ਡਿਪਟੀ ਕਮਿਸ਼ਨਰ ਨੇ ਦੋਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜਾ
ਬਠਿੰਡਾ, 27 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਰਕਾਰੀ ਸਕੂਲਾਂ ਵਿੱਚੋਂ ੮੦ ਫੀਸ਼ਦੀ ਤੋਂ ਅਧਿੱਕ ਨੰਬਰ ਲੈ ਕੇ ਪਾਸ ਹੋਣ ਵਾਲੇ ਹੁਸਿਆਰ ਵਿਦਿਆਰਥੀਆਂ ਦੀ ਉਚੇਰੀ ਮੁਫ਼ਤ ਪੜ੍ਹਾਈ ਲਈ ਇੱਥੋਂ ਦੇ ਗਿਆਨੀ ਜ਼ੈਲ ਸਿੰਘ ਪੀ. ਟੀ .ਯੂ ਕੈਪਸ ਵਿਖੇ 10 ਏਕੜ ‘ਚ 2923.41 ਲੱਖ ਦੀ ਲਾਗਤ ਨਾਲ ਬਣਾਏ ਜਾ ਰਹੇ ਮੈਰੀਟੋਰੀਅਸ ਮਾਡਲ ਸਕੂਲ ਬਠਿੰਡਾ ਦਾ ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਵੱਲੋਂ ਦੋਰਾ ਕਰਕੇ ਇਸ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਇਸ ਮੌਕੇ ਉਨ੍ਹਾਂ ਇਸ ਸਕੂਲ ਦੀ ਇਮਾਰਤ ਤੋਂ ਇਲਾਵਾ ਇੱਥੇ ਪੜ੍ਹਣ ਵਾਲੇ ਲੜਕੇ ਅਤੇ ਲੜਕੀਆਂ ਦੇ ਰਹਿਣ ਲਈ ਬਣ ਰਹੇ ਹੋਸਟਲਾਂ ਦਾ ਵੀ ਦੋਰਾ ਕੀਤਾ। ਇਸ ਮੌਕੇ ਉਨ੍ਹਾਂ ਇੱਥੇ ਬਹੁਤ ਘੱਟ ਸਮੇਂ ਤਿਆਰ ਹੋਈ ਸਕੂਲ ਦੀ ਸੁੰਦਰ ਇਮਾਰਤ ਅਤੇ ਹੋਰ ਮੁੰਕਮਲ ਹੋਣ ਦੀ ਦਹਿਲੀਜ਼ ਤੇ ਪਹੁੰਚ ਚੁੱਕੇ ਕੰਮਾਂ ‘ਤੇ ਤਸੱਲੀ ਪ੍ਰਗਟ ਕੀਤੀ।ਡਾ. ਗਰਗ ਨੇ ਇੱਥੇ ਵਿਦਿਆਰਥੀਆਂ ਲਈ ਦਿੱਤੇ ਜਾਣ ਵਾਲੇ ਖਾਣੇ, ਪੀਣ ਵਾਲੇ ਪਾਣੀ, ਵਾਟਰ ਸਪਲਾਈ, ਟੈਲੀਫੋਨ, ਬਿਜਲੀ, ਗੈਸ ਕੁਨੈਕਸ਼ਨ ਆਦਿ ਦੇ ਪ੍ਰਬੰਧਾਂ ਅਤੇ ਹੋਰ ਰਿਹਾਇਸ਼ੀ ਸਹੂਲਤਾਂ ਬਾਰੇ ਬਰੀਕੀ ਨਾਲ ਜਾਣਕਾਰੀ ਹਾਸ਼ਿਲ ਕੀਤੀ । ਉਨ੍ਹਾਂ ਇਸ ਸਕੂਲ ਨੂੰ ਤਿਆਰ ਕਰਵਾ ਰਹੇ ਪੰਜਾਬ ਮੰਡੀਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜੋ ਵੀ ਲੜਕੇ-ਲੜਕੀਆਂ ਦੇ ਰਹਿਣ ਲਈ ਬਣਾਏ ਜਾ ਰਹੇ ਹੋਸਟਲਾਂ ਦਾ ਥੋੜਾ ਬਹੁਤ ਕੰਮ ਰਹਿੰਦਾ ਹੈ ਉਹ ੩੧ ਜੁਲਾਈ ਤੋਂ ਪਹਿਲਾਂ- ਪਹਿਲਾਂ ਮੁਕੰਮਲ ਕਰਵਾਇਆ ਜਾਵੇ।ਡਾ.ਗਰਗ ਨੇ ਹੋਰ ਦੱਸਿਆ ਕਿ ਬਠਿੰਡਾ ਦੇ ਇਸ ਮੈਰੀਟੋਰੀਅਸ ਮਾਡਲ ਸਕੂਲ ਵਿਖੇ 3 ਅਗਸਤ ਨੂੰ ਵਿਦਿਆਰਥੀ ਪਹੁੰਚਣਗੇ ਤੇ ਇਸ ਦਿਨ ਉਨ੍ਹਾਂ ਦੇ ਦਾਖਲਾ ਫਾਰਮ ਅਤੇ ਹੋਰ ਹੋਸਟਲ ਆਦਿ ਸਬੰਧੀ ਲੌੜੀਂਦੀਆਂ ਕਾਰਵਾਈਆਂ ਪੂਰੀਆਂ ਕੀਤੀਆ ਜਾਣਗੀਆਂ ਅਤੇ 4 ਅਗਸਤ ਤੋਂ ਇੱਥੇ ਜਮਾਤਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਗਾਅਰਵੀਂ ਜਮਾਤ ਵਿੱਚ ਦਾਖਲ ਕੀਤਾ ਗਿਆ ਹੈ ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋ 80 ਫੀਸ਼ਦੀ ਤੋਂ ਅਧਿਕ ਅੰਕ ਪ੍ਰਾਪਤ ਕਰਕੇ ਦਸਵੀਂ ਜਮਾਤ ਪਾਸ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇੱਥੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਕੋਸਲਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇ੍ਹਥੇ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਇਲਾਵਾ ਰਹਿਣ-ਸਹਿਣ ਦਾ ਸਾਰਾ ਖਰਚ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਣਾ ਹੈ ਅਤੇ ਵਿਦਿਆਰਥੀਆਂ ਨੂੰ ਗਿਆਰਵੀਂ ਜਮਾਤ ਲਈ ਕਾਮਰਸ, ਮੈਡੀਕਲ ਅਤੇ ਨਾਨ -ਮੈਡੀਕਲ ਦੀ ਪੜ੍ਹਾਈ ਕਰਵਾਈ ਜਾਵੇਗੀ।ਇੱਥੇ ਵਿਦਿਆਰਥੀਆਂ ਲਈ ੫੦੦ ਸੀਟਾ ਦਾ ਪ੍ਰਬੰਧ ਹੋਵੇਗਾ ਅਤੇ ਇਹ ਸਕੂਲ ਪੰਜਾਬ ਸਕੂਲ ਸਿਖਿਆ ਬੋਰਡ ਅਧੀਨ ਹੋਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਸ਼੍ਰੀ ਜਸਵਿੰਦਰ ਸਿੰਘ, ਜ਼ਿਲ੍ਹਾ ਸਿਖਿਆ ਅਫ਼ਸਰ ਮੈਡਮ ਅਮਰਜੀਤ ਕੌਰ ਅਤੇ ਇਸ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ ਹਾਜ਼ਰ ਸਨ ।