ਬਠਿੰਡਾ, 28 ਜੁਲਾਈ (ਜਸਵਿੰਦਰ ਸਿੰਘ ਜੱਸੀ)- ਗੁਰੂਕੁਲ ਕਾਲਜ ਬਠਿੰਡਾ (ਸੰਬੰਧਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ) ਵਿਖੇ ਹਰ ਸਾਲ ਦੀ ਤਰਾਂ ਸ਼ੈਸ਼ਨ ਦੀ ਸ਼ੁਰੂਆਤ ‘ਤੇ ਹਵਨ ਕਰਵਾਇਆ ਗਿਆ।ਇਸ ਮੌਕੇ ਤੇ ਸੰਤ ਸਰੂਪਾ ਨੰਦ ਜੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਨਵੇਂ ਸ਼ੈਸ਼ਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।ਕੁਲਜੀਤ ਸਿੰਘ ਗੋਗੀ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਭੂਸ਼ਨ ਕੁਮਾਰ ਗੋਇਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਲਗਨ ਤੇ ਮਿਹਨਤ ਨਾਲ ਪੜਨ ਲਈ ਪ੍ਰੇਰਿਤ ਕੀਤਾ। ਹਵਨ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਉਪਰੰਤ ਸਮੂਹ ਸਟਾਫ਼ ਅਤੇ ਵਿਦਿਆਰਥੀ ‘ਡੇਰਾ ਟੱਪ’ ਵਿੱਖੇ ਮੱਥਾ ਟੇਕਣ ਗਏ।ਇਸ ਮੌਕੇ ‘ਤੇ ਸੰਤ ਸਰੂਪਾ ਨੰਦ ਜੀ ਡੇਰਾ ਟੱਪ (ਚੇਅਰਮੈਨ), ਭੂਸ਼ਨ ਕੁਮਾਰ ਗੋਇਲ ( ਮੈਨੇਜਿੰਗ ਡਾਇਰੈਕਟਰ ), ਮੈਨੇਜਮੈਂਟ ਕਮੇਟੀ ਦੇ ਮੈਂਬਰ ਮਾਨ ਰਮਣੀਕ ਵਾਲੀਆ, ਮਨਮੋਹਨ ਸਿੰਘ ਸੰਧੂ, ਕੁਲਜੀਤ ਸਿੰਘ ਗੋਗੀ, ਟੇਕ ਚੰਦ (ਬੰਟੀ), ਕ੍ਰਿਸ਼ਨ ਕੁਮਾਰ (ਸੀ. ਏ.), ਜਗਦੀਸ਼ ਸਿੰਘ ਘਈ, ਜਗਸੀਰ ਸਿੰਘ (ਮੁਲਤਾਨੀਆ), ਇਕਬਾਲ ਸਿੰਘ ਢਿੱਲੋਂ, ਰਵਿੰਦਰ ਸਿੰਗਲਾ (ਸਾਬਕਾ ਐੱਮ. ਸੀ.), ਸਚਿਨ ਗਰਗ ਤੋਂ ਇਲਾਵਾ ਸਮੂਹ ਸਟਾਫ਼, ਕਾਲਜ ਦੇ ਵਿਦਿਆਰਥੀ ਤੇ ਹੋਰ ਪਤਵੰਤੇ ਸੱਜਣ ਪਹੁੰਚੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …