ਕਾਰਜਕਾਰਨੀ ਕਮੇਟੀ ਸ੍ਰੀਮਤੀ ਐਸ.ਐਲ.ਲਾਟਿਕਾ ਵੀ ਹਾਜ਼ਰ ਸਨ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply